ਫਿਰੋਜ਼ਪੁਰ, 23 ਫਰਵਰੀ 2024 (ਪੰਜਾਬੀ ਖ਼ਬਰਨਾਮਾ):ਪੰਜਾਬ ਭਵਨ ਸਰੀ (ਕਨੇਡਾ) ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਬਾਲ ਕਲਮਾਂ ਨੂੰ ਉਤਸ਼ਾਹਿਤ ਕਰਨ ਹਿੱਤ ਸ਼ੁਰੂ ਕੀਤੇ ਉਪਰਾਲੇ ਨਵੀਆਂ ਕਲਮਾਂ ਨਵੀਂ ਉਡਾਣ ਦਾ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਕੈਲੰਡਰ ਸਹਾਇਕ ਕਮਿਸ਼ਨਰ ਸ਼੍ਰੀ ਸੂਰਜ ਜੀ, ਡਾ. ਜਗਦੀਪ ਸੰਧੂ ਜ਼ਿਲਾ ਭਾਸ਼ਾ ਅਫ਼ਸਰ, ਸ੍ਰੀ ਮਤੀ ਨੀਲਮ ਰਾਣੀ ਜ਼ਿਲਾ ਸਿੱਖਿਆ ਅਫ਼ਸਰ ਪ੍ਰਾਇਮਰੀ ਤੇ ਸੈਕੰਡਰੀ ਤੇ ਰੈੱਡ ਕਰਾਸ ਦੇ ਸੈਕਟਰੀ ਅਸ਼ੋਕ ਬਹਿਲ ਵਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ। 

ਇਸ ਮੌਕੇ ਕਿਤਾਬ ਦੇ ਮੁੱਖ ਸੰਪਾਦਕ ਡਾ. ਅਮਰ ਜੋਤੀ ਮਾਂਗਟ ਨੇ ਕਿਹਾ ਕਿ ਪ੍ਰੀਤ ਹੀਰ ਤੇ ਇੰਚਾਰਜ ਓਕਾਰ ਤੇਜੇ ਦਿਨ ਰਾਤ ਇਸ ਪ੍ਰਾਜੈਕਟ ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਚੱਲ ਰਹੇ ਇਸ ਪ੍ਰਾਜੈਕਟ ਦੀ ਜਾਣਕਾਰੀ ਸਾਰਿਆਂ ਦੇ ਨਾਲ ਸਾਂਝੀ ਕੀਤੀ । ਸਹਾਇਕ ਕਮਿਸ਼ਨਰ ਨੇ ਇਸ ਪ੍ਰਾਜੈਕਟ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ। ਅਸ਼ੋਕ ਬਹਿਲ ਜੀ ਨੇ ਵਿਦਿਆਰਥੀਆਂ ਨੂੰ ਕਲਮ ਦੀ ਤਾਕਤ ਬਾਰੇ ਜਾਗਰੂਕ ਕੀਤਾ ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਜਗਦੀਪ ਸੰਧੂ ਨੇ ਇਸ ਪ੍ਰਾਜੈਕਟ ਦੀ ਸਰਾਹਨਾ ਕਰਦੇ ਹੋਏ ਪੰਜਾਬੀ ਦੀ ਅਜੋਕੀ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ। ਪ੍ਰਿੰਸੀਪਲ ਸੁਖਵਿੰਦਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਰਚਨਾਵਾਂ ਲਿਖੋ।ਚਾਹੇ ਕੁਝ ਵੀ ਲਿਖੋ ਤੁਹਾਡੀ ਕੋਈ ਨਾ ਕੋਈ ਬਾਂਹ ਫੜਣ ਵਾਲਾ ਜ਼ਰੂਰ ਮਿਲ ਜਾਵੇਗਾ।