ਰੂਪਨਗਰ, 9 ਫਰਵਰੀ (ਪੰਜਾਬੀ ਖ਼ਬਰਨਾਮਾ)

ਪ੍ਰਧਾਨ  ਮੰਤਰੀ  ਟੀ. ਬੀ. ਮੁਕਤ ਅਭਿਆਨ ਅਧੀਨ ਰਜਿਸਟਰਡ ਨਿਕਸ਼ੈ ਮਿੱਤਰਾ ਦੇ ਤੌਰ ਉਤੇ ਫੋਰਟਿਸ ਹਸਪਤਾਲ ਮੋਹਾਲੀ, ਐਜੀਲਸ ਡਾਇਗਨੋਸਟਿਕ  ਅਤੇ  ਮਮਤਾ ਹੈਲਥ ਇੰਸਚਟੀਊਟ ਆਫ ਮਦਰ ਐਂਡ ਚਾਈਲਡ ਦੇ ਸਹਿਯੋਗ ਨਾਲ  ਡਾ. ਮੰਜੂ ਵਿੱਜ ਸਿਵਲ ਸਰਜਨ, ਰੂਪਨਗਰ ਦੀਆਂ ਹਦਾਇਤਾ ਅਨਸਾਰ ਅਤੇ ਡਾ. ਅੰਜੂ ਭਾਟੀਆ ਏ. ਸੀ. ਐਸ. ਤੇ  ਡਾ. ਕਮਲਦੀਪ ਜਿਲ੍ਹਾ ਤਪਦਿਕ ਅਫਸਰ ਦੀ ਅਗਵਾਈ ਹੇਠ ਟੀ. ਬੀ. ਕਲੀਨਿਕ ਵਿਖੇ ਟੀ. ਬੀ. ਮਰੀਜਾਂ  ਨੂੰ ਰਾਸ਼ਨ ਕਿੱਟਾਂ  ਵੰਡੀਆ ਗਈਆ। 

ਇਨ੍ਹਾਂ ਕਿੱਟਾਂ ਵਿੱਚ ਮਹੀਨੇ ਭਰ ਦਾ ਜਰੂਰੀ ਰਾਸ਼ਨ ਜਿਵੇਂ ਕਿ ਆਟਾ, ਦਾਲ, ਮਿਲਕ ਪਾਊਡਰ, ਸੋਇਆਬੀਨ  ਅਤੇ ਪ੍ਰੋਟੀਨ ਪਾਊਡਰ ਆਦਿ ਸ਼ਾਮਿਲ ਕੀਤਾ ਗਿਆ ਹੈ, ਜਿਸ ਨਾਲ ਟੀ. ਬੀ. ਮਰੀਜ ਨੂੰ ਦਵਾਈ ਦੇ ਨਾਲ-ਨਾਲ ਹੁਣ ਖੁਰਾਕ ਦੀ ਸੁਵਿਧਾ ਵੀ ਦਿੱਤੀ ਜਾ ਸਕੇ ਅਤੇ ਰਾਸ਼ਨ ਦੀ ਮੱਦਦ ਨਾਲ ਮਰੀਜ ਨੂੰ ਬਿਮਾਰੀ ਉਤੇ ਜਲਦੀ ਕਾਬੂ ਪਾਉਣ ਵਿੱਚ ਮਦਦ ਮਿਲ ਸਕੇ। 

ਡਾ. ਕਮਲਦੀਪ ਦੀ ਮੌਜੂਦਗੀ ਵਿੱਚ ਸਿਵਲ ਹਸਪਤਾਲ ਟੀ. ਬੀ. ਕਲੀਨਿਕ ਰੂਪਨਗਰ ਵਿਖੇ 80 ਕਿੱਟਾਂ ਵੰਡੀਆਂ ਗਈਆ ਅਤੇ 40 ਕਿੱਟਾਂ ਭਰਤਗੜ੍ਹ ਵਿਖੇ ਵੰਡੀਆਂ ਗਈਆ। ਇਸੇ ਤਰ੍ਹਾਂ ਆਉਣ ਵਾਲੇ ਦਿਨ੍ਹਾਂ ‘ਚ ਬਾਕੀ ਟੀ. ਬੀ,ਸੇਟਰਾਂ ਵਿੱਚ ਹੋਰ ਰਾਸ਼ਨ ਕਿੱਟਾਂ ਵੰਡੀਆ ਜਾਣਗੀਆਂ। ਇਸ ਰਾਸ਼ਨ ਵੰਡ ਸਮਾਰੋਰ ਵਿੱਚ ਡਾ . ਕਮਲਦੀਪ ਦੁਆਰਾ ਟੀ.ਬੀ. ਮਰੀਜਾਂ ਨੂੰ ਟੀ.ਬੀ. ਦੇ ਲੱਛਣ, ਬਚਾਅ ਅਤੇ ਫਰੀ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ ਗਈ। 

ਇਸ ਇਸ ਮੌਕੇ ਡਾ. ਕਮਲਦੀਪ ਨੇ ਅਪੀਲ ਕੀਤੀ ਹੈ ਕਿ ਵੱਧ ਤੋ ਵੱਧ ਲੋਕ ਨਿਕਸ਼ੈ ਮਿੱਤਰਾ ਬਣਨ ਲਈ ਅੱਗੇ ਆਉਣ, ਤਾਂ ਜੋ ਵੱਧ ਤੋ ਵੱਧ ਟੀ.ਬੀ. ਮਰੀਜਾਂ ਨੂੰ ਮੁਫਤ ਰਾਸ਼ਨ ਦੀ ਸੁਵਿਧਾ ਦਿੱਤੀ ਜਾ ਸਕੇ। 

ਇਸ ਮੋਕੇ ਫੋਰਟਿਸ ਹਸਪਤਾਲ ਤੋ ਫੀਲਡ ਕੋਆਰਡੀਨੇਟਰ  ਬੂਟਾ ਸਿੰਘ ਅਤੇ  ਟੀ.ਬੀ. ਸਟਾਫ ਅਤੇ ਟੀ. ਬੀ. ਮਰੀਜ  ਮੋਜੂਦ  ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।