ਨਵੀਂ ਦਿੱਲੀ 25 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਦੁੱਧ ਤੋਂ ਨਾ ਬਣੇ ਐਨਾਲਾਗ ਉਤਪਾਦ ਨੂੰ ਪਨੀਰ ਦੇ ਨਾਂ ਨਾਲ ਵੇਚਣ ’ਤੇ ਦੇਸ਼ਭਰ ’ਚ ਰੋਕ ਲਗਾਉਣ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਭਾਰਤੀ ਖ਼ੁਰਾਕ ਸੁਰੱਖਿਆ ਤੇ ਸਟੈਂਡਰਡ ਅਥਾਰਟੀ (ਐੱਫਐੱਸਐੱਸਏਆਈ) ਨੇ ਖ਼ੁਰਾਕ ਸੁਰੱਖਿਆ ਤੇ ਸਟੈਂਡਰ (ਵਿਕਰੀ ਪਾਬੰਦੀ ’ਤੇ ਰੋਕ) ਰੈਗੂਲੇਸ਼ਨ 2011 ’ਚ ਸੋਧ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਐਨਾਲਾਗ ਤੋਂ ਬਣੇ ਉਤਪਾਦ ਨੂੰ ਬਾਜ਼ਾਰ ’ਚ ਪਨੀਰ ਲਿਖ ਕੇ ਨਹੀਂ ਵੇਚਿਆ ਜਾ ਸਕੇਗਾ। ਇਸ ਲਈ ਅਥਾਰਟੀ ਨੇ ਦੁੱਧ ਤੋਂ ਨਾ ਬਣੇ ਪਨੀਰ ਨੂੰ ਪਾਬੰਦੀਸ਼ੁਦਾ ਵਿਕਰੀ ਦੀ ਸ਼੍ਰੇਣੀ ’ਚ ਪਾਉਣ ਲਈ ਪ੍ਰਸਤਾਵ ਬਣਾਇਆ ਹੈ। ਐੱਫਐੱਸਐੱਸਏਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਜਿਤ ਪੁਨਹਾਨੀ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੂੰ ਅੰਤਿਮ ਨਿਯਮ ਬਣਾਉਣ ਤੋਂ ਪਹਿਲਾਂ 60 ਦਿਨਾਂ ’ਚ ਇਤਰਾਜ਼ ਤੇ ਸੁਝਾਅ ਮੰਗੇ ਹਨ। ਇਨ੍ਹਾਂ ’ਤੇ ਵਿਚਾਰ ਤੋਂ ਬਾਅਦ ਅੰਤਿਮ ਨਿਯਮ ਬਣਾਇਆ ਜਾਵੇਗਾ।

ਖਰੜੇ ਦਾ ਮਕਸਦ ਐਨਾਲਾਗ ਉਤਪਾਦ ਨੂੰ ਪਨੀਰ ਦੇ ਰੂਪ ’ਚ ਬਣਾਏ ਜਾਣ ਤੇ ਵੇਚੇ ਜਾਣ ਤੋਂ ਰੋਕਣਾ ਹੈ, ਤਾਂ ਜੋ ਉਤਪਾਦ ਦੀ ਬਿਰਤੀ ਤੇ ਢਾਂਚੇ ਨੂੰ ਲੈ ਕੇ ਗਾਹਕ ਗੁਮਰਾਹ ਨਾ ਹੋਣ। ਨਾਲ ਹੀ ਐਨਾਲਾਗ ਇਨ ਡੇਅਰੀ ਕੰਟੈਕਸਟ ਸ਼੍ਰੇਣੀ ’ਚ ਪਹਿਲਾਂ ਤੋਂ ਲਾਇਸੈਂਸ ਜਾਂ ਰਜਿਸਟਰਡ ਉਤਪਾਦਾਂ ਦੇ ਨਾਮਕਰਨ, ਲੇਬਲ ਤੇ ਮਾਰਕੀਟਿੰਗ ’ਚ ਪਨੀਰ ਸ਼ਬਦ ਦੀ ਵਰਤੋਂ ਬੰਦ ਕਰਨੀ ਪਵੇਗੀ। ਯਾਨੀ ਐਨਾਲਾਗ ਉਤਪਾਦ ਦੇ ਨਿਰਮਾਣ ਨੂੰ ਸਾਧਾਰਨ ਰੂਪ ਨਾਲ ਪਾਬੰਦੀਸ਼ੁਦਾ ਕਰਨ ਦੀ ਬਜਾਏ ਉਸ ਨੂੰ ਪਨੀਰ ਦੇ ਰੂਪ ’ਚ ਬਾਜ਼ਾਰ ’ਚ ਪੇਸ਼ ਕਰਨ ’ਤੇ ਕਾਰਵਾਈ ਹੋ ਸਕਦੀ ਹੈ।

