06 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਦਿਲ ਅਤੇ ਕਿਡਨੀ ਦੀਆਂ ਬਿਮਾਰੀਆਂ ਦਾ ਖਤਰਾ ਘਟਾਉਣ ਲਈ ਹੁਣ ਆਮ ਨਮਕ ਦੀ ਥਾਂ ਪੋਟਾਸ਼ੀਅਮ ਯੁਕਤ ਨਮਕ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਨਵੀਂ ਰਿਸਰਚ ਮੁਤਾਬਕ, ਇਸ ਨਮਕ ਦੀ ਵਰਤੋਂ ਨਾਲ ਦੁਨੀਆ ਭਰ ਵਿੱਚ ਹਰ ਸਾਲ ਲਗਭਗ 30 ਲੱਖ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਦਿਲ ਅਤੇ ਕਿਡਨੀ ਦੀਆਂ ਇੱਕ ਕਰੋੜ ਤੋਂ ਵੱਧ ਬਿਮਾਰੀਆਂ ਦੇ ਮਾਮਲਿਆਂ ਨੂੰ ਵੀ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਹਾਲਾਂਕਿ, ਗੰਭੀਰ ਕਿਡਨੀ ਰੋਗੀਆਂ ਲਈ ਇਹ ਨਮਕ ਨੁਕਸਾਨਦਾਇਕ ਵੀ ਹੋ ਸਕਦਾ ਹੈ।

ਅੱਜਕੱਲ੍ਹ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਤੇਜ਼ੀ ਨਾਲ ਵਧ ਰਿਹਾ ਹੈ। ਘੱਟ ਉਮਰ ਦੇ ਲੋਕ ਵੀ ਹਾਈ ਬਲੱਡ ਪ੍ਰੈਸ਼ਰ, ਹਾਰਟ ਅਟੈਕ ਅਤੇ ਹੋਰ ਦਿਲ ਸਬੰਧੀ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਸਿਹਤ ਮਾਹਿਰਾਂ ਮੁਤਾਬਕ, ਦਿਲ ਨੂੰ ਸਿਹਤਮੰਦ ਰੱਖਣ ਲਈ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਅਤੇ ਸ਼ੂਗਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਰੋਜ਼ਾਨਾ ਖਾਣੇ ਵਿੱਚ ਨਮਕ ਦੀ ਮਾਤਰਾ ਦਾ ਧਿਆਨ ਰੱਖਣਾ ਵੀ ਲਾਜ਼ਮੀ ਹੈ।

ਜ਼ਿਆਦਾ ਨਮਕ ਖਾਣ ਨਾਲ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਵਧਦੀ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਹਾਈ ਹੋ ਸਕਦਾ ਹੈ। ਇਸ ਦਾ ਅਸਰ ਦਿਲ ਦੇ ਨਾਲ-ਨਾਲ ਕਿਡਨੀ ਦੀ ਸਿਹਤ ‘ਤੇ ਵੀ ਪੈਂਦਾ ਹੈ। ਅਜਿਹੇ ਵਿੱਚ ਪੋਟਾਸ਼ੀਅਮ ਯੁਕਤ ਨਮਕ ਨੂੰ ਆਮ ਨਮਕ ਦੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ।ਪੋਟਾਸ਼ੀਅਮ ਯੁਕਤ ਨਮਕ ਕੀ ਹੈ ਅਤੇ ਕਿਵੇਂ ਕਰਦਾ ਹੈ ਕੰਮ?

ਪੋਟਾਸ਼ੀਅਮ ਯੁਕਤ ਨਮਕ ਨੂੰ ਆਮ ਤੌਰ ‘ਤੇ Potassium Enriched Salt ਜਾਂ Potassium Salt Substitute ਕਿਹਾ ਜਾਂਦਾ ਹੈ। ਇਸ ਵਿੱਚ ਆਮ ਨਮਕ ਦੇ ਮੁਕਾਬਲੇ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਇਸ ਦੀ ਥਾਂ ਪੋਟਾਸ਼ੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ।

