ਪਟਿਆਲਾ, 21 ਫਰਵਰੀ (ਪੰਜਾਬੀ ਖ਼ਬਰਨਾਮਾ)

ਡਾਇਰੈਕਟਰ – ਐਕਸ਼ਟਰਨਲ ਐਫਅਰ ਐਡ ਪਾਰਟਨਰਸ਼ਿਪ , ਐਸ .ਓ .ਏ  ਰੈਕਿਟ ਰਵੀ ਭਟਾਨਾਗਰ, ਡਾਇਰੈਕਟਰ ਜਾਗਰਣ ਪਹਿਲ, ਨਵੀਂ ਦਿੱਲੀ ਸਹਿਲ ਤਲਵਾਰ ਦੀ ਦੇਖ ਰੇਖ ਵਿਚ ਕਰਵਾਏ ਜਾ ਰਿਹੇ  ਡੀਟੋਲ ਸਕੂਲ ਹਾਈਜੀਨ ਐਜੂਕੇਸ਼ਨ ਪ੍ਰੋਗਰਾਮ ਵਿਚ ਰੈਂਡ ਪਾਂਡਾ, ਰੈਕਿਟ ਇੰਡੀਆ ਅਤੇ ਜਾਗਰਣ ਪਹਿਲ ਦੀ ਸਾਂਝੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਅਤੇ ਅਕਾਲ ਅਕੈਡਮੀਆਂ ਵਿਚ ਬੱਚਿਆ ਨੂੰ ਨਿੱਜੀ ਸਫ਼ਾਈ, ਸਕੂਲ ਦੀ ਸਫ਼ਾਈ, ਘਰ ਦੀ ਸਫ਼ਾਈ, ਬਿਮਾਰੀ ਦੌਰਾਨ ਸਫ਼ਾਈ ਆਦਿ ਬਾਰੇ ਗਤੀਵਿਧੀਆਂ  ਕੀਤੀਆਂ ਜਾ ਰਹੀਆਂ ਹਨ।
ਇਹਨਾਂ ਗਤੀਵਿਧੀਆਂ ਰਾਹੀ  ਬੱਚੇ  ਆਪਣੇ ਆਪ ਨੂੰ ਕਿਵੇਂ ਸਾਫ਼ ਰੱਖਣਾ ਹੱਥ ਧੋਣ ਦੇ ਤਰੀਕੇ  ਸਿੱਖਦੇ ਹਨ ਜਿਸ ਨਾਲ ਉਹ  ਬਿਮਾਰ ਨਾ ਹੋਣ ਅਤੇ  ਜੇਕਰ ਬਿਮਾਰ ਹਨ ਤਾਂ ਬਿਮਾਰੀ ਦੌਰਾਨ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਹੋਣੀਆਂ ਜ਼ਰੂਰੀ ਹਨ। ਅਸੀਂ ਆਪਣੇ ਸਕੂਲ ਨੂੰ ਕਿਵੇਂ ਸਾਫ਼ ਸੁਥਰਾ ਰੱਖ ਸਕਦੇ ਹਾਂ, ਪਾਣੀ ਦੀ ਸੁਚੱਜੇ ਢੰਗ ਨਾਲ ਵਰਤੋ, ਰੁੱਖਾ ਦੀ ਸਾਡੇ ਜੀਵਨ ਵਿਚ ਮਹੱਤਤਾ ਬਾਰੇ ਬੱਚਿਆ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਪ੍ਰਤੀ ਕਾਫ਼ੀ ਰੁਚੀ ਵੇਖੀ ਗਈ  ਬੱਚਿਆ ਵੱਲੋਂ ਸਵੱਛਤਾ ਦਾ ਸੰਦੇਸ਼ ਕਵਿਤਾਵਾਂ ਦੇ ਰੂਪ ਅਤੇ ਪੋਸਟਰਾਂ ਰਾਹੀ ਅੱਗੇ ਦਿੱਤਾ ਗਿਆ ਇਸ ਪ੍ਰੋਗਰਾਮ ਵਿਚ ਬੱਚਿਆ ਦੇ ਨਾਲ ਅਧਿਆਪਕਾ ਨੇ ਵੀ ਭਾਗ ਲਿਆ ਤੇ ਭਾਗ ਲੈਣ ਵਾਲੇ ਬੱਚਿਆ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ ਸਕੂਲ ਦੀ ਮੈਨੇਜਮੈਂਟ ਨੇ ਸਮੂਹ ਟੀਮ ਦਾ ਧੰਨਵਾਦ ਕੀਤਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।