ਪਿਛਲੇ ਦਿਨੀਂ ਦਿੱਲੀ ਸਮੇਤ ਦੇਸ਼ਭਰ ’ਚ ਨਕਲੀ ਤੇ ਮਿਲਾਵਟੀ ਪਨੀਰ ਦੇ ਕਾਰੋਬਾਰ ਨੂੰ ਲੈ ਕੇ ਮੁਹਿੰਮ ਚਲਾਈ ਸੀ। ਇਸ ਵਿਚ ਪਨੀਰ ਦੀ ਮੰਗ ਤੇ ਦੁੱਧ ਨਾਲ ਬਣਨ ਵਾਲੇ ਅਸਲੀ ਪਨੀਰ ਦੀ ਉਪਲਬਧਤਾ ’ਚ ਫ਼ਰਕ ਨੂੰ ਵੀ ਪ੍ਰਮੁੱਖਤਾ ਨਾਲ ਸਾਹਮਣੇ ਰੱਖਿਆ। ਨਾਲ ਹੀ ਐਨਾਲਾਗ ਉਤਪਾਦ ਦੇ ਸਬੰਧ ’ਚ ਦੇਸ਼ਭਰ ’ਚ ਕਾਰਵਾਈ ਲਈ ਸਰਕਾਰ ਦੇ ਕਦਮ ਦੀ ਵੀ ਜਾਣਕਾਰੀ ਦਿੱਤੀ ਸੀ। ਹੁਣ ਐੱਫਐੱਸਐੱਸਏਆਈ ਨੇ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਤੋਂ ਬਾਅਦ ਸਪੱਸ਼ਟ ਹੈ ਕਿ ਹੁਣ ਐਨਾਲਾਗ ਨੂੰ ਪਨੀਰ ਨਹੀਂ ਕਿਹਾ ਜਾਏਗਾ, ਪਰ ਐਨਾਲਾਗ ਵੀ ਬਾਜ਼ਾਰ ’ਚ ਵਿਕੇਗਾ ਜਾਂ ਨਹੀਂ, ਇਸ ਦਾ ਫ਼ੈਸਲਾ ਅੰਤਿਮ ਨਿਯਮ ਬਣਾਉਣ ਤੋਂ ਬਾਅਦ ਹੀ ਹੋਵੇਗਾ।

ਦੇਸ਼ ’ਚ ਰੋਜ਼ 41 ਲੱਖ ਕਿੱਲੋ ਪਨੀਰ ਦੀ ਮੰਗ

ਦੇਸ਼ ’ਚ ਹਰ ਰੋਜ਼ ਕਰੀਬ 41 ਲੱਖ ਕਿੱਲੋ ਪਨੀਰ ਦੀ ਮੰਗ ਹੈ, ਜਦਕਿ ਕੁੱਲ ਸਪਲਾਈ 36 ਤੋਂ 38 ਲੱਖ ਕਿੱਲੋ ਹਰ ਰੋਜ਼ ਹੈ। ਇਸ ਵਿਚ ਦੁੱਧ ਨਾਲ ਬਣਨ ਵਾਲਾ ਪਨੀਰ ਕਰੀਬ 15.5 ਲੱਖ ਕਿੱਲੋ ਹਰ ਰੋਜ਼ ਹੈ। ਯਾਨੀ ਦੁੱਧ ਨਾਲ ਬਣਨ ਵਾਲਾ ਪਨੀਰ ਕੁੱਲ ਰੋਜ਼ਾਨਾ ਮੰਗ ਦਾ 38 ਫ਼ੀਸਦੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।