ਜਦੋਂ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਵਧ ਜਾਂਦੀ ਹੈ ਤਾਂ ਸਰੀਰ ਪਾਣੀ ਨੂੰ ਜ਼ਿਆਦਾ ਰੋਕ ਕੇ ਰੱਖਣ ਲੱਗਦਾ ਹੈ। ਇਸ ਨਾਲ ਖੂਨ ਦੀਆਂ ਨਾੜੀਆਂ ‘ਤੇ ਦਬਾਅ ਵਧਦਾ ਹੈ ਅਤੇ ਬਲੱਡ ਪ੍ਰੈਸ਼ਰ ਹਾਈ ਹੋਣ ਦਾ ਖਤਰਾ ਰਹਿੰਦਾ ਹੈ।

ਦੂਜੇ ਪਾਸੇ, ਪੋਟਾਸ਼ੀਅਮ ਸਰੀਰ ਵਿੱਚ ਸੋਡੀਅਮ ਦੇ ਪ੍ਰਭਾਵ ਨੂੰ ਸੰਤੁਲਿਤ ਕਰਨ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਖਾਸ ਗੱਲ ਇਹ ਹੈ ਕਿ ਪੋਟਾਸ਼ੀਅਮ ਵਾਲੇ ਨਮਕ ਦਾ ਸਵਾਦ ਵੀ ਆਮ ਨਮਕ ਵਰਗਾ ਹੁੰਦਾ ਹੈ।vਜਦੋਂ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਵਧ ਜਾਂਦੀ ਹੈ ਤਾਂ ਸਰੀਰ ਪਾਣੀ ਨੂੰ ਜ਼ਿਆਦਾ ਰੋਕ ਕੇ ਰੱਖਣ ਲੱਗਦਾ ਹੈ। ਇਸ ਨਾਲ ਖੂਨ ਦੀਆਂ ਨਾੜੀਆਂ ‘ਤੇ ਦਬਾਅ ਵਧਦਾ ਹੈ ਅਤੇ ਬਲੱਡ ਪ੍ਰੈਸ਼ਰ ਹਾਈ ਹੋਣ ਦਾ ਖਤਰਾ ਰਹਿੰਦਾ ਹੈ।

ਦੂਜੇ ਪਾਸੇ, ਪੋਟਾਸ਼ੀਅਮ ਸਰੀਰ ਵਿੱਚ ਸੋਡੀਅਮ ਦੇ ਪ੍ਰਭਾਵ ਨੂੰ ਸੰਤੁਲਿਤ ਕਰਨ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਖਾਸ ਗੱਲ ਇਹ ਹੈ ਕਿ ਪੋਟਾਸ਼ੀਅਮ ਵਾਲੇ ਨਮਕ ਦਾ ਸਵਾਦ ਵੀ ਆਮ ਨਮਕ ਵਰਗਾ ਹੁੰਦਾ ਹੈ।

ਨਵੀਂ ਰਿਸਰਚ ਵਿੱਚ ਕੀ ਸਾਹਮਣੇ ਆਇਆ?

‘ਨੇਚਰ ਹੈਲਥ’ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਅਧਿਐਨ ਮੁਤਾਬਕ, ਆਮ ਨਮਕ ਦੀ ਥਾਂ ਪੋਟਾਸ਼ੀਅਮ ਯੁਕਤ ਨਮਕ ਦੀ ਵਰਤੋਂ ਕਰਨ ਨਾਲ ਦਿਲ ਅਤੇ ਕਿਡਨੀ ਦੀਆਂ ਬਿਮਾਰੀਆਂ ਦਾ ਖਤਰਾ ਘਟਾਇਆ ਜਾ ਸਕਦਾ ਹੈ।

ਰਿਸਰਚ ਵਿੱਚ ਦੱਸਿਆ ਗਿਆ ਹੈ ਕਿ ਹਾਈ ਬਲੱਡ ਪ੍ਰੈਸ਼ਰ ਦਾ ਅਸਰ ਸਿਰਫ਼ ਦਿਲ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਇਹ ਕਿਡਨੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਲਗਾਤਾਰ ਹਾਈ ਬਲੱਡ ਪ੍ਰੈਸ਼ਰ ਕਾਰਨ ਕਿਡਨੀ ਦੀਆਂ ਬਾਰੀਕ ਖੂਨ ਦੀਆਂ ਨਾੜੀਆਂ ‘ਤੇ ਦਬਾਅ ਪੈਂਦਾ ਹੈ। ਇਸ ਨਾਲ ਕਿਡਨੀ ਦੀ ਖੂਨ ਨੂੰ ਫਿਲਟਰ ਕਰਨ ਅਤੇ ਸਰੀਰ ਵਿੱਚੋਂ ਗੰਦਗੀ ਬਾਹਰ ਕੱਢਣ ਦੀ ਸਮਰੱਥਾ ਹੌਲੀ-ਹੌਲੀ ਕਮਜ਼ੋਰ ਹੋ ਸਕਦੀ ਹੈ।

