ਨਵੀਂ ਦਿੱਲੀ, 06 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਟੀ-20 ਵਿਸ਼ਵ ਕੱਪ-2026 ਦੀ ਸ਼ੁਰੂਆਤ ਵਿੱਚ ਅਜੇ ਇੱਕ ਦਿਨ ਬਾਕੀ ਹੈ, ਪਰ ਇਸ ਤੋਂ ਪਹਿਲਾਂ ਹੀ ਭਾਰਤ ਲਈ ਬੁਰੀ ਖ਼ਬਰ ਆਈ ਹੈ। ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਜ਼ਖ਼ਮੀ (Injured) ਹੋ ਗਏ ਹਨ ਅਤੇ ਉਨ੍ਹਾਂ ਦਾ ਟੂਰਨਾਮੈਂਟ ਤੋਂ ਬਾਹਰ ਹੋਣਾ ਲਗਪਗ ਤੈਅ ਮੰਨਿਆ ਜਾ ਰਿਹਾ ਹੈ। ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ ਹੈ ਕਿ ਉਨ੍ਹਾਂ ਬਾਰੇ ਅੰਤਿਮ ਫੈਸਲਾ ਅੱਜ ਸ਼ਾਮ ਨੂੰ ਲਿਆ ਜਾਵੇਗਾ।
ਸੂਰਿਆਕੁਮਾਰ ਨੇ ਸ਼ਨੀਵਾਰ ਨੂੰ ਅਮਰੀਕਾ ਵਿਰੁੱਧ ਹੋਣ ਵਾਲੇ ਮੈਚ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਕਿਹਾ, “ਹਰਸ਼ਿਤ ਰਾਣਾ ਅਜੇ ਅਧਿਕਾਰਤ ਤੌਰ ‘ਤੇ ਬਾਹਰ ਨਹੀਂ ਹੋਏ ਹਨ, ਪਰ ਉਨ੍ਹਾਂ ਦੀ ਫਿਟਨੈੱਸ ਚੰਗੀ ਨਹੀਂ ਲੱਗ ਰਹੀ ਹੈ। ਅੱਜ ਸ਼ਾਮ ਤੱਕ ਸਭ ਕੁਝ ਸਾਫ਼ ਹੋ ਜਾਵੇਗਾ।”
