ਨਵੀ ਦਿੱਲੀ, 04 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) – ਜੇਕਰ ਤੁਸੀਂ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਮੈਸੇਜਿੰਗ ਐਪ ਵਟਸਐਪ ਨੇ ਭਾਰਤ ਸਮੇਤ ਕਈ ਦੇਸ਼ਾਂ ਦੇ ਯੂਜ਼ਰ ਅਕਾਊਂਟਸ ਨੂੰ 24 ਘੰਟਿਆਂ ਲਈ ‘ਅੰਡਰ ਰੀਵਿਊ’ ਸ਼੍ਰੇਣੀ ਵਿੱਚ ਪਾ ਦਿੱਤਾ। ਇਸ ਦੌਰਾਨ ਐਪ ਦੇ ਸਾਰੇ ਮੈਸੇਜਿੰਗ ਅਤੇ ਕਾਲਿੰਗ ਫੀਚਰਸ ਨੂੰ ਬਲਾਕ ਕਰ ਦਿੱਤਾ ਗਿਆ।

ਜਦੋਂ ਪ੍ਰਭਾਵਿਤ ਯੂਜ਼ਰਸ ਨੇ ਐਪ ਖੋਲ੍ਹਿਆ ਤਾਂ ਉਨ੍ਹਾਂ ਦੀ ਸਕ੍ਰੀਨ ‘ਤੇ ਮੈਸੇਜ ਲਿਖਿਆ ਆਇਆ, ‘ਅਕਾਊਂਟ ਇਨ ਰੀਵਿਊ। ਡੇਟ ਰਿਕੁਐਸਟਿਡ: 3 ਅਗਸਤ 2026। ਤੁਹਾਡੀ ਅਕਾਊਂਟ ਐਕਟਿਵਿਟੀ ਅਤੇ ਡਿਵਾਈਸ ਇਨਫੋ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸਾਡੀਆਂ ਸੇਵਾ ਸ਼ਰਤਾਂ ਦਾ ਪਾਲਣ ਕਰਦਾ ਹੈ।’

ਇਸ ਸਮੱਸਿਆ ਤੋਂ ਬਾਅਦ ਪ੍ਰਭਾਵਿਤ ਯੂਜ਼ਰਸ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ। ਮਾਮਲੇ ‘ਤੇ ਕੰਪਨੀ ਦੇ ਬੁਲਾਰੇ ਨੇ ਬਿਆਨ ਜਾਰੀ ਕਰਕੇ ਸਫ਼ਾਈ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਦੂਜੇ ਯੂਜ਼ਰਸ ਦੀ ਸੁਰੱਖਿਆ ਲਈ ਅਜਿਹਾ ਕਰਦੇ ਹਾਂ। ਕਦੇ-ਕਦੇ ਗਲਤੀ ਹੋ ਜਾਂਦੀ ਹੈ। ਇਸ ਨੂੰ ਜਲਦੀ ਸੁਧਾਰਾਂਗੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।