ਨਵੀਂ ਦਿੱਲੀ 13 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਨਿਤੇਸ਼ ਤਿਵਾਰੀ ਦੇ ਨਿਰਦੇਸ਼ਨ ਹੇਠ ਬਣੀ ਪੌਰਾਣਿਕ ਫ਼ਿਲਮ ‘ਰਾਮਾਇਣਮ’ (Ramayana) ’ਚ ਮਾਤਾ ਸੀਤਾ ਦਾ ਕਿਰਦਾਰ ਸਾਈ ਪੱਲਵੀ ਨੇ ਨਿਭਾਇਆ ਹੈ। ਪਹਿਲੀ ਵਾਰ ਉਹ ਕਿਸੇ ਪੌਰਾਣਿਕ ਕਿਰਦਾਰ ਦਾ ਹਿੱਸਾ ਬਣੀ ਹੈ। ਉਨ੍ਹਾਂ ਨੂੰ ਮਾਤਾ ਸੀਤਾ ਦੇ ਰੂਪ ਵਿੱਚ ਦੇਖ ਕੇ ਇੱਕ ਸ਼ਖ਼ਸ ਨੇ ਤਾਂ ਉਨ੍ਹਾਂ ਦੇ ਪੈਰ ਹੀ ਛੂਹ ਲਏ ਸਨ।
ਬਾਕਸ ਆਫਿਸ ‘ਤੇ ‘ਰਾਮਾਇਣਮ’ ਦੀ ਸਫ਼ਲਤਾ ਵਿਚਾਲੇ ਸਾਈ ਪੱਲਵੀ ਨੇ ਫ਼ਿਲਮ ਨਾਲ ਜੁੜਿਆ ਇੱਕ ਭਾਵੁਕ ਕਿੱਸਾ ਸਾਂਝਾ ਕੀਤਾ ਹੈ। ਸਾਈ ਨੇ ਦੱਸਿਆ ਕਿ ਸ਼ੂਟਿੰਗ ਵਿਚਾਲੇ ਆਖ਼ਰ ਕਿਉਂ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਲੋਕ ਕਿਸ ਤਰ੍ਹਾਂ ਇੱਕ ਕਿਰਦਾਰ ਨਾਲ ਜੁੜ ਜਾਂਦੇ ਹਨ।
ਸੈੱਟ ‘ਤੇ ਭਾਵੁਕ ਹੋ ਗਈ ਸੀ ਸੀਤਾ
ਪੱਲਵੀ ਰਾਜ ਨਾਲ ਯੂਟਿਊਬ ਚੈਨਲ ‘ਮਾਈਸ਼ੈਡੋਬੀਟਸ’ (MyShadowBeats) ਵਿੱਚ ਸਾਈ ਪੱਲਵੀ ਨੇ ‘ਰਾਮਾਇਣਮ’ ਨਾਲ ਜੁੜਿਆ ਕਿੱਸਾ ਸਾਂਝਾ ਕੀਤਾ, ਜੋ ਉਨ੍ਹਾਂ ਦੀ ਡਾਇਲੈਕਟ ਕੋਚ (ਭਾਸ਼ਾ ਸਿਖਾਉਣ ਵਾਲੀ ਕੋਚ) ਨਾਲ ਜੁੜਿਆ ਸੀ। ਡਾਇਲੈਕਟ ਕੋਚ ਨੇ ਉਨ੍ਹਾਂ ਨੂੰ ਸੀਤਾ ਦੇ ਰੋਲ ਵਿੱਚ ਦੇਖ ਕੇ ਪੈਰ ਛੂਹ ਲਏ ਸਨ। ਉਨ੍ਹਾਂ ਦੱਸਿਆ, “ਇੱਕ ਸੀਨ ਤੋਂ ਬਾਅਦ ਜਦੋਂ ਮੇਰੀ ਡਾਇਲੈਕਟ ਕੋਚ ਨੇ ਮੇਰੇ ਪੈਰ ਛੂਹੇ ਤਾਂ ਮੈਂ ਥੋੜ੍ਹੀ ਭਾਵੁਕ ਹੋ ਗਈ। ਮੈਂ ਹੈਰਾਨ ਰਹਿ ਗਈ ਕਿਉਂਕਿ ਉਨ੍ਹਾਂ ਨੇ ਮੈਨੂੰ ਫ਼ੋਨ ‘ਤੇ ਗੱਲ ਕਰਦੇ, ਤਿਆਰ ਹੁੰਦੇ ਅਤੇ ਬਾਕੀ ਆਮ ਕੰਮ ਕਰਦੇ ਹੋਏ ਦੇਖਿਆ ਸੀ। ਉਨ੍ਹਾਂ ਨੂੰ ਪਤਾ ਹੈ ਕਿ ਮੈਂ ਸਾਈ ਪੱਲਵੀ ਹਾਂ।”
ਸੀਤਾ ਦੇ ਰੋਲ ਨਾਲ ਲੋਕਾਂ ਦਾ ਡੂੰਘਾ ਜੁੜਾਅ
ਅਦਾਕਾਰਾ ਨੇ ਅੱਗੇ ਦੱਸਿਆ, “ਪਰ ਕਦੇ-ਕਦੇ, ਜਦੋਂ ਤੁਸੀਂ ਕਿਸੇ ਅਜਿਹੇ ਕਿਰਦਾਰ ਨੂੰ ਨਿਭਾਉਂਦੇ ਹੋ ਜਿਸ ਦੀ ਤੁਸੀਂ ਰੋਜ਼ ਪੂਜਾ ਕਰਦੇ ਹੋ, ਜਿਸ ਨਾਲ ਤੁਹਾਡਾ ਇੱਕ ਡੂੰਘਾ ਜੁੜਾਅ ਹੈ—ਜਿਵੇਂ ਕਿ ਤੁਹਾਡੀ ਆਪਣੀ ਮਾਂ—ਤਾਂ ਲੋਕਾਂ ਨੂੰ ਇਸ ਗੱਲ ਨਾਲ ਫ਼ਰਕ ਨਹੀਂ ਪੈਂਦਾ ਕਿ ਉਹ ਕਿਸੇ ਕਲਾਕਾਰ ਨੂੰ ਦੇਖ ਰਹੇ ਹਨ ਜਾਂ ਕਿਸੇ ਇਨਸਾਨ ਨੂੰ। ਉਹ ਬੱਸ ਉਸ ਪਿਆਰ ਅਤੇ ਸ਼ਰਧਾ ਨੂੰ ਮਹਿਸੂਸ ਕਰਨਾ ਚਾਹੁੰਦੇ ਹਨ।”
ਸਾਈ ਪੱਲਵੀ ਨੇ ਇਹ ਵੀ ਦੱਸਿਆ ਕਿ ਡਾਇਲੈਕਟ ਕੋਚ ਵੀ ਰੋਣ ਲੱਗ ਪਈ ਸੀ। ਉਨ੍ਹਾਂ ਕਿਹਾ, “ਜਦੋਂ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਉਨ੍ਹਾਂ ਦੇ ਰੋਣ ਤੋਂ ਪਹਿਲਾਂ ਹੀ ਮੈਂ ਰੋਣ ਲੱਗ ਪਈ। ਮੈਂ ਕਿਹਾ, ‘ਤੁਸੀਂ ਆਖ਼ਰ ਕਰ ਕੀ ਰਹੇ ਹੋ?’ ਉਸ ਪਲ ਮੈਨੂੰ ਅਹਿਸਾਸ ਹੋਇਆ ਕਿ ਇਹ ਕਿਰਦਾਰ ਕਿੰਨੇ ਸਾਰੇ ਲੋਕਾਂ ਦੇ ਦਿਲਾਂ ਨੂੰ ਛੂੰਹਦਾ ਹੈ।”
