ਵੀਅਨਾ 30 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਇਕ ਅਧਿਐਨ ’ਚ ਪਾਇਆ ਗਿਆ ਹੈ ਕਿ ਦਿਮਾਗ਼ ਦੇ ਹਿੱਪੋਕੈਂਪਸ (ਯਾਦਾਂ ਦਾ ਕੇਂਦਰ)’ਚ ਨਿਊਰਾਨ ਨੈੱਟਵਰਕ ਨਾਲ ਭਰੇ ਹੁੰਦੇ ਹਨ, ਜੋ ਦੇਖਣ ’ਚ ਰੈਂਡਮ ਲੱਗਦੇ ਹਨ ਪਰ ਜਿਵੇਂ-ਜਿਵੇਂ ਉਮਰ ਵਧਦੀ ਹੈ, ਇਹ ਘੱਟ ਸੰਘਣੇ ਹੁੰਦੇ ਜਾਂਦੇ ਹਨ ਪਰ ਜ਼ਿਆਦਾ ਵਿਵਸਥਿਤ ਤੇ ਚੰਗੇ ਹੋ ਜਾਂਦੇ ਹਨ। ਇੰਸਟੀਚਿਊਟ ਆਫ ਸਾਇੰਸ ਐਂਡ ਟੈਕਨਾਲੋਜੀ ਆਸਟ੍ਰੀਆ ਦੇ ਮੁੱਖ ਖੋਜੀ ਪੀਟਰ ਜੋਨਾਸ ਨੇ ਕਿਹਾ ਕਿ ਆਮਲ ਤੌਰ ’ਤੇ ਕੋਈ ਇਹ ਉਮੀਦ ਕਰ ਸਕਦਾ ਹੈ ਕਿ ਸਮੇਂ ਨਾਲ ਕੋਈ ਨੈੱਟਵਰਕ ਵਧਦਾ ਹੈ ਤੇ ਜ਼ਿਆਦਾ ਸੰਘਣਾ ਹੋ ਜਾਂਦਾ ਹੈ। ਪਰ ਇਥੇ, ਅਸੀਂ ਇਸਦਾ ਉਲਟ ਦੇਖਦੇ ਹਾਂ। ਇਹ ਉਸ ਚੀਜ਼ ਦੀ ਪਾਲਣਾ ਕਰਦਾ ਹੈ, ਜਿਸ ਨੂੰ ਅਸੀਂ ਪਰੂਨਿੰਗ ਮਾਡਲ ਕਹਿੰਦੇ ਹਾਂ। ਇਹ ਸ਼ੁਰੂ ’ਚ ਭਰਿਆ ਹੁੰਦਾ ਹੈ ਤੇ ਫਿਰ ਵਿਵਸਥਿਤ ਤੇ ਚੰਗਾ ਹੋ ਜਾਂਦਾ ਹੈ।•

ਹਿੱਪੋਕੈਂਪਸ ਦਿਮਾਗ਼ ਦਾ ਉਹ ਹਿੱਸਾ ਹੈ, ਜੋ ਯਾਦਾਂ ਬਣਾਉਣ ਤੇ ਥਾਂ ਦੀ ਪਛਾਣ ਕਰਨ ’ਚ ਮਦਦ ਕਰਦਾ ਹੈ। ਇਹ ਛੋਟੀ ਮਿਆਦ ਦੀਆਂ ਯਾਦਾਂ ਨੂੰ ਲੰਬੀ ਮਿਆਦ ਦੀਆਂ ਯਾਦਾਂ ’ਚ ਬਦਲਦਾ ਹੈ, ਜਿਸ ਨਾਲ ਇਨਸਾਨ ਆਪਣੇ ਤਜਰਬਿਆਂ ਨੂੰ ਯਾਦ ਰੱਖ ਪਾਉਂਦਾ ਹੈ ਤੇ ਉਨ੍ਹਾਂ ਤੋਂ ਸਿੱਖ ਪਾਉਂਦਾ ਹੈ•। ਨੇਚਰ ਕਮਿਊਨੀਕੇਸ਼ਨਜ਼ ਜਰਨਲ ’ਚ ਛਪੇ ਇਸ ਅਧਿਐਨ ’ਚ ਇਹ ਦੇਖਿਆ ਗਿਆ ਕਿ ਹਿੱਪੋਕੈਂਪਸ ’ਚ ਮੌਜੂਦ ਮੁੱਖ ਨਿਊਰਲ ਨੈੱਟਵਰਕ ਜਨਮ ਤੋਂ ਬਾਅਦ ਕਿਵੇਂ ਵਿਕਸਿਤ ਹੁੰਦਾ ਹੈ। ਹਿੱਪੋਕੈਂਪਸ ’ਚ ਮੌਜੂਦ ਕੇਂਦਰੀ ਨੈੱਟਵਰਕ ਆਪਸ ’ਚ ਜੁੜੇ ਹੋਏ ਸੀਏ3 