ਨਵੀਂ ਦਿੱਲੀ 23 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਸੋਸ਼ਲ ਮੀਡੀਆ ‘ਤੇ ਲੰਬੇ ਸਮੇਂ ਤੋਂ ਅਜਿਹੀਆਂ ਅਫ਼ਵਾਹਾਂ ਚੱਲ ਰਹੀਆਂ ਹਨ ਕਿ ਸਾਰਾ ਤੇਂਦੁਲਕਰ ਸਾਲ 2027 ‘ਚ ਸੰਨੀ ਦਿਓਲ (Sunny Deol) ਦੇ ਪੁੱਤਰ ਰਾਜਵੀਰ ਦਿਓਲ (Rajveer Deol) ਨਾਲ ਵਿਆਹ ਕਰਨ ਵਾਲੀ ਹੈ। ਹਾਲਾਂਕਿ, ਇਕ ਰਿਪੋਰਟ ‘ਚ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ। ਸਾਰਾ ਦੇ ਕਰੀਬੀ ਇਕ ਸੂਤਰ ਨੇ ਸਪੱਸ਼ਟ ਕੀਤਾ ਹੈ ਕਿ ਦੋਵੇਂ ਕਦੇ ਮਿਲੇ ਤੱਕ ਨਹੀਂ ਹਨ। ਸੂਤਰ ਨੇ ਇਹ ਵੀ ਦੱਸਿਆ ਕਿ ਸਾਰਾ ਫਿਲਹਾਲ ਸਿੰਗਲ ਹੈ ਅਤੇ ਆਪਣੇ ਕੰਮ ‘ਤੇ ਧਿਆਨ ਦੇ ਰਹੀ ਹੈ।

ਸਾਰਾ ਦੀ ਟੀਮ ਨੇ ਦੱਸੀ ਸੱਚਾਈ

ਟਾਈਮਜ਼ ਆਫ਼ ਇੰਡੀਆ ਦੀ ਇਕ ਰਿਪੋਰਟ ਮੁਤਾਬਕ, ਸੂਤਰ ਨੇ ਦੱਸਿਆ, ‘ਇਨ੍ਹਾਂ ਅਫ਼ਵਾਹਾਂ ‘ਚ ਕੋਈ ਸੱਚਾਈ ਨਹੀਂ ਹੈ। ਸਾਰਾ ਅਤੇ ਰਾਜਵੀ ਕਦੇ ਇਕ-ਦੂਜੇ ਨੂੰ ਮਿਲੇ ਤੱਕ ਨਹੀਂ ਹਨ। ਸਾਰਾ ਸਿੰਗਲ ਹੈ ਅਤੇ ਆਪਣੇ ਕੰਮ ‘ਤੇ ਧਿਆਨ ਦੇ ਰਹੀ ਹੈ। ਇਹ ਅਟਕਲਾਂ ਬਿਲਕੁਲ ਬੇਬੁਨਿਆਦ ਤੇ ਪਰੇਸ਼ਾਨ ਕਰਨ ਵਾਲੀਆਂ ਹਨ। ਸਾਰਾ ਇਨ੍ਹਾਂ ਅਫ਼ਵਾਹਾਂ ‘ਤੇ ਕਦੇ ਕੋਈ ਪ੍ਰਤੀਕਿਰਿਆ ਨਹੀਂ ਦੇਵੇਗੀ, ਕਿਉਂਕਿ ਉਹ ਆਪਣੀ ਮਰਿਆਦਾ ਬਣਾਈ ਰੱਖਣਾ ਚਾਹੁੰਦੀ ਹੈ ਅਤੇ ਸ਼ਾਲੀਨਤਾ ਨਾਲ ਪੇਸ਼ ਆਉਣਾ ਪਸੰਦ ਕਰਦੀ ਹੈ।’

ਇਸ ਤੋਂ ਪਹਿਲਾਂ ਇਕ ਇੰਟਰਵਿਊ ‘ਚ ਸਾਰਾ ਨੇ ਵਿਆਹ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਸਨ। ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦੇ ਭਰਾ ਅਰਜੁਨ ਤੇਂਦੁਲਕਰ ਦਾ ਵਿਆਹ ਉਨ੍ਹਾਂ ਲਈ ਇਕ ਤਰ੍ਹਾਂ ਦਾ ‘ਟ੍ਰਾਇਲ ਰਾਊਂਡ’ ਰਿਹਾ। ਇਹ ਅਟਕਲਾਂ ਸਭ ਤੋਂ ਪਹਿਲਾਂ ਰੈਡਿਟ ‘ਤੇ ਸਾਂਝੀਆਂ ਹੋਣੀਆਂ ਸ਼ੁਰੂ ਹੋਈਆਂ ਸਨ ਤੇ ਫਿਰ ਤੇਜ਼ੀ ਨਾਲ ਹੋਰ ਪਲੇਟਫਾਰਮਾਂ ‘ਤੇ ਫੈਲ ਗਈਆਂ। ਫਿਲਹਾਲ ਇਨ੍ਹਾਂ ਦਾਅਵਿਆਂ ਨੂੰ ਸਾਬਤ ਕਰਨ ਲਈ ਕੋਈ ਭਰੋਸੇਯੋਗ ਜਾਂ ਪ੍ਰਮਾਣਿਤ ਸਰੋਤ ਮੌਜੂਦ ਨਹੀਂ ਹੈ।

