ਨਵੀਂ ਦਿੱਲੀ 22 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ‘ਪਿਆਰ ਕਾ ਪੰਚਨਾਮਾ’ ਵਰਗੀ ਕਲਟ ਰੋਮਾਂਟਿਕ ਕਾਮੇਡੀ ਫ੍ਰੈਂਚਾਈਜ਼ੀ ਬਣਾਉਣ ਵਾਲੇ ਨਿਰਮਾਤਾ ਲਵ ਰੰਜਨ (Luv Ranjan) ਦੀਆਂ ਫ਼ਿਲਮਾਂ ਨੂੰ ਲੈ ਕੇ ਫੈਨਜ਼ ’ਚ ਕਾਫ਼ੀ ਜ਼ਿਆਦਾ ਕ੍ਰੇਜ਼ ਦੇਖਣ ਨੂੰ ਮਿਲਦਾ ਹੈ। ਖ਼ਾਸ ਤੌਰ ’ਤੇ ਨੌਜਵਾਨ ਉਨ੍ਹਾਂ ਦੀਆਂ ਫ਼ਿਲਮਾਂ ਦੇਖਣਾ ਪਸੰਦ ਕਰਦੇ ਹਨ। ਹੁਣ ਨਵੀਂ ਪੀੜ੍ਹੀ ਨੂੰ ਐਂਟਰਟੇਨ ਕਰਨ ਲਈ ਲਵ ਰੰਜਨ ਨਵੀਂ ਫ਼ਿਲਮ ‘ਪਹਿਲਾ ਪਿਆਰ ਦੂਸਰੀ ਬਾਰ’ ਲੈ ਕੇ ਆ ਰਹੇ ਹਨ। ਇਸ ਫ਼ਿਲਮ ਦਾ ਨਵਾਂ ਟ੍ਰੇਲਰ ਮੇਕਰਜ਼ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਮੂਵੀ ’ਚ 6 ਨਵੇਂ ਫ਼ਿਲਮੀ ਕਲਾਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਫ਼ਿਲਮ ਦੀ ਕਹਾਣੀ ’ਚ ਪਿਆਰ ਤੇ ਦੋਸਤੀ ਦਾ ਮਜ਼ੇਦਾਰ ਸਿਆਪਾ ਦਿਖਾਇਆ ਜਾਵੇਗਾ।

ਸਾਹਮਣੇ ਆਇਆ ‘ਪਹਿਲਾ ਪਿਆਰ ਦੂਸਰੀ ਬਾਰ’ ਦਾ ਟ੍ਰੇਲਰ

naidunia_image

 ਸੋਮਵਾਰ ਨੂੰ ‘ਪਹਿਲਾ ਪਿਆਰ ਦੂਸਰੀ ਬਾਰ’ (Pehla Pyaar Doosri Baar) ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਕੀਤਾ ਗਿਆ। ਇਹ ਫ਼ਿਲਮ ਦੇ ਅਨੋਖੇ ਟਾਈਟਲ ਦਾ ਮਤਲਬ ਵੀ ਸਮਝਾਉਂਦਾ ਹੈ। ਟ੍ਰੇਲਰ ’ਚ ਸਾਰੇ ਡੈਬਿਊਟੈਂਟ ਆਪਣੀ ਅਦਾਕਾਰੀ ਨਾਲ ਦਿਲ ਜਿੱਤ ਰਹੇ ਹਨ ਤੇ ਇਹੀ ਕਾਰਨ ਹੈ ਕਿ ‘ਪਹਿਲਾ ਪਿਆਰ ਦੂਸਰੀ ਬਾਰ’ ਨੂੰ ਲੈ ਕੇ ਉਤਸ਼ਾਹ ਹੋਰ ਵੱਧ ਗਿਆ ਹੈ। ‘ਪਹਿਲਾ ਪਿਆਰ ਦੂਸਰੀ ਬਾਰ’ ਦਾ ਟ੍ਰੇਲਰ ਆਪਣੇ ਆਪ ’ਚ ਜਵਾਨੀ ਦੇ ਨਵੇਂ ਰੰਗ ਲੈ ਕੇ ਆਇਆ ਹੈ। ਇਸ ’ਚ ਨਾ ਸਿਰਫ਼ ਮਸਤੀ ਭਰੇ ਵਨ-ਲਾਈਨਰਜ਼, ਸਗੋਂ ਰੋਮਾਂਸ, ਦੋਸਤੀ, ਪੁਰਾਣੇ ਕ੍ਰਸ਼ ਤੇ ਅਚਾਨਕ ਪੈਦਾ ਹੋਈਆਂ ਉਲਝਣਾਂ ਦੀ ਵੀ ਝਲਕ ਦੇਖਣ ਨੂੰ ਮਿਲਦੀ ਹੈ। ਇਸ ਦੇ ਕਵਿਰਕੀ ਜੋਕਸ, ਮਜ਼ੇਦਾਰ ਵਨ-ਲਾਈਨਰਜ਼, ਮਜ਼ਾਕੀਆ ਗਾਲ੍ਹਾਂ ਤੇ ਲਗਾਤਾਰ ਇੱਕ-ਦੂਜੇ ਦੀ ਟੰਗ ਖਿੱਚਾਈ ਕਹਾਣੀ ’ਚ ਬੇਝਿਜਕ ਹਾਸੇ-ਮਜ਼ਾਕ ਦਾ ਅਜਿਹਾ ਤੜਕਾ ਲਗਾਉਂਦੇ ਹਨ, ਜੋ ਇਸ ਨੂੰ ਇੱਕ ਫ੍ਰੈਸ਼ ਤੇ ਮਸਟ-ਵਾਚ ਫ਼ਿਲਮ ਬਣਾਉਂਦਾ ਹੈ।

