ਨਵੀਂ ਦਿੱਲੀ 08 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : Ruturaj Gaikwad Stats: ਕ੍ਰਿਕਟ ਨੂੰ ਅਨਿਸ਼ਚਿਤਤਾਵਾਂ ਦੀ ਖੇਡ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਕਦੋਂ ਕਿਹੜਾ ਰਿਕਾਰਡ ਬਣ ਤੇ ਟੁੱਟ ਜਾਵੇ, ਕਿਸੇ ਨੂੰ ਵੀ ਪਤਾ ਨਹੀਂ ਹੁੰਦਾ। ਕ੍ਰਿਕਟ ਵਿਚ ਇਕ ਓਵਰ ‘ਚ 6 ਛੱਕੇ ਲਗਾਉਣ ਦਾ ਕਾਰਨਾਮਾ ਦੁਰਲੱਭ ਜ਼ਰੂਰ ਹੈ ਪਰ ਅਨੋਖਾ ਨਹੀਂ।

ਅਜਿਹੇ ਕਈ ਬੈਟਰ ਦੇਖਣ ਨੂੰ ਮਿਲੇ ਜੋ ਇਹ ਉਪਲਬਧੀ ਹਾਸਲ ਕਰ ਚੁੱਕੇ ਹਨ, ਪਰ ਲਿਸਟ-ਏ ਜਾਂ ਵਨਡੇ ਕ੍ਰਿਕਟ ‘ਚ ਲਗਾਤਾਰ 7 ਗੇਂਦਾਂ ‘ਤੇ 7 ਛੱਕੇ ਜੜਨ ਦਾ ਰਿਕਾਰਡ ਹੋਵੇ ਤਾਂ ਉਹ ਸਿਰਫ਼ ਇੱਕੋ ਬੈਟਰ ਨੇ ਕੀਤਾ ਹੈ। ਇਹ ਰਿਕਾਰਡ ਕਿਸੇ ਹੋਰ ਦੇ ਨਹੀਂ, ਬਲਕਿ ਭਾਰਤੀ ਬੈਟਰ ਰਿਤੂਰਾਜ ਗਾਇਕਵਾੜ ਦੇ ਨਾਂ ਦਰਜ ਹੈ ਜਿਨ੍ਹਾਂ ਨੇ ਆਪਣੀ ਵਿਸਫੋਟਕ ਬੈਟਿੰਗ ਨਾਲ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਸੀ।

Ruturaj Gaikwad ਦਾ ਇਹ ਰਿਕਾਰਡ ਟੁੱਟਣਾ ‘ਅਸੰਭਵ’

ਰਿਤੂਰਾਜ ਗਾਇਕਵਾੜ (Ruturaj Gaikwad Record) ਨੇ ਸਾਲ 2022 ‘ਚ ਵਿਜੇ ਹਜ਼ਾਰੇ ਟਰਾਫ਼ੀ ਦੌਰਾਨ ਅਜਿਹਾ ਰਿਕਾਰਡ ਬਣਾਇਆ ਜਿਸ ਦਾ ਟੁੱਟਣਾ ਅਸੰਭਵ ਜਿਹਾ ਲੱਗਦਾ ਹੈ। ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿਚਕਾਰ ਖੇਡੇ ਗਏ ਮੈਚ ਵਿਚ ਉਨ੍ਹਾਂ ਯੂਪੀ ਦੇ ਗੇਂਦਬਾਜ਼ ਸ਼ਿਵਾ ਸਿੰਘ ਦੇ ਇਕ ਓਵਰ ‘ਚ 7 ਛੱਕੇ ਜੜ ਦਿੱਤੇ ਸਨ। ਪਾਰੀ ਦਾ 49ਵਾਂ ਓਵਰ ਲੈ ਕੇ ਆਏ ਸ਼ਿਵਾ ਸਿੰਘ ਦੇ ਸਾਹਮਣੇ ਰਿਤੂਰਾਜ ਪੂਰੀ ਤਰ੍ਹਾਂ ਹਾਵੀ ਰਹੇ।

