ਚੰਡੀਗੜ੍ਹ 08 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਕ ਬਿਲਡਿੰਗ ਦੀ 9ਵੀਂ ਮੰਜ਼ਿਲ ਤੋਂ ਪੈਸਿਆਂ ਨਾਲ ਭਰੇ ਬੈਗ ਥੱਲੇ ਸੁੱਟਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦੇ ਓਐੱਸਡੀ ਅਤੇ ਉਹਨਾਂ ਦੇ ਸਹਿਯੋਗੀਆਂ ਦੇ ਨਾਲ-ਨਾਲ ਸੀਨੀਅਰ ਅਫਸਰ ਵੀ ਕਿਸਾਨਾਂ ਤੋਂ ਸਸਤੇ ਭਾਅ ਜ਼ਮੀਨਾਂ ਲੈ ਕੇ ਮਹਿੰਗੇ ਭਾਅ ਬਿਲਡਰਾਂ ਨੂੰ ਵੇਚਣ ਦੇ ਕੰਮ ਵਿਚ ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਰੇਤ ਮਾਇਨਿੰਗ, ਗੈਰ ਕਾਨੂੰਨੀ ਸ਼ਰਾਬ ਨਾਲ ਨਜਿੱਠਿਆਂ ਸ਼ਰਾਬ ਮਾਫੀਆ ਦੀ ਖੇਡ ਚੱਲ ਰਹੀ ਹੈ। ਅਕਾਲੀ ਆਗੂ ਨੇ ਕਿਹਾ ਕਿ ਜਿਹਨਾਂ ਵਿਅਕਤੀਆਂ ’ਤੇ ਅੱਜ ਈਡੀ ਨੇ ਛਾਪੇਮਾਰੀ ਕੀਤੀ ਉਹਨਾਂ ਵਿਚ ਨਿਤਿਨ ਗੋਇਲ, ਬੀਰਦਵਿੰਦਰ ਸਿੰਘ ਤੇ ਪ੍ਰਿਤਪਾਲ ਢੀਂਡਸਾ ਸ਼ਾਮਲ ਹਨ ਜੋ ਕਿ ਮੁੱਖ ਮੰਤਰੀ ਦੇ ਓਐੱਸਡੀ ਦੇ ਨਜ਼ਦੀਕੀ ਹਨ। ਮਜੀਠੀਆ ਨੇ ਕਿਹਾ ਕਿ ਪੰਜਾਬ ਵਿਚੋਂ ਇਸ ਤਰੀਕੇ ਲੁੱਟਿਆ ਜਾ ਰਿਹਾ ਪੈਸਾ ਹਵਾਲਾ ਰਾਹੀਂ ਆਸਟਰੇਲੀਆ ਤੇ ਕੈਨੇਡਾ ਭੇਜਿਆ ਜਾ ਰਿਹਾ ਹੈ। ਸਪੱਸ਼ਟ ਹੈ ਕਿ ਓਐੱਸਡੀ ਇਸ ਘੁਟਾਲੇ ਦਾ ਮੁੱਖ ਸਾਜ਼ਿਸ਼ਕਾਰ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।