ਪਿਰਾਮਿਡਲ ਨਿਊਰਾਨਸ ਨਾਲ ਬਣਿਆ ਹੁੰਦਾ ਹੈ, ਜੋ ਪਲਾਸਟੀਸਿਟੀ ਨਾਮੀ ਪ੍ਰਕਿਰਿਆ ਰਾਹੀਂ ਯਾਦਾਂ ਨੂੰ ਸੰਜੋਣ ਤੇ ਯਾਦ ਕਰਦੇ ਹਨ। ਖੋਜੀਆਂ ਨੇ ਚੂਹਿਆਂ ਦੇ ਦਿਮਾਗ਼ ਦੀ ਜਾਂਚ ਵਿਕਾਸ ਦੇ ਤਿੰਨ ਪੜਾਵਾਂ ’ਚ ਕੀਤੀ।

ਜਨਮ ਦੇ ਤੁਰੰਤ ਬਾਅਦ (ਦਿਨ 7-8), ਅੱਲ੍ਹੜ ਉਮਰ (ਦਿਨ 18-25) ਤੇ ਬਾਲਗ (ਦਿਨ 45-50) ਹੋਣ ’ਤੇ। ਖੋਜੀਆਂ ਨੇ ਹਿੱਪੋਕੈਂਪਸ ’ਚ ਮੌਜੂਦ ਸੈਂਟਰਲ ਨਿਊਰਲ ਨੈੱਟਵਰਕ ਦਾ ਵਿਸ਼ਲੇਸ਼ਣ ਕਰਨ ਲਈ ਪੈਚ-ਕਲੈਂਪ ਤਕਨੀਕ ਦੀ ਵਰਤੋਂ ਕੀਤੀ। ਇਸ ਤਕਨੀਕ ਨਾਲ ਨਿਊਰਾਨਸ ਦੇ ਖ਼ਾਸ ਹਿੱਸਿਆਂ ’ਚ ਜਿਵੇਂਕਿ ਸਿਗਨਲ ਭੇਜਣ ਵਾਲੇ ਸਿਰਿਆਂ (ਪ੍ਰੀਸਿਨੈਪਟਿਕ ਟਰਮਿਨਲਾਂ) ਜਾਂ ਸਿਗਨਲ ਪਾਉਣ ਵਾਲੀਆਂ ਸ਼ਾਖਾਵਾਂ (ਹੈਂਡਰਾਈਟਸ) ’ਤੇ, ਬਹੁਤ ਛੋਟੇ-ਛੋਟੇ ਇਲੈਕਟ੍ਰੀਕਲ ਸਿਗਨਲਾਂ ਨੂੰ ਮਾਪਿਆ ਗਿਆ। ਨਿਊਰਾਨਸ ਦੇ ਅੰਦਰ ਹੋਣ ਵਾਲੀਆਂ ਪ੍ਰਕਿਰਿਆਵਾਂ ਨੂੰ ਦੇਖਣ ਤੇ ਵੱਖ-ਵੱਖ ਕੁਨੈਕਸ਼ਨਾਂ ਨੂੰ ਬਹੁਤ ਸਟੀਕ ਤਰੀਕੇ ਨਾਲ ਸਰਗਰਮ ਕਰਨ ਲਈ ਐਡਵਾਂਸਡ ਮਾਈਕ੍ਰੋਸਕੋਪੀ ਤੇ ਲੇਜ਼ਰ ਆਧਾਰਿਤ ਤਰੀਕਿਆਂ ਦੀ ਵੀ ਵਰਤੋਂ ਕੀਤੀ ਗਈ। ਟੀਮ ਨੇ ਦੇਖਿਆ ਕਿ ਹਿੱਪੋਕੈਂਪਸ ਦਾ ਸੀਏ3 ਨੈੱਟਵਰਕ ਵਿਕਾਸ ਦੌਰਾਨ ਇਕ ਬਦਲਾਅ ’ਚੋਂ ਲੰਘਦਾ ਹੈ। ਇਹ ਪਹਿਲਾਂ ਸਥਾਨਕ, ਡੂੰਘਾ ਤੇ ਬੇਤਰਤੀਬ ਕੁਨੈਕਸ਼ਨ ਵਾਲਾ ਹੁੰਦਾ ਹੈ ਤੇ ਫਿਰ ਇਕ ਖਿੰਡੇ ਹੋਏ ਤੇ ਵਿਵਸਥਿਤ ਰੂਪ ’ਚ ਬਦਲ ਜਾਂਦਾ ਹੈ। ਇਸ ਤਰ੍ਹਾਂ ਵਿਰਲੇ ਤੇ ਵਿਵਸਥਿਤ ਕੁਨੈਕਸ਼ਨ ਤਜਰਬੇ ’ਤੇ ਆਧਾਰਿਤ ਪ੍ਰਕਿਰਿਆਵਾਂ ਰਾਹੀਂ ਉੱਭਰ ਸਕਦੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।