ਨਵੀਂ ਦਿੱਲੀ 21 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਆਮ ਆਦਮੀ ਪਾਰਟੀ ਨੇ ਕਿਹਾ ਪਿਛਲੇ ਸਾਲ ਵਾਂਗ ਹੀ ਇਸ ਸਾਲ ਵੀ ਦਿੱਲੀ ਦੇ ਲੋਕ ਭਿਆਨਕ ਗਰਮੀ ਵਿਚ ਪਾਵਰਕੱਟ ਦੀ ਮਾਰ ਝੱਲਣ ਲਈ ਮਜਬੂਰ ਹਨ।
ਆਪ ਨੇ ਆਖਿਆ ਕਿ ਇਕ ਪਾਸੇ ਤਾਂ ਦਿੱਲੀ ਵਿਚ ਤਾਪਮਾਨ 45 ਡਿਗਰੀ ਤੋਂ ਪਾਰ ਹੋ ਜਾਣ ਨਾਲ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਤੇ ਦੂਜੇ ਪਾਸੇ ਭਾਜਪਾ ਦੀ ਸਰਕਾਰ ਨੇ ਪੂਰੀ ਦਿੱਲੀ ਵਿਚ ਬਾਰ-ਬਾਰ ਪਾਵਰਕੱਟ ਲਗਾ ਕੇ ਲੋਕਾਂ ਦਾ ਜਿਉਣਾ ਹੋਰ ਵੀ ਮੁਸ਼ਕਿਲ ਬਣਾ ਦਿੱਤਾ ਹੈ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਵਰਕੱਟ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕੁਝ ਸਕਰੀਨ ਸ਼ਾਟ ਵੀ ਸਾਂਝੇ ਕੀਤੇ ਹਨ ਤੇ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
“ਸਾਡੀ ਸਰਕਾਰ ਵੇਲੇ ਪਾਵਰਕੱਟ ਭੁੱਲ ਚੁੱਕੇ ਸਨ ਦਿੱਲੀ ਵਾਲੇ “
ਉਨ੍ਹਾਂ ਕਿਹਾ ਕਿ ਪਾਵਰਕੱਟ ਤੋਂ ਦਿੱਲੀ ਵਾਲੇ ਬੇਹਾਲ ਹਨ ਤੇ ਭਾਜਪਾ ਸਰਕਾਰ ਕੁਝ ਨਹੀਂ ਕਰ ਰਹੀ ਹੈ। ਕੇਜਰੀਵਾਲ ਨੇ ਐਕਸ ‘ਤੇ ਕਿਹਾ ਕਿ 45 ਡਿਗਰੀ ਦੀ ਭਿਆਨਕ ਗਰਮੀ ਵਿਚ ਪੂਰੀ ਦਿੱਲੀ ‘ਚ ਪਾਵਰ ਕੱਟ ਲੱਗ ਰਹੇ ਹਨ। ਦਿੱਲੀ ਵਾਲੇ ਬੇਹਾਲ ਹਨ। ਕਦੇ ਲਾਈਟ ਕੱਟ ਰਹੀ ਹੈ। ਕਿਹਾ ਕਿ ਸਾਡੀ ਸਰਕਾਰ ਦੌਰਾਨ ਦਿੱਲੀ ਦੇ ਲੋਕ ਪਾਵਰਕੱਟ ਭੁੱਲ ਚੁੱਕੇ ਸੀ। ਇਨਵਰਟਰ ਵਿਕਣੇ ਬੰਦ ਹੋ ਚੁੱਕੇ ਸੀ। ਭਾਜਪਾ ਨੇ ਸੱਤਾ ‘ਚ ਆਉਂਦੇ ਹੀ ਦਿੱਲੀ ਨੂੰ 15 ਸਾਲ ਪਿੱਛੇ ਧੱਕ ਦਿੱਤਾ ਹੈ।
