ਨਵੀਂ ਦਿੱਲੀ 09 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਕੱਲ੍ਹ ਆਈ ਗਿਰਾਵਟ ਤੋਂ ਬਾਅਦ ਅੱਜ Nifty 25,000 ਦੇ ਪਾਰ ਪਹੁੰਚ ਗਿਆ। ਪਰ ਕੀ ਹੋਵੇ ਜੇ ਤੁਹਾਨੂੰ ਕਿਹਾ ਜਾਵੇ ਕਿ Nifty 40,000 ਦੇ ਪੱਧਰ ਤੱਕ ਪਹੁੰਚ ਸਕਦਾ ਹੈ? ਦਰਅਸਲ, CLSA ਦੇ ਇਕ ਟੈਕਨੀਕਲ ਐਨਾਲਿਸਟ ਦਾ ਮੰਨਣਾ ਹੈ ਕਿ ਭਾਰਤੀ ਇਕੁਇਟੀ ਬਾਜ਼ਾਰ ‘ਚ ਵੱਡਾ ‘ਬੁਲਿਸ਼ ਬ੍ਰੇਕਆਊਟ’ (ਤੇਜ਼ੀ ਦਾ ਸੰਕੇਤ) ਬਣ ਰਿਹਾ ਹੈ। ਉਨ੍ਹਾਂ ਮੁਤਾਬਕ Nifty 50 ਥੋੜ੍ਹੇ ਸਮੇਂ ‘ਚ 26,000 ਦਾ ਪੱਧਰ ਪਾਰ ਕਰ ਸਕਦਾ ਹੈ ਅਤੇ ਲੰਬੇ ਸਮੇਂ ‘ਚ 40,000 ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਦਾ ਤੁਰੰਤ ਟੀਚਾ 26,300 ਹੈ। ਐਨਾਲਿਸਟ ਦਾ ਮੰਨਣਾ ਹੈ ਕਿ ਜੇ Nifty ਇਸ ਪੱਧਰ ਨੂੰ ਪਾਰ ਕਰ ਲੈਂਦਾ ਹੈ ਤਾਂ ਇਹ 31,000 ਤੋਂ 40,000 ਤੱਕ ਜਾ ਸਕਦਾ ਹੈ।

ਜੇ ਨਵੰਬਰ ਦੇ ਅਖੀਰ ਤਕ Nifty 25,500 ਤੋਂ ਉੱਪਰ ਬੰਦ ਹੋਇਆ ਤਾਂ…

ਐਨਾਲਿਸਟ ਮੁਤਾਬਕ ਜੇ ਨਵੰਬਰ ਦੇ ਅਖੀਰ ਤੱਕ Nifty 25,500 ਤੋਂ ਉੱਪਰ ਬੰਦ ਹੁੰਦਾ ਹੈ ਤਾਂ ਇਹ ‘ਲੌਂਗ-ਟਰਮ ਬਾਏ ਸਿਗਨਲ’ (ਲੰਬੇ ਸਮੇਂ ਲਈ ਖਰੀਦਦਾਰੀ ਦਾ ਸੰਕੇਤ) ਹੋਵੇਗਾ। ਅਗਸਤ 2020 ਤੋਂ ਬਾਅਦ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲੇਗਾ। ਉਨ੍ਹਾਂ ਨੇ ਇਕੁਇਟੀ ਬਾਜ਼ਾਰ ‘ਚ ਹਾਲ ਹੀ ‘ਚ ਆਈ ਰਿਕਵਰੀ ਤੋਂ ਬਾਅਦ ਇਹ ਤੇਜ਼ੀ ਵਾਲਾ ਅਨੁਮਾਨ ਪੇਸ਼ ਕੀਤਾ ਹੈ।  ਹਫ਼ਤੇ Nifty ‘ਚ 8.58 ਫ਼ੀਸਦੀ ਦਾ ਉਛਾਲ ਆਇਆ ਅਤੇ ਇਸ ਨੇ 27 ਫਰਵਰੀ ਤੋਂ ਬਾਅਦ ਪਹਿਲੀ ਵਾਰ 25,000 ਦਾ ਪੱਧਰ ਪਾਰ ਕੀਤਾ। ਐਤਵਾਰ ਨੂੰ ਦੀਵਾਲੀ ਦੇ ਵਿਸ਼ੇਸ਼ ਟ੍ਰੇਡਿੰਗ ਸੈਸ਼ਨ ਦੌਰਾਨ ਇੰਡੈਕਸ 24,986.40 ‘ਤੇ ਬੰਦ ਹੋਇਆ, ਜੋ ਪਿਛਲੇ ਹਫ਼ਤੇ ਦੀ ਤੇਜ਼ੀ ਤੋਂ ਬਾਅਦ 0.18 ਫ਼ੀਸਦੀ ਦੀ ਮਾਮੂਲੀ ਗਿਰਾਵਟ ਦਰਸਾਉਂਦਾ ਹੈ।

ਹੋਰ ਮਜ਼ਬੂਤ ਹੋ ਸਕਦਾ ਹੈ ਤੇਜ਼ੀ ਦਾ ਰੁਖ਼

ਐਨਾਲਿਸਟ ਨੂੰ ਉਮੀਦ ਹੈ ਕਿ ਇਹ ਤੇਜ਼ੀ 26,000 ਦੇ ਪਾਰ ਜਾਵੇਗੀ, ਜਿਸ ‘ਚ 26,300 ਦਾ ਪੱਧਰ ਇਕ ਅਹਿਮ ਟੈਕਨੀਕਲ ਸੀਮਾ ਵਜੋਂ ਉਭਰੇਗਾ। ਇਸ ਪੱਧਰ ਤੋਂ ਉੱਪਰ ਬ੍ਰੇਕਆਊਟ ਹੋਣ ਨਾਲ ਲੰਬੇ ਸਮੇਂ ਲਈ ਤੇਜ਼ੀ ਦਾ ਨਜ਼ਰੀਆ ਹੋਰ ਮਜ਼ਬੂਤ ਹੋ ਸਕਦਾ ਹੈ। ਇਸ ਨਾਲ Nifty ਦੇ 31,000 ਤੋਂ 40,000 ਵੱਲ ਵਧਣ ਦੀ ਸੰਭਾਵਨਾ ਬਣ ਸਕਦੀ ਹੈ।

