ਨਵਾਂਸ਼ਹਿਰ, 26 ਜਨਵਰੀ, 2024 (ਪੰਜਾਬੀ ਖ਼ਬਰਨਾਮਾ)
ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ, ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਅੱਜ 75ਵੇਂ ਗਣਤੰਤਰ ਦਿਵਸ ਮੌਕੇ ਡੀ ਸੀ ਰਿਹਾਇਸ਼ ਵਿਖੇ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਇਸ ਮੌਕੇ ਏ ਐਸ ਆਈ ਕਮਲਰਾਜ ਦੀ ਅਗਵਾਈ ਵਾਲੀ ਪੁਲਿਸ ਟੁਕੜੀ ਪਾਸੋਂ ਸਲਾਮੀ ਵੀ ਲਈ।
ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਰਾਸ਼ਟਰ ਗਾਇਨ ਗਾਇਆ ਗਿਆ। ਡਿਪਟੀ ਕਮਿਸ਼ਨਰ ਨੇ ਝੰਡਾ ਲਹਿਰਾਉਣ ਉਪਰੰਤ ਬੱਚਿਆਂ ਨੂੰ ਮਿਠਾਈ ਵੰਡ ਕੇ ਉਨ੍ਹਾਂ ਨਾਲ ਗਣਤੰਤਰ ਦਿਹਾੜੇ ਦੇ ਜਸ਼ਨ ਮਨਾਏ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਹਾੜੇ ਵਾਲੇ ਦਿਨ ਦੇਸ਼ ਦਾ ਸੰਵਿਧਾਨ ਲਾਗੂ ਹੋਣ ਦੀ ਮਹੱਤਤਾ ਦੱਸਦਿਆਂ, ਦੇਸ਼ ਦੇ ਜਮਹੂਰੀ ਢਾਂਚੇ ਬਾਰੇ ਜਾਣਕਾਰੀ ਦਿੱਤੀ।
