ਅੰਮ੍ਰਿਤਸਰ 12 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਵੀਰਵਾਰ ਨੂੰ ਸੁਣਵਾਈ ਹੋਈ। ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 15 ਜੂਨ ਤੈਅ ਕੀਤੀ ਹੈ। ਪੁਲਿਸ ਐੱਫਆਈਆਰ ਨਾਲ ਜੁੜਿਆ ਰਿਕਾਰਡ ਅਦਾਲਤ ਵਿਚ ਲੈ ਕੇ ਨਹੀਂ ਪੁੱਜੀ। ਜਾਣਕਾਰੀ ਮੁਤਾਬਕ ਥਾਣਾ ਮਜੀਠਾ ਦੇ ਸਬ ਇੰਸਪੈਕਟਰ ਦਾ ਮੋਬਾਈਲ ਖੋਹਣ ਦਾ ਯਤਨ ਕਰਨਾ, ਥਾਣੇ ਦੇ ਕੰਮ ਵਿਚ ਰੁਕਾਵਟ ਪਾਉਣਾ ਤੇ ਪੁਲਿਸ ਹਿਰਾਸਤ ਵਿਚੋਂ ਮੁਲਜ਼ਮ ਨੂੰ ਛੁਡਾਉਣ ਦੇ ਯਤਨ ਦੇ ਮਾਮਲੇ ਵਿਚ ਪੁਲਿਸ ਨੇ ਮਜੀਠੀਆ ਤੇ ਉਨ੍ਹਾਂ ਦੇ 60 ਹਮਾਇਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿਚ ਮਜੀਠੀਆ ਹਾਲੇ ਫਰਾਰ ਚੱਲ ਰਹੇ ਹਨ।
