03 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਫਿਲਮ ਅਦਾਕਾਰਾ ਸਵਰਾ ਭਾਸਕਰ ਨੇ ਸੰਜੇ ਲੀਲ੍ਹਾ ਭੰਸਾਲੀ ਦੀ 2018 ਦੀ ਫਿਲਮ ‘ਪਦਮਾਵਤ’ ਵਿਚ ਰਾਣੀ ਪਦਮਾਵਤੀ ਅਤੇ ਹੋਰ ਰਾਜਪੂਤ ਔਰਤਾਂ ਦੇ ਜੌਹਰ ਕਰਨ ਨੂੰ ਬੁਜ਼ਦਿਲੀ ਵਾਲਾ ਕਾਰਾ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਪੁੱਛਿਆ ਸੀ ਕਿ ਕੀ ਜਬਰ ਜਨਾਹ ਦਾ ਸ਼ਿਕਾਰ ਔਰਤਾਂ ਨੂੰ ਮਰ ਜਾਣਾ ਚਾਹੀਦਾ ਹੈ। ਇਸ ਵਿਵਾਦਤ ਬਿਆਨ ’ਤੇ ਇੰਟਰਨੈੱਟ ਮੀਡੀਆ ’ਤੇ ਉਨ੍ਹਾਂ ਨੂੰ ਕਾਫੀ ਖਰੀਆਂ ਖਰੀਆਂ ਸੁਣਨੀਆਂ ਪਈਆਂ, ਜਿਸ ਤੋਂ ਬਾਅਦ ਅਦਾਕਾਰਾ ਨੇ ਵੀਡੀਓ ਜਾਰੀ ਕਰ ਕੇ ਮਾਫੀ ਮੰਗੀ ਪਰ ਨਾਲ ਹੀ ਕਿਹਾ, ‘ਮੇਰੇ ਲਫਜ਼ਾਂ ਦੇ ਗ਼ਲਤ ਅਰਥ ਕੱਢੇ ਗਏ ਹਨ’।

ਸਵਰਾ ਨੇ ਸੋਮਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਕੀਤੀਆਂ ਆਪਣੀਆਂ ਵਿਵਾਦਤ ਟਿੱਪਣੀਆਂ ਲਈ ਇੰਟਰਨੈੱਟ ਮੀਡੀਆ ’ਤੇ ਸਖ਼ਤ ਨੁਕਤਾਚੀਨੀ ਬਰਦਾਸ਼ਤ ਕੀਤੀ ਹੈ। ਰੌਲਾ ਵਧਦਾ ਦੇਖ ਕੇ ਅਦਾਕਾਰਾ ਨੇ ਤੁਰੰਤ ਵੀਡੀਓ ਜਾਰੀ ਕਰ ਕੇ ਸਫ਼ਾਈ ਦਿੱਤੀ ਅਤੇ ਕਿਹਾ, ‘ਜੌਹਰ ਨੂੰ ਲੈ ਕੇ ਮੇਰੀ ਆਲੋਚਨਾਤਮਕ ਟਿੱਪਣੀ ਦੇ ਇੰਟਰਨੈੱਟ ਮੀਡੀਆ ’ਤੇ ਗ਼ਲਤ ਮਾਅਨੇ ਕੱਢੇ ਗਏ ਹਨ। ਉਨ੍ਹਾਂ ਨੇ ਕਦੇ ਵੀ ‘ਜੌਹਰ’ ਕਰਨ ਵਾਲੀ ਰਾਣੀ ਪਦਮਾਵਤੀ ਜਾਂ ਹੋਰ ਔਰਤਾਂ ਨੂੰ ‘ਕਾਇਰ’ ਨਹੀਂ ਕਿਹਾ। ਉਨ੍ਹਾਂ ਕਿਹਾ, ‘ਮੇਰੀ ਇਕ ਕਲਿੱਪ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਕ ਪ੍ਰੋਗਰਾਮ ਵਿਚ ਮੈਨੂੰ ਪੁੱਛਿਆ ਗਿਆ ਸੀ ਕਿ ਮੈਂ ‘ਪਦਮਾਵਤ’ ਦੇਖਣ ਤੋਂ ਬਾਅਦ ਭੰਸਾਲੀ ਨੂੰ ਚਿੱਠੀ ਕਿਉਂ ਲਿਖੀ ਸੀ? ਜਦੋਂ ਮੈਂ ਆਪਣੀ ਸਮੱਸਿਆ ਸਮਝਾ ਰਹੀ ਸੀ, ਮੈਂ ਕੁਝ ਅਜਿਹਾ ਕਿਹਾ ਸੀ, ਜੋ ਹੁਣ ਪੂਰੀ ਤਰ੍ਹਾਂ ਗ਼ਲਤ ਸੰਦਰਭਾਂ ਵਿਚ ਦੇਖਿਆ ਜਾ ਰਿਹਾ ਹੈ ਅਤੇ ਝੂਠੇ ਤਰੀਕੇ ਨਾਲ ਫੈਲਾਇਆ ਜਾ ਰਿਹਾ ਹੈ। ਜਦਕਿ ਮੇਰਾ ਮਤਲਬ ਕਿਸੇ ਨੂੰ ਬੁਜ਼ਦਿਲ ਕਹਿਣਾ ਨਹੀਂ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।