ਨਵਾਂ ਸ਼ਹਿਰ 22 ਫਰਵਰੀ (ਪੰਜਾਬੀ ਖ਼ਬਰਨਾਮਾ):-  ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ-2024 ਵਿੱਚ ਮਿਸ਼ਨ    “ ਇਸ ਵਾਰ, 70 ਪਾਰ”  ਅਧੀਨ ਵੋਟ ਪ੍ਰਤੀਸ਼ਤ ਮਾਤਰਾ ਵਧਾਉਣ ਹਿੱਤ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਸਵੀਪ ਗਤੀਵਿਧੀਆਂ ਸਬੰਧੀ ਵਿਸ਼ੇਸ਼ ਬੈਠਕ ਕੀਤੀ ਗਈ। ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਹੁਕਮਾਂ ਅਤੇ ਰਾਜੀਵ ਵਰਮਾ ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਸਵੀਪ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਇਲੈਕਟੋਰਲ ਲਿਟਰੇਸੀ ਕਲੱਬ ਦੇ ਨੋਡਲ ਅਫਸਰ ਸਹਿਬਾਨ ਨਾਲ਼ ਸਹਾਇਕ ਨੋਡਲ ਅਫਸਰ ਸਵੀਪ ਸਤਨਾਮ ਸਿੰਘ ਵਲੋਂ ਜ਼ੂਮ ਪਲੇਟਫਾਰਮ ਤੇ ਆਨਲਾਈਨ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵੋਟ ਦੀ ਪ੍ਰਤੀਸ਼ਤ ਨੂੰ ਵਧਾਉਣ ਦੇ ਲਈ ਜਾਣਕਾਰੀ ਦਿੱਤੀ ਗਈ।ਇਸ ਮੀਟਿੰਗ ਵਿੱਚ ਚੋਣਾਂ 2019 ਵਿੱਚ ਜਿਲ੍ਹਾ ਪੋਲੰਗ ਸਟਸ਼ਨਾਂ ਤੇ ਵੋਟ ਪ੍ਰਤੀਸ਼ਤ ਮਾਤਰਾ 60% ਤੋਂ ਘੱਟ ਰਹੀ ਸੀ, ਉਨ੍ਹਾਂ ਤੇ ਧਿਆਨ ਕੇਂਦਰਿਤ ਕਰਕੇ ਵੋਟ ਪ੍ਰਤੀਸ਼ਤ ਮਾਤਰਾ ਵਧਾਉਣ ਲਈ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ। ਸਕੂਲਾਂ ਵਿੱਚ  ਸਮੇਂ ਸਮੇਂ ਤੇ ਦਫਤਰ ਵਲੋਂ ਜਾਰੀ ਸ਼ਡਿਊਲ ਮੁਤਾਬਿਕ ਸਵੀਪ ਗਤੀਵਿਧੀਆਂ ਕਰਨ, ਬੂਥ ਲੈਵਲ ਅਫਸਰ ਨਾਲ਼ ਰਾਬਤਾ ਕਰਕੇ ਹਰੇਕ ਵੋਟਰ ਨੂੰ ਚੋਣ ਕਮਿਸ਼ਨ ਵਲੋਂ ਮਿਲਣ ਵਾਲ਼ੀਆਂ ਸੁਵਿਧਾਵਾਂ ਨੂੰ ਦੱਸਣ, ਇੱਕ ਅਪ੍ਰੈਲ 2024 ਨੂੰ ਅਠਾਰਾਂ ਸਾਲ ਦੀ ਉਮਰ ਵਾਲ਼ੇ ਬਾਲਗਾਂ ਦੀ ਆਨਲਾਈਨ ਵੋਟ ਅਪਲਾਈ ਕਰਨ ਆਦਿ ਸਬੰਧੀ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਇਲੈਕਸ਼ਨ ਕਾਨੂੰਗੋ ਦਲਜੀਤ ਸਿੰਘ, ਜਿਲ੍ਹਾ ਬਾਲ ਸੁਰੱਖਿਆ ਅਪਸਰ ਕੰਚਨ ਅਰੋੜਾ, ਸਹਾਇਕ ਪ੍ਰੋਫੈਸਰ ਹਰਦੀਪ ਕੌਰ, ਨਰਿੰਦਰ ਰਾਣਾ, ਕੁਲਬੀਰ ਸਿੰਘ ਨੇਗੀ, ਰਜ਼ਨੀਸ਼ ਕੁਮਾਰ, ਮਨਮੋਹਣ ਸਿੰਘ, ਹਰਵਿੰਦਰ ਸਿੰਘ, ਹਰਪ੍ਰੀਤ ਕੌਰ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।