ਗੜ੍ਹਵਾ 26 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) ਝਾਰਖੰਡ ਦੇ ਗੜ੍ਹਵਾ ਵਿਚ ਇਕ ਕੁੜੀ ਨੂੰ ਰੇਲ ਟ੍ਰੈਕ ਉੱਤੇ ਰੀਲ ਬਣਾਉਣਾ ਬਹੁਤ ਮਹਿੰਗਾ ਪੈ ਗਿਆ। ਰੀਲ ਬਣਾਉਣ ਦੌਰਾਨ 19 ਸਾਲਾ ਪੂਰਨਿਮਾ ਕੁਮਾਰੀ ਦੇ ਦੋਹਾਂ ਹੱਥ ਕੱਟ ਗਏ। ਉਸ ਦੇ ਸਰੀਰ ਦੇ ਹੋਰ ਹਿੱਸਿਆਂ ’ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਇਹ ਬਦਕਿਸਮਤ ਕੁੜੀ ਗੜ੍ਹਵਾ ਥਾਣਾ ਦੀ ਹੱਦ ਵਿਚ ਪੈਂਦੇ ਇਲਾਕੇ ਦੀ ਰਹਿਣ ਵਾਲੀ ਹੈ।

ਮੰਗਲਵਾਰ ਨੂੰ ਇਹ ਲੜਕੀ ਆਪਣੇ ਕੁਝ ਦੋਸਤਾਂ ਨਾਲ ਗੜ੍ਹਵਾ ਰੋਡ-ਚੋਪਨ ਰੇਲਖੰਡ ਉੱਤੇ ਸਥਿਤ ਜੋਬਰਿਆ ਦੇ ਰੇਲ ਟ੍ਰੈਕ ਦੇ ਲਾਗੇ ਮੋਬਾਈਲ ਉੱਤੇ ਰੀਲਾਂ ਬਣਾ ਰਹੀ ਸੀ। ਇਸ ਦੌਰਾਨ ਪਟੜੀ ਉੱਤੇ ਇਕ ਟ੍ਰੇਨ ਆ ਗਈ। ਰੀਲ ਬਣਾਉਣ ਵਿਚ ਲੀਨ ਰਹਿਣ ਕਾਰਨ ਕੁੜੀ ਟ੍ਰੈਕ ਉੱਤੇ ਆ ਰਹੀ ਟ੍ਰੇਨ ਨੂੰ ਨਹੀਂ ਦੇਖ ਸਕੀ ਅਤੇ ਰਾਂਚੀ-ਚੋਪਨ ਟ੍ਰੇਨ ਦੀ ਲਪੇਟ ਵਿਚ ਆ ਗਈ, ਇਸ ਕਾਰਨ ਉਸ ਦੇ ਦੋਵੇਂ ਹੱਥ ਕੱਟੇ ਗਏ। ਆਸ-ਪਾਸ ਦੇ ਲੋਕਾਂ ਨੇ ਇਸ ਕੁੜੀ ਨੂੰ ਇਲਾਜ ਲਈ ਗੜ੍ਹਵਾ ਸਦਰ ਹਸਪਤਾਲ ਪਹੁੰਚਾਇਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਰਿਮਸ ਰਾਂਚੀ ਲਈ ਰੈਫਰ ਕਰ ਦਿੱਤਾ ਗਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।