ਦ ਜਾਰਜ ਇੰਸਟੀਚਿਊਟ ਫਾਰ ਗਲੋਬਲ ਹੈਲਥ ਦੇ ਸੀਨੀਅਰ ਪ੍ਰੋਫੈਸਰ ਬਰੂਸ ਨੀਲ ਮੁਤਾਬਕ, ਆਮ ਨਮਕ ਦੀ ਥਾਂ ਪੋਟਾਸ਼ੀਅਮ ਵਾਲਾ ਨਮਕ ਵਰਤਣਾ ਘੱਟ ਖਰਚੇ ਵਿੱਚ ਵੱਡੇ ਪੱਧਰ ‘ਤੇ ਲੋਕਾਂ ਦੀ ਸਿਹਤ ਨੂੰ ਫਾਇਦਾ ਪਹੁੰਚਾ ਸਕਦਾ ਹੈ।

ਹਰ ਸਾਲ ਬਚ ਸਕਦੀਆਂ ਹਨ 30 ਲੱਖ ਜਾਨਾਂ

ਅਧਿਐਨ ਦੇ ਅਨੁਮਾਨ ਮੁਤਾਬਕ, ਜੇਕਰ ਦੁਨੀਆ ਭਰ ਵਿੱਚ ਲੋਕ ਆਮ ਨਮਕ ਦੀ ਥਾਂ ਪੋਟਾਸ਼ੀਅਮ ਯੁਕਤ ਨਮਕ ਦੀ ਵਰਤੋਂ ਸ਼ੁਰੂ ਕਰ ਦੇਣ ਤਾਂ ਹਰ ਸਾਲ ਲਗਭਗ 30 ਲੱਖ ਮੌਤਾਂ ਨੂੰ ਰੋਕਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਦਿਲ ਅਤੇ ਕਿਡਨੀ ਦੀਆਂ ਇੱਕ ਕਰੋੜ ਤੋਂ ਵੱਧ ਨਵੀਆਂ ਬਿਮਾਰੀਆਂ ਦੇ ਮਾਮਲਿਆਂ ਨੂੰ ਵੀ ਰੋਕਿਆ ਜਾ ਸਕਦਾ ਹੈ।

ਰਿਸਰਚ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਲੋਕ ਸਿਰਫ਼ ਘਰਾਂ ਵਿੱਚ ਖਾਣਾ ਬਣਾਉਣ ਅਤੇ ਖਾਣ ਵੇਲੇ ਵਰਤੇ ਜਾਣ ਵਾਲੇ ਆਮ ਨਮਕ ਨੂੰ ਹੀ ਪੋਟਾਸ਼ੀਅਮ ਵਾਲੇ ਨਮਕ ਨਾਲ ਬਦਲ ਲੈਣ ਤਾਂ ਵੀ ਵੱਡਾ ਫਾਇਦਾ ਹੋ ਸਕਦਾ ਹੈ। ਇਸ ਇੱਕ ਬਦਲਾਅ ਨਾਲ ਹਰ ਸਾਲ ਲਗਭਗ 18.5 ਲੱਖ ਮੌਤਾਂ ਅਤੇ 60 ਲੱਖ ਤੋਂ ਵੱਧ ਦਿਲ ਤੇ ਕਿਡਨੀ ਦੀਆਂ ਬਿਮਾਰੀਆਂ ਦੇ ਨਵੇਂ ਮਾਮਲਿਆਂ ਨੂੰ ਰੋਕਣ ਦੀ ਸੰਭਾਵਨਾ ਜਤਾਈ ਗਈ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।