ਇਸੇ ਕਾਰਨ ‘ਪਹਿਲਾ ਪਿਆਰ ਦੂਸਰੀ ਬਾਰ’ ਦਾ ਇਹ ਟ੍ਰੇਲਰ ਫ਼ਿਲਮ ਨੂੰ ਲੈ ਕੇ ਫੈਨਜ਼ ਦੀ ਐਕਸਾਈਟਮੈਂਟ ਵਧਾਉਣ ਲਈ ਕਾਫ਼ੀ ਹੈ। ਇਸ ਮੂਵੀ ’ਚ ਤੁਹਾਨੂੰ 6 ਨਵੇਂ ਚਿਹਰੇ ਦੇਖਣ ਨੂੰ ਮਿਲਣਗੇ, ਜਿਨ੍ਹਾਂ ’ਚ ਸਪਰਸ਼ ਵਾਲੀਆ, ਅਲੀਸ਼ਾ ਚੋਪੜਾ, ਕੁਣਾਲ ਵੈਦ, ਸਾਕਸ਼ੀ ਵੈਦਿਆ, ਤੁਸ਼ਾਰ ਛਿੱਬਰ ਤੇ ਸਰਗੁਣ ਕੌਰ ਲੁਥਰਾ ਦੇ ਨਾਮ ਸ਼ਾਮਲ ਹਨ। ਇਹ ਸਾਰੇ ਬਾਲੀਵੁੱਡ ’ਚ ਡੈਬਿਊ ਕਰਨਗੇ।

ਇਸ ਦਿਨ ਰਿਲੀਜ਼ ਹੋਵੇਗੀ ਫ਼ਿਲਮ

‘ਪਹਿਲਾ ਪਿਆਰ ਦੂਸਰੀ ਬਾਰ’ ਦਾ ਨਿਰਦੇਸ਼ਨ ਅਨੁਜ ਸੈਣੀ ਨੇ ਕੀਤਾ ਹੈ, ਜਦਕਿ ਨਿਰਮਾਤਾ ਦੀ ਕਮਾਨ ਲਵ ਰੰਜਨ ਨੇ ਸੰਭਾਲੀ ਹੈ। ਜੇਕਰ ਫ਼ਿਲਮ ਦੀ ਰਿਲੀਜ਼ ਡੇਟ ਦੀ ਗੱਲ ਕਰੀਏ ਤਾਂ ਇਹ ਰੋਮਾਂਟਿਕ ਕਾਮੇਡੀ ਡਰਾਮਾ ਫ਼ਿਲਮ 23 ਅਕਤੂਬਰ 2026 ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋਵੇਗੀ। ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਫ਼ਿਲਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਤੁਹਾਨੂੰ ਇੱਕ ਪਲ ਲਈ ‘ਪਿਆਰ ਕਾ ਪੰਚਨਾਮਾ’ ਦੀ ਯਾਦ ਜ਼ਰੂਰ ਆਵੇਗੀ। ਇਸ ਫ਼ਿਲਮ ’ਚ ਕਾਰਤਿਕ ਆਰੀਅਨ ਤੇ ਦਿਵਯੇਂਦੂ ਸ਼ਰਮਾ ਵਰਗੇ ਕਲਾਕਾਰ ਨਜ਼ਰ ਆਏ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।