ਨਵੀਂ ਦਿੱਲੀ 25 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਸੋਨੂੰ ਨਿਗਮ (Sonu Nigam) ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਇੰਡੀਆ ਦੇ ਬੈਸਟ ਪਰਫਾਰਮਰਜ਼ ‘ਚ ਕਿਉਂ ਗਿਣਿਆ ਜਾਂਦਾ ਹੈ। ਸਿੰਗਰ ਦੀ ਗਰਦਨ ਦੀਆਂ ਨਸਾਂ ਦੱਬ ਗਈਆਂ ਹਨ ਪਰ ਫਿਰ ਵੀ ਉਹ ਲਗਾਤਾਰ ਦਰਸ਼ਕਾਂ ਲਈ ਸਟੇਜ ‘ਤੇ ਪਰਫਾਰਮ ਕਰ ਰਹੇ ਹਨ।
ਗਾਇਕ ਦੀਆਂ ਨਸਾਂ ‘ਚ ਹੋਈ ਇੰਜਰੀ
ਇਹ ਜਾਣਕਾਰੀ ਸਿੰਗਰ ਨੇ ਖ਼ੁਦ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਅਤੇ ਦਿਖਾਇਆ ਕਿ ਕਿਸ ਤਰ੍ਹਾਂ ਉਹ ਪੱਟੀਆਂ ਲਗਾ ਕੇ ਪਰਫਾਰਮੈਂਸ ਦੀ ਤਿਆਰੀ ਕਰ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਸੋਨੂੰ ਨਿਗਮ ਨੇ ਦਿਖਾਇਆ ਕਿ ਉਹ ਪਿਛਲੇ ਹਫ਼ਤੇ ਤੋਂ ਦਰਦ ਨਾਲ ਜੂਝ ਰਹੇ ਹਨ। ਸਿੰਗਰ ਨੇ ਦੱਸਿਆ ਕਿ ਉਨ੍ਹਾਂ ਦੀ ਇੰਜਰੀ ਉਨ੍ਹਾਂ ਨੂੰ ਲਗਾਤਾਰ ਤਕਲੀਫ਼ ਦੇ ਰਹੀ ਹੈ। ਉਨ੍ਹਾਂ ਕਿਹਾ, ‘ਇਹ ਦੇਖੋ, ਮੇਰੀ ਨਸ ਵਿਚ ਇੰਜਰੀ ਵਧ ਗਈ ਹੈ, ਮੈਂ ਤਾਂ ਇਕ ਹਫ਼ਤੇ ਤੋਂ ਇਸਨੂੰ ਝੱਲ ਰਿਹਾ ਹਾਂ। ਕੋਈ ਗੱਲ ਨਹੀਂ। ਭਗਵਾਨ ਮੈਨੂੰ ਸਟੇਜ ‘ਤੇ ਸ਼ਕਤੀ ਦੇਣ।’ ਉਨ੍ਹਾਂ ਨੇ ਉਮੀਦ ਜਤਾਈ ਕਿ ਦਰਦ ਦੇ ਬਾਵਜੂਦ ਉਨ੍ਹਾਂ ਨੂੰ ਪਰਫਾਰਮ ਕਰਦੇ ਰਹਿਣ ਦੀ ਹਿੰਮਤ ਮਿਲੇਗੀ।
ਵੀਡੀਓ ਸ਼ੇਅਰ ਕਰ ਕੇ ਦਿੱਤਾ ਹੈਲਥ ਅਪਡੇਟ
ਇਹ ਵੀਡੀਓ ਇਸ ਲਈ ਵੀ ਯਾਦਗਾਰੀ ਤੇ ਪ੍ਰੇਰਨਾਦਾਇਕ ਬਣ ਗਈ ਕਿਉਂਕਿ ਇਸ ਤੋਂ ਬਾਅਦ ਸੋਨੂੰ ਨਿਗਮ ਨੇ ਜੋ ਕੀਤਾ ਉਹ ਹੈਰਾਨ ਕਰਨ ਵਾਲਾ ਸੀ। ਵੀਡੀਓ ‘ਚ ਬਾਅਦ ‘ਚ ਸੋਨੂੰ ਨੂੰ ਸਟੇਜ ‘ਤੇ ਲਾਈਵ ਪਰਫਾਰਮੈਂਸ ਦਿੰਦੇ ਹੋਏ ਦਿਖਾਇਆ ਗਿਆ, ਜਿਸ ਨਾਲ ਸੰਗੀਤ ਅਤੇ ਦਰਸ਼ਕਾਂ ਪ੍ਰਤੀ ਉਨ੍ਹਾਂ ਦਾ ਸਮਰਪਣ ਸਾਫ਼ ਝਲਕ ਰਿਹਾ ਹੈ। ਕਈ ਫੈਨਜ਼ ਦੇ ਲਈ, ਇਹ ਸ਼ੋਅਬਿਜ਼ ਦੇ ਉਸ ਪੁਰਾਣੇ ਮੰਤਰ ਦੀ ਯਾਦ ਦਿਵਾਉਣ ਵਾਲਾ ਪਲ ਸੀ ਕਿ ‘ਸ਼ੋਅ ਮਸਟ ਗੋ ਓਨ’ (Show must go on)।
ਸੋਨੂੰ ਨਿਗਮ ਨੇ ਦਿਖਾਇਆ ਪੈਚ
ਕੁਝ ਦਿਨ ਪਹਿਲਾਂ ਸੋਨੂੰ ਨੇ ਇੰਸਟਾਗ੍ਰਾਮ ‘ਤੇ ਇਕ ਹੋਰ ਵੀਡੀਓ ਜ਼ਰੀਏ ਆਪਣੀ ਹਾਲਤ ਦੀ ਗੰਭੀਰਤਾ ਬਾਰੇ ਦੱਸਿਆ ਸੀ। ਉਨ੍ਹਾਂ ਦੱਸਿਆ ਕਿ ਪਿੰਚਡ ਨਰਵਸ (ਨਸਾਂ ਦੇ ਦੱਬਣ) ਦੀ ਸਮੱਸਿਆ ਤੋਂ ਬਾਅਦ ਉਨ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਮੈਡੀਕਲ ਜਾਂਚਾਂ ਹੋ ਰਹੀਆਂ ਹਨ, ਜਿਨ੍ਹਾਂ ਵਿੱਚ MRI ਅਤੇ CT ਸਕੈਨ ਵੀ ਸ਼ਾਮਲ ਹਨ। ਸੋਨੂੰ ਨੇ ਕਿਹਾ, ‘ਮੇਰੀਆਂ ਨਸਾਂ ਦੱਬ ਗਈਆਂ ਹਨ। ਪਿਛਲੇ ਇਕ ਹਫ਼ਤੇ ਤੋਂ ਮੈਂ MRI ਅਤੇ CT ਸਕੈਨ ਕਰਵਾ ਰਿਹਾ ਹਾਂ ਅਤੇ ਬਹੁਤ ਸਾਰੀਆਂ ਦਵਾਈਆਂ ਲੈ ਰਿਹਾ ਹਾਂ।’ ਸਿੰਗਰ ਨੇ ਆਪਣੇ ਮੋਢੇ ‘ਤੇ ਲੱਗਿਆ ਮੈਡੀਕਲ ਪੈਚ ਵੀ ਦਿਖਾਇਆ।
