ਸ੍ਰੀ ਅਨੰਦਪੁਰ ਸਾਹਿਬ 21 ਫਰਵਰੀ ( ਪੰਜਾਬੀ ਖ਼ਬਰਨਾਮਾ)

ਸ.ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਸ਼ਹਿਰਾ/ਪਿੰਡਾਂ ਵਿੱਚ ਨਿਰੰਤਰ ਲੱਗ ਰਹੇ ਸੇਵਾ ਕੈਂਪਾਂ ਵਿੱਚ ਸ਼ਿਰਕਤ ਕਰਨ ਮੌਕੇ ਹਰ ਪਿੰਡ ਦੇ ਸਕੂਲ, ਗਲੀਆਂ, ਨਾਲੀਆਂ, ਸਟਰੀਟ ਲਾਈਟ ਤੇ ਵਿਕਾਸ ਕਾਰਜਾਂ ਲਈ ਵੱਡੇ ਗੱਫੇ ਵੰਡਣ ਦੇ ਨਾਲ ਨਾਲ ਲੋਕਾਂ ਦੀਆਂ ਮੁਸ਼ਕਿਲਾਂ/ਸਮੱਸਿਆਵਾਂ ਹੱਲ ਕਰਨ ਲਈ ਮੁਹਿੰਮ ਵਿੱਢੀ ਹੋਈ ਹੈ। ਉਹ ਪਿਛਲੇ 15 ਦਿਨਾਂ ਤੋਂ ਲਗਾਤਾਰ ਹਲਕੇ ਵਿਚ ਰੋਜ਼ਾਨਾ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪਾਂ ਵਿੱਚ ਪਹੁੰਚ ਕੇ ਆਮ ਲੋਕਾਂ ਨਾਲ ਵਿਚਾਰ ਵਟਾਦਰਾ ਕਰ ਰਹੇ ਹਨ ਅਤੇ ਸਰਕਾਰ ਦੀਆਂ ਲੋਕਪੱਖੀ ਭਲਾਈ ਸਕੀਮਾਂ ਦਾ ਲਾਭ ਯੋਗ ਲੋੜਵੰਦਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ। ਲਗਾਤਾਰ 130 ਸੇਵਾ ਕੈਂਪਾਂ ਦੇ ਦੌਰੇ ਦੌਰਾਨ ਇਸ ਇਲਾਕੇ ਦੇ ਲੋਕਾਂ ਵੱਲੋਂ ਕੈਬਨਿਟ ਮੰਤਰੀ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਹ ਉਪਰਾਲਾ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਅਧੀਨ ਬਰੂਹਾਂ ਤੇ ਸਰਕਾਰੀ ਸਹੂਲਤਾਂ ਦੇਣ ਦੇ ਮੰਤਵ ਨਾਲ ਸੁਰੂ ਹੋਇਆ ਹੈ, ਜੋ ਇਸ ਇਲਾਕੇ ਵਿਚ ਬਹੁਤ ਹੀ ਅਸਰਦਾਰ ਸਿੱਧ ਹੋ ਰਿਹਾ ਹੈ।

