ਨਵੀਂ ਦਿੱਲੀ 20 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਕ੍ਰਿਕਟ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ ਖੁਦ ਸਵੀਕਾਰ ਕੀਤਾ ਹੈ ਕਿ ਭਾਰਤ ਦੀ ਕਪਤਾਨੀ ਛੱਡਣ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਵਾਲੇ ਸਮੇਂ ‘ਚੋਂ ਲੰਘੇ। ਜਦਕਿ ਉਸ ਨੇ ਸਾਬਕਾ ਮੁੱਖ ਕੋਚ ਰਾਹੁਲ ਦ੍ਰਾਵਿੜ ਤੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਦਾ ਧੰਨਵਾਦ ਕੀਤਾ ਹੈ ਕਿਹਾ ਉਨ੍ਹਾਂ ਨੇ ਉਸਨੂੰ ਦੁਬਾਰਾ ਕ੍ਰਿਕਟ ਦਾ ਲਈ ਸਪੋਰਟ ਕੀਤਾ।
ਕੋਹਲੀ ਨੇ 2022 ਵਿੱਚ ਕਪਤਾਨੀ ਛੱਡ ਦਿੱਤੀ ਸੀ ਤੇ ਨਾਲ ਹੀ ਉਸੇ ਸਮੇਂ ਉਸਦਾ ਟੈਸਟ ਪ੍ਰਦਰਸ਼ਨ ਕਮਜ਼ੋਰ ਸੀ। ਉਸਨੇ ਛੇ ਟੈਸਟ ਮੈਚਾਂ ਵਿੱਚ ਸਿਰਫ਼ ਇੱਕ ਅਰਧ ਸੈਂਕੜਾ ਲਗਾ ਕੇ 26.5 ਦੀ ਔਸਤ ਨਾਲ 265 ਦੌੜਾਂ ਬਣਾਈਆਂ ਸੀ। ਦ੍ਰਾਵਿੜ ਨੇ ਨਵੰਬਰ 2021 ਵਿੱਚ ਮੁੱਖ ਕੋਚ ਅਤੇ ਵਿਕਰਮ ਰਾਠੌਰ ਨੇ ਬੱਲੇਬਾਜ਼ੀ ਕੋਚ ਵਜੋਂ ਅਹੁਦਾ ਸੰਭਾਲਿਆ। ਉਨ੍ਹਾਂ ਨੇ ਕੋਹਲੀ ਦੇ ਉਤਸ਼ਾਹ ਨੂੰ ਮੁੜ ਜਗਾਇਆ ਤੇ ਉਸਦੇ ਮੁਸ਼ਕਲ ਦੌਰ ‘ਚੋਂ ਬਾਹਰ ਕੱਢਣ ਵਿੱਚ ਮਦਦ ਕੀਤੀ।
ਰਾਹੁਲ ਦ੍ਰਾਵਿੜ ਨੂੰ ਦਿੱਤਾ ਕ੍ਰੈਡਿਟ
ਆਰਸੀਬੀ ਇਨੋਵੇਸ਼ਨ ਲੈਬ ਦੇ ‘ਇੰਡੀਅਨ ਸਪੋਰਟਸ ਸਮਿਟ’ ਦੇ ਤੀਜੇ ਸੈਸ਼ਨ ਦੌਰਾਨ ਵਿਰਾਟ ਨੇ ਕਿਹਾ, “ਦ੍ਰਾਵਿੜ ਅਤੇ ਰਾਠੌਰ ਨੇ ਉਸ ਦੀਆਂ ਅੰਦਰੂਨੀ ਮੁਸ਼ਕਿਲਾਂ ਨੂੰ ਸਮਝਿਆ ਅਤੇ ਉਹਨਾਂ ਨੂੰ ਦੱਸਿਆ ਕਿ ਉਹ ਕਿਵੇਂ ਸਭ ਠੀਕ ਕਰ ਸਕਦੇ ਹਨ। ਉਨ੍ਹਾਂ ਨੇ ਮਾਨਸਿਕ ਤੌਰ ‘ਤੇ ਉਸਦਾ ਬਹੁਤ ਧਿਆਨ ਰੱਖਿਆ ਜਿਸ ਨਾਲ ਮੈਂ ਦੁਬਾਰਾ ਕ੍ਰਿਕਟ ਦਾ ਆਨੰਦ ਮਾਣ ਸਕਿਆ ਹਾਂ। ਪਰ ਜਦੋਂ ਮੈਂ ਪੂਰੀ ਤਰ੍ਹਾਂ ਬਿਜ਼ੀ ਹੁੰਦਾ ਸੀ ਤਾਂ ਮੈਨੂੰ ਕਦੇ ਵੀ ਅਜਿਹਾ ਮਹਿਸੂਸ ਨਹੀਂ ਹੁੰਦਾ ਸੀ ਕਿ ਮੈਨੂੰ ਕਿਸੇ ਤੋਂ ਕੁਝ ਪੁੱਛਣ ਦੀ ਲੋੜ ਹੈ। ਮੈਂ ਸਭ ਕੁਝ ਸੰਭਾਲਣ ਦੇ ਕਾਫ਼ੀ ਸਮਰੱਥ ਸੀ।”
