22 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਏਸ਼ਿਆਈ ਪੈਰਾ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲਿਆਂ ਵਿੱਚ ਅੱਜ ਭਾਰਤੀ ਜੋੜੀ ਸ਼ੀਤਲ ਦੇਵੀ ਅਤੇ ਪਾਇਲ ਨਾਗ ਨੇ ਕੁੜੀਆਂ ਦੇ ਕੰਪਾਊਂਡ ਡਬਲਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਦੇ ਨਾਲ ਹੀ ਸਵਾਤੀ ਚੌਧਰੀ ਅਤੇ ਆਦਿਲ ਮੁਹੰਮਦ ਨਜ਼ੀਰ ਅੰਸਾਰੀ ਦੀ ਜੋੜੀ ਨੇ ਮਿਕਸਡ ਟੀਮ ਡਬਲਿਊ-1 ਰਿਕਰਵ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਦੇਸ਼ ਦੀ ਝੋਲੀ ਪਾਇਆ। ਫਾਈਨਲ ਮੁਕਾਬਲੇ ਵਿੱਚ 19 ਸਾਲਾ ਸ਼ੀਤਲ ਅਤੇ ਪਾਇਲ ਦੀ ਜੋੜੀ ਚੀਨ ਦੀ ਸ਼ੂ ਜ਼ਿਊਕਿੰਗ ਅਤੇ ਜ਼ਾਓ ਜਿੰਗ ਤੋਂ 141-150 ਅੰਕਾਂ ਨਾਲ ਹਾਰ ਗਈ। ਪੈਰਿਸ ਪੈਰਾਲੰਪਿਕਸ ਦੀ ਕਾਂਸੇ ਦਾ ਤਗ਼ਮਾ ਜੇਤੂ ਅਤੇ ਕਿਸ਼ਤਵਾੜ ਦੀ ਸ਼ੀਤਲ ਨੇ ਚਾਰ ਵਾਰ ਦਸ ਅੰਕ ਲਏ ਪਰ ਉੜੀਸਾ ਦੀ ਪਾਇਲ ਨਿਸ਼ਾਨਿਆਂ ਤੋਂ ਖੁੰਝ ਗਈ। ਦੂਜੇ ਪਾਸੇ, ਸਵਾਤੀ ਅਤੇ ਆਦਿਲ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਸੈਮੀ ਫਾਈਨਲ ਵਿੱਚ ਕੋਰੀਆ ਦੀ ਕਿਮ ਓਕ ਗਿਊਮ ਅਤੇ ਪਾਰਕ ਹੋਂਗ ਜੋ ਤੋਂ 2-6 (36-38, 33-35, 33-32, 31-35) ਨਾਲ ਹਾਰ ਗਈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।