ਅਗੰਮਪੁਰ ਵਿਖੇ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪ ਵਿੱਚ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ.ਬੈਂਸ ਨੇ ਕਿਹਾ ਕਿ ਬੀਤੇ 23 ਮਹੀਨੇ ਵਿੱਚ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਿਸਾਲੀ ਫੈਸਲੇ ਲਏ ਹਨ, ਲਗਭਗ 90 ਪ੍ਰਤੀਸ਼ਤ ਘਰਾਂ ਦੇ ਬਿਜਲੀ ਬਿੱਲ ਜੀਰੋ ਆ ਰਹੇ ਹਨ, ਸਿਹਤ ਸਹੂਲਤਾਂ ਵਿੱਚ ਹੋਏ ਸੁਧਾਰ ਬਾਰੇ ਉਨ੍ਹਾਂ ਕਿਹਾ ਕਿ ਅਲਟ੍ਰਾਸਾਊਡ ਦੀ ਸਹੂਲਤ ਸਰਕਾਰੀ ਹਸਪਤਾਲ ਦੀ ਪਰਚੀ ਤੇ ਪ੍ਰਾਈਵੇਟ ਸਕੈਨ ਸੈਂਟਰਾਂ ਤੋ ਮਿਲ ਰਹੀ ਹੈ, ਜਿਸ ਦੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਹਲਕੇ ਵਿਚ ਬੀਤੇ 10 ਦਿਨਾਂ ਵਿੱਚ 300 ਅਲਟ੍ਰਾਸਾਊਡ ਇਸ ਯੋਜਨਾ ਤਹਿਤ ਹੋਏ ਹਨ, ਸਰਕਾਰੀ ਹਸਪਤਾਲਾ ਵਿਚ ਦਵਾਈਆਂ, ਟੈਸਟ ਤੇ ਇਲਾਜ ਦੀ ਸਹੂਲਤ ਹੁਣ ਮੁਫਤ ਹੋ ਗਈ ਹੈ। ਪੰਜਾਬ ਦੇ ਹੁਣ ਲਗਭਗ 20 ਹਜ਼ਾਰ ਸਰਕਾਰੀ ਸਕੂਲਾਂ ਵਿੱਚੋਂ 18 ਹਜਾਰ ਵਿਚ ਕੋਈ ਨਾ ਕੋਈ ਕੰਮ ਚੱਲ ਰਿਹਾ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਅਗੰਮਪੁਰ ਹਾਈ ਸਕੂਲ ਨੂੰ 40 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਨੂੰ 10 ਲੱਖ ਰੁਪਏ ਤੇ ਕਬੱਡੀ ਗਰਾਊਡ ਦੇ ਮੈਂਟਾਂ ਲਈ 7 ਲੱਖ ਰੁਪਏ ਦਿੱਤੇ ਗਏ ਹਨ। ਜਿਲ੍ਹੇ ਦਾ ਪਹਿਲਾ ਐਸਟ੍ਰੋਟਫ ਗਰਾਊਡ ਲੋਦੀਪੁਰ ਵਿਖੇ ਬਣਾਇਆ ਜਾਵੇਗਾ, ਜਿਸ ਵਿੱਚ ਸੂਟਿੰਗ ਰੇਂਜ਼ ਵੀ ਬਣੇਗੀ। ਉਨ੍ਹਾਂ ਨੇ ਕਿਹਾ ਕਿ ਯਾਤਰੀ ਸੂਚਨਾ ਕੇਂਦਰ, ਭਾਈ ਜੈਤਾ ਜੀ ਯਾਦਗਾਰ ਤੇ ਨੇਚਰ ਪਾਰਕ ਲਗਭਗ ਤਿਆਰ ਹਨ। ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਜਲਦੀ ਲੋਕ ਅਰਪਣ ਕਰਨਗੇ। ਲੋਦੀਪੁਰ ਬਾਸ ਬਰੋਟੂ, ਅਗੰਮਪੁਰ- ਚੱਕ ਵਿਖੇ ਵੀ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ ਤੇ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਲੋਕਾਂ ਦੀਆਂ ਸਮੱਸਿਆਵਾ ਉਨ੍ਹਾਂ ਦੀਆਂ ਬਰੂਹਾਂ ਤੇ ਹੱਲ ਕੀਤੀਆ ਜਾ ਰਹੀਆਂ ਹਨ।

  ਇਸ ਮੌਕੇ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਂਸਲ, ਚੇਅਰਮੈਨ ਕਮਿੱਕਰ ਸਿੰਘ ਡਾਢੀ, ਜਸਵੀਰ ਸਿੰਘ ਅਰੋੜਾ ਜਿਲ੍ਹਾ ਪ੍ਰਧਾਨ ਵਪਾਰ ਮੰਡਲ, ਜਸਪਾਲ ਸਿੰਘ ਢਾਹੇ ਬਲਾਕ ਪ੍ਰਧਾਨ, ਠੇਕੇਦਾਰ ਜਗਜੀਤ ਸਿੰਘ ਜੱਗੀ ਬਲਾਕ ਪ੍ਰਧਾਨ, ਸ਼ੰਮੀ ਬਰਾਰੀ ਪ੍ਰਧਾਨ ਯੂਥ ਵਿੰਗ, ਜੋਗਾ ਸਿੰਘ ਸਰਪੰਚ, ਗੁਰਚਬਨ ਸਿੰਘ, ਬੱਲਮ ਸਿੰਘ, ਇੰਦਰਜੀਤ ਕੌਰ, ਤਲਵਿੰਦਰ ਸਿੰਘ, ਹਰਅਵਤਾਰ ਸਿੰਘ, ਸੁੱਚਾ ਸਿੰਘ, ਜਗਤਾਰ ਸਿੰਘ, ਹਰਜਾਪ ਸਿੰਘ, ਜੁਗਿੰਦਰ ਸਿੰਘ, ਗੁਰਮੀਤ ਸਿੰਘ, ਤੇਲੂ ਸਿੰਘ, ਹਰਮਿੰਦਰ ਸਿੰਘ, ਸੰਜੀਵਨ ਰਾਣਾ ਸਰਪੰਚ, ਜਸਵਿੰਦਰ ਸਿੰਘ ਬਾਠ, ਹੁਸਨ ਲਾਲ ਗਰਾਂ, ਰਾਮ ਮੂਰਤੀ ਪ੍ਰਾਸ਼ਰ, ਰਾਮ ਕੁਮਾਰ ਰਾਣਾ, ਤਰਲੋਕ ਸਿੰਘ, ਦਲਜੀਤ ਸਿੰਘ, ਇਕਬਾਲ ਸਿੰਘ, ਜਰਨੈਲ ਸਿੰਘ, ਨਿਤਿਨ ਸ਼ਰਮਾ ਤੇ ਸਟੇਜ ਸਕੱਤਰ ਦੀ ਭੂਮਿਕਾ ਦਿਨੇਸ਼ ਕੁਮਾਰ ਨੇ ਨਿਭਾਈ।  

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।