ਰੈਡਿਟ ਤੋਂ ਫੈਲੀ ਸੀ ਖ਼ਬਰ

ਵਾਇਰਲ ਪੋਸਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਸਾਰਾ ਤੇਂਦੁਲਕਰ ਸਾਲ 2027 ‘ਚ ਸੰਨੀ ਦਿਓਲ ਦੇ ਪੁੱਤਰ ਨਾਲ ਵਿਆਹ ਕਰੇਗੀ। ਇਸ ਨਾਲ ਬਾਲੀਵੁੱਡ ਅਤੇ ਕ੍ਰਿਕਟ ਜਗਤ ਦੇ ਪਰਿਵਾਰਾਂ ਵਿਚਕਾਰ ਸੰਭਾਵੀ ਰਿਸ਼ਤੇ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਸਨ। ਇਨ੍ਹਾਂ ਪੋਸਟਾਂ ‘ਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਰਾਜਵੀਰ ਸਾਰਾ ਨੂੰ ਮਹਿੰਗੇ ਤੋਹਫ਼ੇ ਭੇਜ ਰਹੇ ਸਨ। ਹਾਲਾਂਕਿ, ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਸਾਰਾ, ਤੇਂਦੁਲਕਰ ਪਰਿਵਾਰ ਜਾਂ ਦਿਓਲ ਪਰਿਵਾਰ ਵੱਲੋਂ ਇਸ ਬਾਰੇ ਕੋਈ ਪੁਸ਼ਟੀ ਕੀਤੀ ਗਈ ਹੈ।

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਾਰਾ ਦਾ ਨਾਂ ਕਿਸੇ ਨਾਲ ਜੋੜਿਆ ਗਿਆ ਹੋਵੇ। ਇਸ ਤੋਂ ਪਹਿਲਾਂ ਉਨ੍ਹਾਂ ਦਾ ਨਾਂ ਕ੍ਰਿਕਟਰ ਸ਼ੁਭਮਨ ਗਿੱਲ ਨਾਲ ਵੀ ਜੋੜਿਆ ਗਿਆ ਸੀ, ਪਰ ਸਾਰਾ ਨੇ ਖ਼ੁਦ ਇਸ ਨੂੰ ਅਫ਼ਵਾਹ ਦੱਸ ਕੇ ਸਾਰੀਆਂ ਅਟਕਲਾਂ ‘ਤੇ ਰੋਕ ਲਗਾ ਦਿੱਤੀ ਸੀ।

ਦੱਸਣਯੋਗ ਹੈ ਕਿ ਰਾਜਵੀਰ ਸੰਨੀ ਦਿਓਲ ਦੇ ਪੁੱਤਰ ਅਤੇ ਮਰਹੂਮ ਅਦਾਕਾਰ ਧਰਮਿੰਦਰ ਦੇ ਪੋਤੇ ਹਨ। ਉਨ੍ਹਾਂ ਨੇ ਆਪਣੇ ਪਰਿਵਾਰ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਮਨੋਰੰਜਨ ਜਗਤ ‘ਚ ਕਦਮ ਰੱਖਿਆ। ਉਨ੍ਹਾਂ ਨੇ ਨਿਰਦੇਸ਼ਕ ਅਵਨੀਸ਼ ਬੜਜਾਤਿਆ ਦੀ ਫਿਲਮ ‘ਦੋਨੋਂ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਇਸ ਫਿਲਮ ‘ਚ ਉਨ੍ਹਾਂ ਦੇ ਨਾਲ ਪਲੋਮਾ ਢਿੱਲੋਂ ਵੀ ਨਜ਼ਰ ਆਈ ਸੀ। ਉਨ੍ਹਾਂ ਨੇ ਅਜੇ ਤੱਕ ਆਪਣੇ ਅਗਲੇ ਪ੍ਰੋਜੈਕਟ ਦਾ ਐਲਾਨ ਨਹੀਂ ਕੀਤਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।