ਨਵੀਂ ਦਿੱਲੀ 10 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਸਲਮਾਨ ਖ਼ਾਨ ਭਾਵੇਂ ਖੁਦ ਨੂੰ ਹਮੇਸ਼ਾ ਇੱਕ ਮਜ਼ਬੂਤ ਇਨਸਾਨ ਵਜੋਂ ਦਿਖਾਉਂਦੇ ਹਨ ਪਰ ਕੁਮੁਦ ਰਾਣੇ ਦੇ ਦੇਹਾਂਤ ਨੇ ਅਦਾਕਾਰ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ। ਬੀਤੇ ਦਿਨ 60 ਸਾਲਾ ਕੁਮੁਦ ਰਾਣੇ ਦੀ ਅੰਤਿਮ ਯਾਤਰਾ ਵਿੱਚ ਪਹੁੰਚੇ ਸਲਮਾਨ ਖ਼ਾਨ ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਭਾਈਜਾਨ ਆਪਣੇ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦਿੱਤੇ ਪਰ ਉਨ੍ਹਾਂ ਦੇ ਚਿਹਰੇ ‘ਤੇ ਗ਼ਮ ਸਾਫ਼ ਨਜ਼ਰ ਆ ਰਿਹਾ ਸੀ।

ਕੌਣ ਸੀ ਕੁਮੁਦ ਰਾਣੇ

ਟਾਈਮਜ਼ ਆਫ਼ ਇੰਡੀਆ ਦੀ ਇੱਕ ਖ਼ਬਰ ਮੁਤਾਬਕ, ਸਲਮਾਨ ਖ਼ਾਨ ਦੀ ਦੋਸਤ ਅਤੇ ਖ਼ਾਨ ਪਰਿਵਾਰ ਦੇ ਬੇਹੱਦ ਕਰੀਬ ਰਹੀ ਕੁਮੁਦ ਰਾਣੇ ਦੁਬਈ ਦੀ ਇੱਕ ਮਸ਼ਹੂਰ ਬਿਜ਼ਨੈੱਸ ਵੂਮੈਨ ਸੀ, ਜਿਸ ਨੇ ਸਾਲ 2005 ਵਿੱਚ ਆਪਣਾ ਇੱਕ ਬਿਊਟੀ ਬ੍ਰਾਂਡ ਅਤੇ ਵੈਲਨੈੱਸ ਵੈਂਚਰ ਸ਼ੁਰੂ ਕੀਤਾ ਸੀ। ਬ੍ਰਾਂਡ ਦੇ ਇੰਸਟਾਗ੍ਰਾਮ ਪੋਸਟ ਮੁਤਾਬਕ, ਉਸ ਨੇ ਇੱਕ ਅਜਿਹਾ ਬਿਊਟੀ ਸੈਂਟਰ ਬਣਾਉਣ ਦੀ ਕੋਸ਼ਿਸ਼ ਕੀਤੀ, ਜਿੱਥੇ ਲੋਕਾਂ ਨੂੰ ਇੱਕੋ ਥਾਂ ‘ਤੇ ਕਈ ਤਰ੍ਹਾਂ ਦੀਆਂ ਸੇਵਾਵਾਂ ਮਿਲ ਸਕਣ। ਹਾਲਾਂਕਿ ਉਸ ਨੇ ਇਸ ਦੇ ਲਈ ਕਦੇ ਵੀ ਪ੍ਰੋਡਕਟ ਦੀ ਕੁਆਲਿਟੀ ਨਾਲ ਸਮਝੌਤਾ ਨਹੀਂ ਕੀਤਾ।

ਕੁਮੁਦ ਰਾਣੇ ਨਾ ਸਿਰਫ਼ ਬਿਊਟੀ ਅਤੇ ਵੈਲਨੈੱਸ ਦੇ ਖੇਤਰ ਵਿੱਚ ਸੀ, ਸਗੋਂ ਬਾਅਦ ਵਿੱਚ ਉਸ ਨੇ ਇੰਟੀਰੀਅਰ ਡਿਜ਼ਾਈਨਿੰਗ, ਸੋਸ਼ਲ ਮੀਡੀਆ ਅਤੇ ਮਾਰਕੀਟਿੰਗ ਸੈਕਟਰ ਵਿੱਚ ਵੀ ਦਿਲਚਸਪੀ ਦਿਖਾਈ ਸੀ। ਲਾਈਮਲਾਈਟ ਤੋਂ ਹਮੇਸ਼ਾ ਖੁਦ ਨੂੰ ਦੂਰ ਰੱਖਣ ਵਾਲੀ ਕੁਮੁਦ ਰਾਣੇ ਦੇ ਇੰਸਟਾਗ੍ਰਾਮ ‘ਤੇ ਲਗਪਗ 16 ਹਜ਼ਾਰ ਫਾਲੋਅਰਜ਼ ਸਨ।

ਸਲਮਾਨ ਖ਼ਾਨ ਦੇ ਪਰਿਵਾਰ ਨਾਲ ਕਿਵੇਂ ਵਧੀਆਂ ਸਨ ਨਜ਼ਦੀਕੀਆਂ

ਕੁਮੁਦ ਸਲਮਾਨ ਖ਼ਾਨ ਦੇ ਪਰਿਵਾਰ ਦੇ ਕਾਫ਼ੀ ਕਰੀਬ ਸੀ। ਉਹ ਅਕਸਰ ਖ਼ਾਨ ਪਰਿਵਾਰ ਦੀਆਂ ਪਾਰਟੀਆਂ ਅਤੇ ਫੰਕਸ਼ਨਾਂ ਵਿੱਚ ਸ਼ਾਮਲ ਹੁੰਦੀ ਸੀ। ਸਲਮਾਨ ਖ਼ਾਨ ਫਰਵਰੀ ਵਿੱਚ 60 ਸਾਲਾ ਕੁਮੁਦ ਦੀ ਜਨਮਦਿਨ ਪਾਰਟੀ ਵਿੱਚ ਵੀ ਸ਼ਾਮਲ ਹੋਏ ਸਨ। ਅਸਲ ਵਿੱਚ ਸਲਮਾਨ ਖ਼ਾਨ ਅਤੇ ਕੁਮੁਦ ਰਾਣੇ ਦੇ ਪਤੀ ਜੱਗੀ ਕਈ ਸਾਲਾਂ ਤੋਂ ਪੱਕੇ ਦੋਸਤ ਹਨ। ਪਿਛਲੇ ਕੁਝ ਸਾਲਾਂ ਵਿੱਚ ਕੁਮੁਦ ਅਤੇ ਜੱਗੀ ਸਲਮਾਨ ਦੇ ਪੂਰੇ ਪਰਿਵਾਰ ਦਾ ਇੱਕ ਅਹਿਮ ਹਿੱਸਾ ਬਣ ਚੁੱਕੇ ਸਨ।

ਕੁਮੁਦ ਨੇ ਆਪਣੇ ਇੰਸਟਾਗ੍ਰਾਮ ‘ਤੇ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹੋਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਕੁਮੁਦ ਦੀ ਅੰਤਿਮ ਯਾਤਰਾ ਵਿੱਚ ਸਲਮਾਨ ਖ਼ਾਨ ਤੋਂ ਇਲਾਵਾ ਉਨ੍ਹਾਂ ਦੀ ਮਾਂ ਸਲਮਾ, ਹੈਲਨ, ਸੋਹੇਲ ਅਤੇ ਅਰਬਾਜ਼ ਸਮੇਤ ਕਈ ਲੋਕ ਪਹੁੰਚੇ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।