ਹੁਣ ਇਸ ਪ੍ਰਾਜੈਕਟ ਰਾਹੀਂ ਤੁਹਾਡਾ ਸੁਪਨਾ ਪੂਰਾ ਹੋ ਜਾਵੇਗਾ।ਇਸ ਮੌਕੇ ਸਹਿ ਸੰਪਾਦਕਾਂ ਸੁਰਿੰਦਰ ਕੰਬੋਜ, ਬਲਜੀਤ ਸਿੰਘ ਧਾਲੀਵਾਲ, ਹਰਦੇਵ ਸਿੰਘ ਭੁੱਲਰ,ਹੀਰਾ ਸਿੰਘ ਤੂਤ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਇਸ ਪ੍ਰਾਜੈਕਟ ਦਾ ਮੁੱਖ ਮਕਸਦ ਨਵੀਆਂ ਕਲਮਾਂ ਦਾ ਕਾਫ਼ਲਾ ਜੋੜ ਕੇ ਪੰਜਾਬੀ ਦਾ ਪ੍ਰਚਾਰ ਤੇ ਪਾਸਾਰ ਕਰਨਾ ਹੈ। 

ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀ ਮਤੀ ਨੀਲਮ ਰਾਣੀ ਨੇ ਵੀ ਇਸ ਪ੍ਰਾਜੈਕਟ ਦੀ ਜਾਣਕਾਰੀ ਦਿੱਤੀ ਤੇ ਸਾਰੇ ਪ੍ਰਿੰਸੀਪਲਾਂ ਬੀ.ਪੀ.ਈ.ਓ ਸਾਹਿਬਾਨ ਨੂੰ ਇਸ ਬਾਰੇ ਸਕੂਲਾਂ ਵਿੱਚ ਦੱਸਣ ਅਤੇ ਵੱਧ ਤੋਂ ਵੱਧ ਬੱਚਿਆਂ ਕੋਲੋਂ ਕਵਿਤਾਵਾਂ, ਕਹਾਣੀਆ ਅਤੇ ਗੀਤ ਭੇਜ ਕੇ ਬੱਚਿਆ ਦੀ ਹੌਂਸਲਾ ਅਫਜਾਈ ਕਰਨ ਲਈ ਕਿਹਾ।ਇਸ ਮੌਕੇ ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡ ਵੱਲੋ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਤੇ ਇਸ ਮੌਕੇ ਤੇ ਉਚੇਚੇ ਤੌਰ ਤੇ ਡਾ ਗਜਲਪ੍ਰੀਤ ਸਿੰਘ , ਮੈਡਮ ਸੁਨੀਤਾ, ਸ਼੍ਰੀ ਸੰਜੀਵ ਟੰਡਨ, ਡਾ ਰਾਜਵਿੰਦਰ ਕੌਰ, ਮੈਡਮ ਰਜਨੀ ਰਜਨੀ ਸਰਮਾ, ਸ. ਅੰਮ੍ਰਿਤ ਪਾਲ ਸਿੰਘ ਬਰਾੜ ,ਅਮਨ ਸ਼ਰਮਾ, ਕਰਮਜੀਤ ਸਿੰਘ, ਨਸੀਬ ਸਿੰਘ, ਮੈਡਮ ਪ੍ਰਵੀਨ, ਪ੍ਰੇਮ ਸਿੰਘ, ਸੁਮਨਦੀਪ ਕੌਰ, ਹਰਜੀਤ ਕੌਰ, ਸੁਖਵਿੰਦਰ ਕੌਰ ,ਸ. ਰਣਜੀਤ ਸਿੰਘ ,ਰਾਜ ਨਰੂਲਾ ਸੁਰਿੰਦਰ ਪਾਲ ਸਿੰਘ ,ਚਰਨਜੀਤ ਚਾਹਲ ,ਮੈਡਮ ਸੁਮਨ ਅਰੋੜਾ ,ਹਰਜਿੰਦਰ ਕੌਰ, ਸੁਖਚੈਨ ਸਿੰਘ,ਸਰਬਜੀਤ ਕੌਰ, ਪਰਮਜੀਤ ਕੌਰ, ਰੁਪਿੰਦਰ ਕੌਰ ,ਹਰਦੀਪ ਸਿੰਘ, ਵਿਪਣਵਿਪਨ ਕੁਮਾਰ, ਸੰਦੀਪ ਕੰਬੋਜ ,ਦੀਪਕ ਗਾਂਧੀ ,ਅਕਸ਼ੇ ਕੁਮਾਰ, ਵਿਪਨ ਨਰੰਗ, ਜਸਵਿੰਦਰ ਪਾਲ ਸਿੰਘ, ਪ੍ਰਵੀਨ ਕੁਮਾਰ , ਭੁਪਿੰਦਰ ਸਿੰਘ, ਬਲਜੀਤ ਸਿੰਘ ,ਸਰਬਜੀਤ ਸਿੰਘ, ਹਰਮਨ ਸਿੰਘ ,ਮਹਿੰਦਰ ਸਿੰਘ, ਜਸਪਾਲ ਸਿੰਘ, ਰਾਜਕੁਮਾਰ ਆਦਿ ਹਾਜ਼ਰ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਤੇ ਬੀ.ਪੀ.ਈ. ਓ.ਸਾਹਿਬਾਨ ਨੇ ਇਸ ਬੱਚਿਆਂ ਲਈ ਕੀਤੇ ਜਾ ਰਹੇ ਕਾਰਜ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਸ ਮੌਕੇ ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡ ਵੱਲੋ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਤੇ ਇਸ ਮੌਕੇ ਤੇ ਉਚੇਚੇ ਤੌਰ ਤੇ ਡਾ ਗਜਲਪ੍ਰੀਤ ਸਿੰਘ , ਮੈਡਮ ਸੁਨੀਤਾ, ਸ਼੍ਰੀ ਸੰਜੀਵ ਟੰਡਨ, ਡਾ ਰਾਜਵਿੰਦਰ ਕੌਰ, ਮੈਡਮ ਰਜਨੀ ਰਜਨੀ ਸਰਮਾ, ਸ. ਅੰਮ੍ਰਿਤ ਪਾਲ ਸਿੰਘ ਬਰਾੜ ,ਅਮਨ ਸ਼ਰਮਾ, ਕਰਮਜੀਤ ਸਿੰਘ, ਨਸੀਬ ਸਿੰਘ, ਮੈਡਮ ਪ੍ਰਵੀਨ, ਪ੍ਰੇਮ ਸਿੰਘ, ਸੁਮਨਦੀਪ ਕੌਰ, ਹਰਜੀਤ ਕੌਰ, ਸੁਖਵਿੰਦਰ ਕੌਰ ,ਸ. ਰਣਜੀਤ ਸਿੰਘ ,ਰਾਜ ਨਰੂਲਾ ਸੁਰਿੰਦਰ ਪਾਲ ਸਿੰਘ ,ਚਰਨਜੀਤ ਚਾਹਲ ,ਮੈਡਮ ਸੁਮਨ ਅਰੋੜਾ ,ਹਰਜਿੰਦਰ ਕੌਰ, ਸੁਖਚੈਨ ਸਿੰਘ,ਸਰਬਜੀਤ ਕੌਰ, ਪਰਮਜੀਤ ਕੌਰ, ਰੁਪਿੰਦਰ ਕੌਰ ,ਹਰਦੀਪ ਸਿੰਘ, ਵਿਪਣਵਿਪਨ ਕੁਮਾਰ, ਸੰਦੀਪ ਕੰਬੋਜ ,ਦੀਪਕ ਗਾਂਧੀ ,ਅਕਸ਼ੇ ਕੁਮਾਰ, ਵਿਪਨ ਨਰੰਗ, ਜਸਵਿੰਦਰ ਪਾਲ ਸਿੰਘ, ਪ੍ਰਵੀਨ ਕੁਮਾਰ , ਭੁਪਿੰਦਰ ਸਿੰਘ, ਬਲਜੀਤ ਸਿੰਘ ,ਸਰਬਜੀਤ ਸਿੰਘ, ਹਰਮਨ ਸਿੰਘ ,ਮਹਿੰਦਰ ਸਿੰਘ, ਜਸਪਾਲ ਸਿੰਘ, ਰਾਜਕੁਮਾਰ ਆਦਿ ਹਾਜ਼ਰ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਤੇ ਬੀ.ਪੀ.ਈ. ਓ.ਸਾਹਿਬਾਨ ਨੇ ਇਸ ਬੱਚਿਆਂ ਲਈ ਕੀਤੇ ਜਾ ਰਹੇ ਕਾਰਜ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।