ਹਾਲਾਂਕਿ, ਉਨ੍ਹਾਂ ਦਾ ਮੰਨਣਾ ਹੈ ਕਿ ਫਿਲਹਾਲ ਸਭ ਤੋਂ ਅਹਿਮ ਪੱਧਰ 25,500 ਹੈ। ਜੇ ਨਵੰਬਰ ਦੇ ਅਖੀਰ ਤੱਕ Nifty ਇਸ ਪੱਧਰ ਤੋਂ ਉੱਪਰ ਬੰਦ ਹੁੰਦਾ ਹੈ ਤਾਂ ਇਹ ਬਾਜ਼ਾਰ ਦੇ ਲੰਬੇ ਸਮੇਂ ਦੇ ਟੈਕਨੀਕਲ ਨਜ਼ਰੀਏ ‘ਚ ਵੱਡਾ ਬਦਲਾਅ ਹੋਵੇਗਾ।

ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ

ਐਨਾਲਿਸਟ ਨੇ ਇਹ ਅਨੁਮਾਨ ਅਜਿਹੇ ਸਮੇਂ ਪੇਸ਼ ਕੀਤੇ ਹਨ, ਜਦੋਂ ਗਲੋਬਲ ਇਕੁਇਟੀ ਬਾਜ਼ਾਰ, ਖ਼ਾਸ ਕਰਕੇ ਟੈਕਨਾਲੋਜੀ ਸ਼ੇਅਰਾਂ ‘ਚ ਹਾਲ ਹੀ ‘ਚ ਕਾਫ਼ੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਇਹ ਉਤਰਾਅ-ਚੜ੍ਹਾਅ ਅਮਰੀਕੀ ਮਿਡਟਰਮ ਚੋਣਾਂ ‘ਚ ਡੈਮੋਕ੍ਰੇਟਸ ਦੀ ਵੱਡੀ ਜਿੱਤ ਤੋਂ ਬਾਅਦ ਦੇਖਿਆ ਗਿਆ।

ਦੂਜੇ ਪਾਸੇ, ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਵੱਲੋਂ ਮੁੜ ਖਰੀਦਦਾਰੀ ਸ਼ੁਰੂ ਕਰਨ ਨਾਲ ਭਾਰਤੀ ਇਕੁਇਟੀ ਬਾਜ਼ਾਰ ‘ਚ ਜ਼ੋਰਦਾਰ ਰਿਕਵਰੀ ਆਈ ਹੈ। Nifty Bank ‘ਚ ਬ੍ਰੇਕਆਊਟ 20 ਫ਼ੀਸਦੀ ਦੀ ਤੇਜ਼ੀ ਦਾ ਸੰਕੇਤ ਦੇ ਰਿਹਾ ਹੈ।

ਰੁਪਏ ‘ਚ ਮਜ਼ਬੂਤੀ ਵੀ ਤੇਜ਼ੀ ਦਾ ਸੰਕੇਤ ਬਣੇਗੀ

ਐਨਾਲਿਸਟ ਨੇ ਕਿਹਾ ਕਿ ਜੇ ਕੱਚੇ ਤੇਲ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆਉਂਦੀ ਹੈ ਤਾਂ ਇਹ ਪੱਛਮੀ ਏਸ਼ੀਆ ‘ਚ ਭੂ-ਰਾਜਨੀਤਕ ਤਣਾਅ ਨਾਲ ਜੁੜੇ ਪੱਧਰਾਂ ਦੇ ਟੁੱਟਣ ਦਾ ਸੰਕੇਤ ਹੋਵੇਗਾ। ਮੱਧ ਪੂਰਬ ‘ਚ ਸੰਘਰਸ਼ ਖ਼ਤਮ ਕਰਨ ਲਈ ਗੱਲਬਾਤ ‘ਚ ਤਰੱਕੀ ਦੀਆਂ ਉਮੀਦਾਂ ਵਿਚਾਲੇ ਪਿਛਲੇ ਹਫ਼ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਲਗਭਗ 17 ਫ਼ੀਸਦੀ ਦੀ ਗਿਰਾਵਟ ਆਈ। ਸੋਮਵਾਰ ਸਵੇਰੇ ਬ੍ਰੈਂਟ ਕਰੂਡ ਲਗਭਗ 97.48 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਸੀ।

ਰੁਪਏ ਬਾਰੇ ਐਨਾਲਿਸਟ ਨੇ ਕਿਹਾ ਕਿ ਜੇ ਡਾਲਰ ਦੇ ਮੁਕਾਬਲੇ ਰੁਪਿਆ 93 ਦੇ ਪੱਧਰ ਤੋਂ ਹੇਠਾਂ ਆਉਂਦਾ ਹੈ ਤਾਂ ਇਹ ਹੋਰ ਮਜ਼ਬੂਤੀ ਦਾ ਸੰਕੇਤ ਹੋਵੇਗਾ। ਇਸ ਨਾਲ ਰੁਪਿਆ 91 ਤੱਕ ਪਹੁੰਚ ਸਕਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।