ਪੰਜਾਬ ਸਰਕਾਰ ਦੇ “ਭਗਵੰਤ ਮਾਨ ਤੁਹਾਡੇ -ਦੁਆਰ” ਉਪਰਾਲੇ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਸਕੀਮ “ਭਗਵੰਤ ਮਾਨ ਸਰਕਾਰ-ਤੁਹਾਡੇ ਦੁਆਰ” ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸਕੀਮ ਤਹਿਤ ਨਾਗਰਿਕ ਦਫ਼ਤਰਾਂ ਦੇ ਚੱਕਰ ਕੱਟੇ ਬਿਨ੍ਹਾਂ 43 ਸਰਕਾਰੀ ਸੇਵਾਵਾਂ ਘਰ ਬੈਠੇ ਹੀ ਪ੍ਰਾਪਤ ਕਰ ਸਕਦੇ ਹਨ।
ਇਸ ਉਪਰਾਲੇ ਦਾ ਉਦੇਸ਼ ਨਾਗਰਿਕਾਂ ਦੇ ਸਮੇਂ ਦੀ ਬੱਚਤ ਕਰਨਾ ਅਤੇ ਭੱਜ-ਦੌੜ ਨੂੰ ਘਟਾਉਣਾ ਹੈ। ਇਸ ਯੋਜਨਾ ਅਧੀਨ, ਪੰਜਾਬ ਦੇ ਨਾਗਰਿਕਾਂ ਟੋਲ-ਫ੍ਰੀ ਨੰਬਰ 1076 ‘ਤੇ ਕਾਲ ਕਰਕੇ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।
ਇਸ ਸਕੀਮ ਤਹਿਤ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਮੁੱਖ ਸੇਵਾਵਾਂ:
ਜਨਮ/ਮੌਤ ਸਰਟੀਫਿਕੇਟ ਜਾਰੀ ਕਰਨਾ
ਆਮਦਨ ਸਰਟੀਫਿਕੇਟ
ਸੰਪਤੀ ਸਬੰਧੀ ਰਿਕਾਰਡ ਦੀ ਜਾਂਚ
ਰਜਿਸਟਰ ਕੀਤੇ ਦਸਤਾਵੇਜ਼ਾਂ ਦੀ ਪ੍ਰਮਾਣਿਤ ਨਕਲ
ਜਾਤੀ ਅਤੇ ਰਹਾਇਸ਼ੀ ਸਰਟੀਫਿਕੇਟ
ਇਸ ਸਕੀਮ ਤਹਿਤ ਸੇਵਾਵਾਂ ਲਈ ਜ਼ਰੂਰੀ ਕਾਗਜ਼ਾਤ ਨੂੰ ਪੂਰਾ ਕਰਨ ਲਈ ਸਰਕਾਰੀ ਕਰਮਚਾਰੀ ਨਾਗਰਿਕਾਂ ਦੇ ਘਰਾਂ ਜਾਂ ਕੰਮ ਦੇ ਸਥਾਨਾਂ ‘ਤੇ ਨਿਰਧਾਰਤ ਸਮੇਂ ਆਉਂਦੇ ਹਨ। ਪ੍ਰਕਿਰਿਆ ਮੁਕੰਮਲ ਹੋ ਉਪਰੰਤ ਨਾਗਰਿਕਾਂ ਨੂੰ ਆਪਣੀਆਂ ਸੇਵਾਵਾਂ ਦੀ ਸਥਿਤੀ ਨੂੰ ਟ੍ਰੈਕ ਕਰਨ ਲਈ ਇੱਕ ਰਸੀਦ ਪ੍ਰਦਾਨ ਕੀਤੀ ਜਾਂਦੀ ਹੈ। ਇਸ ਦਾ ਉਦੇਸ਼ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਵਧਾਉਣ ਹੈ।
“ਭਗਵੰਤ ਮਾਨ -ਤੁਹਾਡੇ ਦੁਆਰ” ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜੋ ਪ੍ਰਸ਼ਾਸ਼ਨ ਨੂੰ ਨਾਗਰਿਕ-ਕੇਂਦ੍ਰਿਤ ਬਣਾਉਂਦਾ ਹੈ। ਇਹ ਪ੍ਰੋਗਰਾਮ ਬੁਨਿਆਦੀ ਸਰਕਾਰੀ ਸੇਵਾਵਾਂ ਨੂੰ ਲੋਕਾਂ ਤੱਕ ਨਿਰਵਿਘਨ ਢੰਗ ਨਾਲ ਪਹੁੰਚਾਉਣ ਅਤੇ ਸੁਚੱਜੇ ਪ੍ਰਸ਼ਾਸ਼ਨ ਨੂੰ ਉਤਸ਼ਾਹਿਤ ਕਰਨ ਪ੍ਰਤੀ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।