ਨਵੀਂ ਦਿੱਲੀ 30 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਕਾਮਨਵੈਲਥ ਗੇਮਜ਼ 2026 ਦੇ ਜੈਵਲਿਨ ਥ੍ਰੋ (ਭਾਲਾ ਸੁੱਟਣ) ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਇਸ ਕਾਮਨਵੈਲਥ ਵਿੱਚ ਹੁਣ ਤੱਕ ਭਾਰਤੀ ਅਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ।

ਹੁਣ ਨੀਰਜ ਨੇ ਵੀ ਇੱਕ ਵਾਰ ਫਿਰ ਤੋਂ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਉਹ ਕਾਮਨਵੈਲਥ ’ਚ 8 ਸਾਲ ਬਾਅਦ ਵਾਪਸੀ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਬਰਮਿੰਘਮ ਵਿੱਚ ਖੇਡੇ ਗਏ ਕਾਮਨਵੈਲਥ ਵਿੱਚ ਸੱਟ ਕਾਰਨ ਹਿੱਸਾ ਨਹੀਂ ਲੈ ਸਕੇ ਸਨ।

ਗਲਾਸਗੋ ’ਚ ਉਨ੍ਹਾਂ ਨੇ ਵਾਪਸੀ ਕੀਤੀ ਅਤੇ ਹੁਣ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਉਨ੍ਹਾਂ ਦੇ ਨਾਲ ਤਿੰਨ ਹੋਰ ਭਾਰਤੀ ਖਿਡਾਰੀਆਂ ਨੇ ਵੀ ਫਾਈਨਲ ’ਚ ਆਪਣੀ ਜਗ੍ਹਾ ਬਣਾਈ ਹੈ। ਪਾਕਿਸਤਾਨ ਦੇ ਅਰਸ਼ਦ ਨਦੀਮ ਵੀ ਫਾਈਨਲ ਵਿੱਚ ਪਹੁੰਚ ਗਏ ਹਨ। ਇੱਕ ਵਾਰ ਫਿਰ ਤੋਂ ਨੀਰਜ ਅਤੇ ਨਦੀम ਵਿਚਕਾਰ ਗੋਲਡ ਮੈਡਲ ਲਈ ਜੰਗ ਦੇਖਣ ਨੂੰ ਮਿਲੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।