ਨਵੀਂ ਦਿੱਲੀ 11 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਟੈਸਟ ਕ੍ਰਿਕਟ ’ਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਜਿੰਕਿਆ ਰਹਾਣੇ ਨੇ ਹਾਲ ਹੀ ’ਚ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਰਹਾਣੇ ਦਾ ਜਾਣਾ ਭਾਰਤੀ ਕ੍ਰਿਕਟ ਦੇ ਇੱਕ ਯੁੱਗ ਦਾ ਅੰਤ ਹੈ। ਰਹਾਣੇ ਨੇ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੇ ਆਪਣੇ ਜੀਵਨ ਦੇ ਸਭ ਤੋਂ ਸਖ਼ਤ ਫ਼ੈਸਲਿਆਂ ਵਿੱਚੋਂ ਇੱਕ ਦਾ ਐਲਾਨ ਕੀਤਾ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਕੋਲ ਕਿਸ ਦਾ ਫ਼ੋਨ ਆਇਆ?
ਰਹਾਣੇ ਲੰਬੇ ਸਮੇਂ ਤੱਕ ਭਾਰਤ ਲਈ ਕ੍ਰਿਕਟ ਖੇਡੇ। ਟੈਸਟ ਕ੍ਰਿਕਟ ’ਚ ਉਹ ਟੀਮ ਦੇ ਬੱਲੇਬਾਜ਼ੀ ਆਰਡਰ ਦੀ ਜਾਨ ਹੁੰਦੇ ਸਨ। ਵਿਦੇਸ਼ੀ ਧਰਤੀ ‘ਤੇ ਖਾਸ ਕਰਕੇ ਉਨ੍ਹਾਂ ਦਾ ਬੱਲਾ ਚੱਲਦਾ ਸੀ। ਲੋੜ ਪੈਣ ‘ਤੇ ਉਨ੍ਹਾਂ ਨੇ ਟੀਮ ਦੀ ਕਪਤਾਨੀ ਵੀ ਕੀਤੀ ਅਤੇ ਇਤਿਹਾਸਕ ਜਿੱਤਾਂ ਵੀ ਦਿਵਾਈਆਂ।
ਸਚਿਨ ਤੇਂਦੁਲਕਰ ਦਾ ਆਇਆ ਫ਼ੋਨ
ਸੰਨਿਆਸ ਤੋਂ ਬਾਅਦ ‘ਇੰਡੀਅਨ ਐਕਸਪ੍ਰੈੱਸ’ ਨਾਲ ਗੱਲ ਕਰਦਿਆਂ ਰਹਾਣੇ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣਾ ਫ਼ੈਸਲਾ ਦੁਨੀਆ ਦੇ ਸਾਹਮਣੇ ਰੱਖਿਆ ਤਾਂ ਸਭ ਤੋਂ ਪਹਿਲਾਂ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਫ਼ੋਨ ਆਇਆ। ਰਹਾਣੇ ਨੇ ਕਿਹਾ ਕਿ ਸਚਿਨ ਇਸ ਫ਼ੈਸਲੇ ਤੋਂ ਕਾਫ਼ੀ ਨਿਰਾਸ਼ ਹੋਏ ਸਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਭਾਰਤ ਲਈ ਹੋਰ ਜ਼ਿਆਦਾ ਮੈਚ ਖੇਡਣਗੇ।
ਰਹਾਣੇ ਨੇ ਕਿਹਾ, “ਮੈਨੂੰ ਪਹਿਲਾ ਫ਼ੋਨ ਸਚਿਨ ਪਾਜੀ ਦਾ ਆਇਆ ਸੀ। ਉਹ ਕਹਿ ਰਹੇ ਸਨ ਕਿ ਮੈਨੂੰ ਲੰਬਾ ਖੇਡਣਾ ਚਾਹੀਦਾ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਆਪਣਾ ਕੈਰੀਅਰ ਲੰਬਾ ਖਿੱਚਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਬਿਨਾਂ ਕਿਸੇ ਪਛਤਾਵੇ ਦੇ ਰਿਟਾਇਰ ਹੋ ਰਿਹਾ ਹਾਂ। ਇਰਫ਼ਾਨ ਪਠਾਨ ਨੇ ਵੀ ਕਾਲ ਕੀਤਾ। ਪੁਜਾਰਾ, ਵਿਰਾਟ, ਰੋਹਿਤ ਨੇ ਵੀ ਮੈਸੇਜ ਕੀਤੇ। ਮੈਂ ਹਰ ਕਿਸੇ ਨੂੰ ਇੱਕੋ ਗੱਲ ਕਹੀ। ਮੈਂ ਖੁਸ਼ ਹਾਂ ਕਿਉਂਕਿ ਮੈਂ ਆਪਣਾ ਸਭ ਕੁਝ ਦੇ ਦਿੱਤਾ।”
’ਮੈਂ’ਤੁਸੀਂ ਬਹੁਤ ਰੋਇਆ’
ਰਹਾਣੇ ਨੇ ਕਿਹਾ ਕਿ ਰਿਟਾਇਰਮੈਂਟ ਦੇ ਐਲਾਨ ਦਾ ਵੀਡੀਓ ਰਿਕਾਰਡ ਕਰਨ ਤੋਂ ਬਾਅਦ ਉਹ ਬਹੁਤ ਰੋਏ। ਉਨ੍ਹਾਂ ਨੇ ਕਿਹਾ, “ਵੀਡੀਓ ਰਿਕਾਰਡ ਕਰਨ ਤੋਂ ਬਾਅਦ ਮੈਂ ਬਹੁਤ ਰੋਇਆ। ਆਪਣੇ ਪਰਿਵਾਰ ਨਾਲ ਰਿਟਾਇਰਮੈਂਟ ਬਾਰੇ ਗੱਲ ਕਰਦਿਆਂ ਮੈਂ ਕਾਫ਼ੀ ਭਾਵੁਕ ਹੋ ਗਿਆ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਰਿਕਾਰਡਿੰਗ ਮੇਰੇ ‘ਤੇ ਇੰਨਾ ਅਸਰ ਕਰੇਗੀ। ਇਹ ਸੱਚਾਈ ਕਾਫ਼ੀ ਚੁਭਦੀ ਹੈ ਕਿ ਮੈਂ ਹੁਣ ਉਹ ਨਹੀਂ ਕਰਾਂਗਾ ਜਿਸ ਨੂੰ ਮੈਂ ਸਾਲਾਂ ਤੋਂ ਪਿਆਰ ਕਰਦਾ ਆ ਰਿਹਾ ਸੀ। ਇਹ ਗੱਲ ਪੂਰੀ ਰਿਕਾਰਡਿੰਗ ਦੌਰਾਨ ਮੇਰੇ ਨਾਲ ਰਹੀ।”
