ਧਰਮਸ਼ਾਲਾ, 27 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਧਰਮਸ਼ਾਲਾ ਸਥਿਤ ਐੱਚ.ਪੀ.ਸੀ.ਏ. (HPCA) ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ IPL-2026 ਦੇ ਤਿੰਨ ਮੈਚ ਖੇਡੇ ਜਾਣਗੇ।
ਬੀ.ਸੀ.ਸੀ.ਆਈ. (BCCI) ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਆਈ.ਪੀ.ਐੱਲ. ਦੇ ਦੂਜੇ ਸ਼ਡਿਊਲ ਅਨੁਸਾਰ, ਪਹਿਲਾ ਮੈਚ ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਸ ਵਿਚਾਲੇ 11 ਮਈ ਨੂੰ ਕਰਵਾਇਆ ਜਾਵੇਗਾ।
ਦੂਜਾ ਮੈਚ 14 ਮਈ ਨੂੰ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਜਾਵੇਗਾ, ਜਦੋਂ ਕਿ ਤੀਜੇ ਮੈਚ ਵਿੱਚ 17 ਮਈ ਨੂੰ ਪੰਜਾਬ ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਭਿੜੇਗੀ।
ਸਾਲ 2025 ਦੇ ਆਈ.ਪੀ.ਐੱਲ. ਸੀਜ਼ਨ ਵਿੱਚ ਵੀ ਧਰਮਸ਼ਾਲਾ ਨੂੰ ਤਿੰਨ ਮੈਚ ਮਿਲੇ ਸਨ, ਪਰ ਉਨ੍ਹਾਂ ਮੁਕਾਬਲਿਆਂ ‘ਤੇ ਭਾਰਤ-ਪਾਕਿਸਤਾਨ ਫੌਜੀ ਟਕਰਾਅ ਦਾ ਪਰਛਾਵਾਂ ਪਿਆ ਸੀ, ਜਿਸ ਕਾਰਨ ਇੱਕ ਮੈਚ ਅੱਧ ਵਿਚਾਲੇ ਹੀ ਰੋਕਣਾ ਪਿਆ ਸੀ।
ਚਾਰ ਮਈ ਨੂੰ ਧਰਮਸ਼ਾਲਾ ਨੂੰ ਮਿਲਿਆ ਪਹਿਲਾ ਮੈਚ ਪੰਜਾਬ ਕਿੰਗਜ਼ ਬਨਾਮ ਲਖਨਊ ਸੁਪਰ ਜਾਇੰਟਸ ਵਿਚਕਾਰ ਖੇਡਿਆ ਗਿਆ ਸੀ। ਜਦੋਂ ਕਿ ਦੂਜਾ ਮੈਚ ਅੱਠ ਮਈ ਨੂੰ ਪੰਜਾਬ ਅਤੇ ਦਿੱਲੀ ਕੈਪੀਟਲਸ ਵਿਚਕਾਰ ਖੇਡਿਆ ਜਾ ਰਿਹਾ ਸੀ, ਜਿਸ ਨੂੰ ਅੱਧ ਵਿਚਾਲੇ ਹੀ ਮੁਲਤਵੀ ਕਰ ਦਿੱਤਾ ਗਿਆ ਸੀ।
11 ਮਈ ਨੂੰ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਪ੍ਰਸਤਾਵਿਤ ਮੈਚ ਨੂੰ ਅਹਿਮਦਾਬਾਦ ਤਬਦੀਲ ਕਰ ਦਿੱਤਾ ਗਿਆ ਸੀ। ਐੱਚ.ਪੀ.ਸੀ.ਏ. ਦੇ ਸਕੱਤਰ ਮਨੁਜ ਸ਼ਰਮਾ ਨੇ ਦੱਸਿਆ ਕਿ ਆਈ.ਪੀ.ਐੱਲ. ਮੈਚਾਂ ਨੂੰ ਲੈ ਕੇ ਐੱਚ.ਪੀ.ਸੀ.ਏ. ਦੀ ਤਿਆਰੀ ਪੂਰੀ ਹੈ।
ਧਰਮਸ਼ਾਲਾ ’ਚ ਹੋਣ ਵਾਲੇ ਮੈਚਾਂ ਦਾ ਵੇਰਵਾ
11 ਮਈ: ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਸ
14 ਮਈ: ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼
17 ਮਈ: ਪੰਜਾਬ ਕਿੰਗਜ਼ ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ
ਸੰਖੇਪ:-
