ਲੁਧਿਆਣਾ, 13 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਲੁਧਿਆਣਾ ਦੇ ਸਾਬਕਾ ਵਿਧਾਇਕ ਦੀ ਡਿਫੈਂਡਰ ਉਤੇ ਗੋਲੀਆਂ ਚੱਲਣ ਦੀ ਖਬਰ ਆ ਰਹੀ ਹੈ।
ਘਰੇਲੂ ਵਿਵਾਦ ਦੇ ਚਲਦਿਆਂ ਇਹ ਫਾਇਰਿੰਗ ਕੀਤੀ ਗਈ ਦੱਸੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਬੈਂਸ ਬ੍ਰਦਰ ਵਿਚਾਲੇ ਵਿਵਾਦ ਹੋਇਆ ਹੈ। ਪਰਮਜੀਤ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਦੇ ਵਿੱਚ ਆਪਸੀ ਰੰਜਿਸ਼ ਨੂੰ ਲੈ ਕੇ ਪਰਮਜੀਤ ਬੈਂਸ ਦੇ ਬੇਟੇ ਨੇ ਗੋਲੀਆਂ ਚਲਾਈਆਂ ਹਨ। ਸਿਮਰਜੀਤ ਸਿੰਘ ਬੈਂਸ ਉਸ ਸਮੇਂ ਗੱਡੀ ਵਿਚ ਨਹੀਂ ਸਨ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿਚ ਸਮਝੌਤਾ ਹੋ ਗਿਆ ਹੈ।
