ਰੂਪਨਗਰ, 9 ਫਰਵਰੀ (ਪੰਜਾਬੀ ਖ਼ਬਰਨਾਮਾ)

ਰਾਣੀ ਲਕਸ਼ਮੀ ਬਾਈ ਆਤਮ ਰੱਕਸ਼ਾ ਪਰਾਸ਼ਿਕਸ਼ਨ ਕੰਪੋਨੈਂਟ ਤਹਿਤ ਜਿਲ੍ਹਾ ਪੱਧਰੀ ਕਰਾਟੇ ਪ੍ਰਤੀਯੋਗਤਾ  ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.)  ਰੂਪਨਗਰ ਸ਼੍ਰੀਮਤੀ ਰੇਨੂੰ ਮਹਿਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੀ.ਏ.ਵੀ.ਪਬਲਿਕ ਸਕੂਲ ਰੂਪਨਗਰ ਵਿਖੇ ਕਰਵਾਈਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸ਼ਰਨਜੀਤ ਕੌਰ ਜਿਲ੍ਹਾ ਖੇਡ ਕੋਆਡੀਨੇਟਰ ਰੂਪਨਗਰ ਨੇ ਦੱਸਿਆ ਕਿ ਸ੍ਰੀਮਤੀ ਸੰਗੀਤਾ ਰਾਣੀ ਪ੍ਰਿੰਸੀਪਲ ਡੀ.ਏ.ਵੀ.ਪਬ.ਸਕੂਲ ਰੂਪਨਗਰ ਨੇ ਇਸ ਪ੍ਰਤੀਯੋਗਤਾ ਦਾ ਉਦਘਾਟਨ ਕੀਤਾ। ਇਸ ਪ੍ਰਤੀਯੋਗਤਾ ਵਿੱਚ ਦਸ ਬਲਾਕਾਂ ਦੇ 80 ਖਿਡਾਰਨਾਂ ਨੇ ਵੱਖ-ਵੱਖ ਵੇਟ ਕੈਟਾਗਿਰੀ ਵਿੱਚ ਭਾਗ ਲਿਆ।
ਇਨਾਮਾਂ ਦੀ ਵੰਡ ਸ. ਜਗਤਾਰ ਸਿੰਘ ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਸ੍ਰੀ ਚਮਕੌਰ ਸਾਹਿਬ ਨੇ ਕੀਤੀ। ਛੇਵੀ ਤੋਂ ਅੱਠਵੀ ਜਮਾਤ ਦੇ ਵੇਟ-35 ਕਿ:ਗ੍ਰ: ਭਾਰ ਵਿੱਚ ਐਸਮੀਨ ਕੌਰ (ਮੋਰਿੰਡਾਜੋਨ) ਨੇ ਪਹਿਲਾ ਸਥਾਨ, ਪੂਜਾ ਕੁਮਾਰੀ (ਘਨੌਲੀ ਜੋਨ) ਨੇ ਦੂਜਾ ਸਥਾਨ, ਸਹਿਜਪ੍ਰੀਤ ਕੌਰ (ਰੂਪਨਗਰ ਜੋਨ) ਤੇ ਮਨਦੀਪ ਕੌਰ (ਨੂਰਪੁਰਬੇਦੀ ਜੋਨ) ਨੇ ਤੀਜਾ ਸਥਾਨ ਹਾਸਿਲ ਕੀਤਾ।
ਵੇਟ ਕੈਟਾਗਿਰੀ 40 ਕਿ:ਗ੍ਰ: ਵਿੱਚ ਚਰਨਜੀਤ ਕੌਰ(ਤਖਤਗੜ ਜੋਨ) ਨੇ ਪਹਿਲਾ ਸਥਾਨ, ਸੁਮਨਜੀਤ (ਨੰਗਲ ਜੋਨ) ਨੇ ਦੂਜਾ ਸਥਾਨ, ਸਫ਼ੀਨਾ ਖਾਤੂਨ (ਸ੍ਰੀ ਚਮਕੌਰ ਸਾਹਿਬ)ਤੇ ਨਰਿੰਦਰਜੋਤ ਕੌਰ (ਮੋਰਿੰਡਾ ਜੋਨ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵੇਟ ਕੈਟਾਗਿਰੀ 45 ਕਿ:ਗ੍ਰ: ਵਿੱਚ ਵਰਤਿਕਾ (ਭਲਾਣ ਜੋਨ),ਰਾਵੀਆ ਬੇਗਮ(ਮੀਆਂਪੁਰ),ਸਿਮਰਨ(ਘਨੌਲੀ ਜੋਨ)ਤੇ ਸ਼ਰਨਜੀਤ ਕੌਰ(ਸ੍ਰੀ ਚਮਕੌਰ ਸਾਹਿਬ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵੇਟ ਕੈਟਾਗਿਰੀ +45 ਕਿ:ਗ੍ਰ: ਵਿੱਚ ਰਮਨਦੀਪ ਕੌਰ (ਮੀਆਂਪੁਰ ਜੋਨ),ਸੁਖਮਨੀ ਕੌਰ (ਮੋਰਿੰਡਾ ਜੋਨ)ਰੁਪਿੰਦਰ ਕੌਰ (ਸ੍ਰੀ ਚਮਕੌਰ ਸਾਹਿਬ) ਤੇ ਲਵਨਿਆ (ਨੰਗਲ) ਨੇ ਤੀਜਾ ਸਥਾਨ ਹਾਸਿਲ ਕੀਤਾ। ਨੌਵੀ ਤੋਂ ਬਾਰਵੀ ਜਮਾਤ ਦੀ ਵੇਟ ਕੈਟਾਗਿਰੀ -40 ਕਿ:ਗ੍ਰ: ਵਿੱਚ ਸੰਜਮਦੀਪ ਕੌਰ (ਰੂਪਨਗਰ ਜੋਨ) ਨੇ ਪਹਿਲਾ ਸਥਾਨ, ਰਾਧਿਕਾ (ਨੰਗਲ ਜੋਨ) ਨੇ ਦੂਜਾ ਸਥਾਨ, ਸੈਫ਼ੀ (ਮੋਰਿੰਡਾ ਜੋਨ) ਤੇ ਸੁਨੇਹਾ (ਘਨੌਲੀ ਜੌਨ) ਨੇ ਤੀਜਾ ਸਥਾਨ ਹਾਸਿਲ ਕੀਤਾ।
ਵੇਟ ਕੈਟਾਗਿਰੀ -45 ਕਿ:ਗ੍ਰ: ਵਿੱਚ ਭਵਨੀਤ ਕੌਰ (ਘਨੌਲੀ ਜੋਨ) ਨੇ ਪਹਿਲਾ ਸਥਾਨ, ਨਵਦੀਪ ਕੌਰ (ਮੀਆਂਪੁਰ ਜੋਨ) ਨੇ ਦੂਜਾ ਸਥਾਨ, ਇਸ਼ਿਤਾ (ਨੰਗਲ ਜੋਨ) ਤੇ ਮੋਹਕ ਲੋਚਨ (ਸ੍ਰੀ ਚਮਕੌਰ ਸਾਹਿਬ) ਨੇ ਤੀਜਾ ਸਥਾਨ ਹਾਸਿਲ ਕੀਤਾ।
ਵੇਟ ਕੈਟਾਗਿਰੀ -50 ਕਿ:ਗ੍ਰ: ਵਿੱਚ ਨੈਨਸੀ ਰਾਣਾ (ਸ੍ਰੀ ਚਮਕੌਰ ਸਾਹਿਬ ਜੋਨ) ਨੇ ਪਹਿਲਾ ਸਥਾਨ, ਦਿਪਾਲੀ (ਨੰਗਲ ਜੋਨ) ਨੇ ਦੂਜਾ ਸਥਾਨ, ਅਰਸ਼ਪ੍ਰੀਤ ਕੌਰ (ਰੂਪਨਗਰ) ਤੇ ਅਬੀਦਾ ਖਾਤੂਨ(ਸ੍ਰੀ ਅਨੰਦਪੁਰ ਸਾਹਿਬ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ +50 ਕਿ:ਗ੍ਰ: ਵਿੱਚ ਰਜੀਆ(ਮੀਆਂਪੁਰ ਜੋਨ) ਨੇ ਪਹਿਲਾ ਸਥਾਨ, ਮਹਿਮਾ ਚੌਧਰੀ (ਨੰਗਲ ਜੋਨ) ਨੇ ਦੂਜਾ ਸਥਾਨ, ਅਸਮਿਤਾ ਵਾਂਚੇ (ਸ੍ਰੀ ਚਮਕੌਰ ਸਾਹਿਬ) ਤੇ ਤਨਵੀਰ ਕੌਰ (ਮੋਰਿੰਡਾ ਜੋਨ) ਨੇ ਤੀਜਾ ਸਥਾਨ ਹਾਸਿਲ ਕੀਤਾ।

ਇਸ ਮੌਕੇ ਹਰਪ੍ਰੀਤ ਸਿੰਘ ਲੌਗੀਆ, ਸੁਖਵਿੰਦਰਪਾਲ ਸਿੰਘ ਸੁੱਖੀ, ਗੁਰਜੀਤ ਸਿੰਘ ਭੱਟੀ, ਗਗਨਦੀਪ ਸਿੰਘ,ਨੀਲ ਕਮਲ ਧੀਮਾਨ, ਪੰਕਜ ਵਸ਼ਿਸ਼ਟ, ਵਰਿੰਦਰ ਸਿੰਘ, ਨਰਿੰਦਰ ਸਿੰਘ, ਪੁਨੀਤ ਸਿੰਘ ਲਾਲੀ, ਮਨਜਿੰਦਰ ਸਿੰਘ, ਚਰਨਜੀਤ ਸਿੰਘ, ਦਵਿੰਦਰ ਸਿੰਘ, ਰਣਬੀਰ ਕੌਰ, ਸਰਬਜੀਤ ਕੌਰ, ਭੁਪਿੰਦਰ ਕੌਰ, ਗੁਰਮੀਤ ਕੌਰ, ਸਰਬਜੀਤ ਕੌਰ, ਰਵਿੰਦਰ ਸਿੰਘ, ਬਲਜਿੰਦਰ ਸਿੰਘ, ਰੇਂਨੂੰ, ਅਮਨਦੀਪ ਸਿੰਘ, ਪਰਮਜੀਤ ਸਿੰਘ, ਰਜਿੰਦਰ ਕੌਰ ਅਤੇ ਸਤਵੰਤ ਕੌਰ ਆਦਿ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।