ਓਵਰ ਦੀਆਂ ਪਹਿਲੀਆਂ 6 ਗੇਂਦਾਂ ‘ਤੇ ਉਨ੍ਹਾਂ ਨੇ ਲਗਾਤਾਰ ਛੱਕੇ ਲਗਾਏ। ਓਵਰ ਦੀ ਛੇਵੀਂ ਗੇਂਦ ਨੋ-ਬਾਲ ਨਿਕਲੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਗੇਂਦ ਐਕਸਟ੍ਰਾ ਮਿਲੀ ਜਿਸ ‘ਤੇ ਵੀ ਉਨ੍ਹਾਂ ਦੇ ਬੱਲੇ ਤੋਂ ਸਿਕਸ ਨਿਕਲਿਆ। ਇਸ ਤਰ੍ਹਾਂ ਇਕ ਓਵਰ ‘ਚ ਉਨ੍ਹਾਂ ਨੇ 43 ਦੌੜਾਂ ਬਟੋਰ ਲਈਆਂ। ਲਿਸਟ-ਏ ਕ੍ਰਿਕਟ ਦੇ ਇਤਿਹਾਸ ਵਿੱਚ ਅੱਜ ਤੱਕ ਕੋਈ ਦੂਜਾ ਬੱਲੇਬਾਜ਼ ਇਹ ਕਾਰਨਾਮਾ ਨਹੀਂ ਦੁਹਰਾ ਸਕਿਆ ਹੈ।

ਰਿਕਾਰਡ ਤੋਂ ਵੀ ਵੱਡੀ ਸੀ ਪਾਰੀ

ਉਸ ਦਿਨ ਮੈਚ ਵਿੱਚ ਗਾਇਕਵਾੜ ਸਿਰਫ਼ ਵੱਡੇ ਸ਼ਾਟਸ ਨਹੀਂ ਖੇਡ ਰਹੇ ਸਨ, ਬਲਕਿ ਦੌੜਾਂ ਦੀ ਬਾਰਸ਼ ਕਰ ਰਹੇ ਸਨ। ਉਨ੍ਹਾਂ ਨੇ 159 ਗੇਂਦਾਂ ‘ਤੇ ਨਾਬਾਦ 220 ਦੌੜਾਂ ਠੋਕੀਆਂ ਸਨ, ਜਿਸ ਵਿੱਚ 10 ਚੌਕੇ ਅਤੇ 16 ਛੱਕੇ ਸ਼ਾਮਲ ਰਹੇ।

ਮਹਾਰਾਸ਼ਟਰ ਦੀ ਟੀਮ ਨੇ 330 ਦੌੜਾਂ ਬਣਾਈਆਂ ਜਿਸ ਵਿਚ ਗਾਇਕਵਾੜ ਦੇ ਬੱਲੇ ਤੋਂ ਇਕੱਲੇ 220 ਦੌੜਾਂ ਨਿਕਲੀਆਂ। ਯਾਨੀ ਟੀਮ ਦੇ ਵੱਡੇ ਸਕੋਰ ਦਾ ਵੱਡਾ ਹਿੱਸਾ ਉਨ੍ਹਾਂ ਦੇ ਬੱਲੇ ਤੋਂ ਹੀ ਆਇਆ। ਇਹ ਸਿਰਫ਼ ਇੱਕ ਨਿੱਜੀ ਉਪਲਬਧੀ ਨਹੀਂ ਸੀ, ਬਲਕਿ ਘਰੇਲੂ ਕ੍ਰਿਕਟ ਦੀਆਂ ਸਭ ਤੋਂ ਯਾਦਗਾਰ ਪਾਰੀਆਂ ਵਿੱਚੋਂ ਇਕ ਬਣ ਗਈ। ਗਾਇਕਵਾੜ ਕਾਫ਼ੀ ਲੰਬੇ ਸਮੇਂ ਤੋਂ ਟੀ-20 ਅਤੇ ਘਰੇਲੂ ਕ੍ਰਿਕਟ ‘ਚ ਦੌੜਾਂ ਦੀ ਬਾਰਸ਼ ਕਰਦੇ ਨਜ਼ਰ ਆਉਂਦੇ ਹਨ। ਇਹੋ ਵਜ੍ਹਾ ਹੈ ਕਿ ਉਨ੍ਹਾਂ ‘ਤੇ ਸਿਲੈਕਟਰਾਂ ਦੀਆਂ ਨਜ਼ਰਾਂ ਬਣੀਆਂ ਰਹਿੰਦੀਆਂ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।