ਨਵੀਂ ਦਿੱਲੀ 25 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ਜਦੋਂ ਵੀ ਫੇਫੜਿਆਂ ਨਾਲ ਜੁੜੀ ਕਿਸੇ ਬਿਮਾਰੀ ਦੀ ਗੱਲ ਹੁੰਦੀ ਹੈ, ਅਕਸਰ ਲੋਕਾਂ ਦੇ ਦਿਮਾਗ਼ ‘ਚ ਸਮੋਕਿੰਗ ਹੀ ਆਉਂਦੀ ਹੈ। ਇਹ ਸੱਚ ਹੈ ਕਿ ਸਮੋਕਿੰਗ ਕਾਰਨ ਫੇਫੜਿਆਂ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ ਅਤੇ ਇਹ ਕਈ ਬਿਮਾਰੀਆਂ ਦੀ ਵਜ੍ਹਾ ਵੀ ਹੈ, ਪਰ ਇਕੱਲਾ ਕਾਰਨ ਨਹੀਂ ਹੈ। ਜੇਕਰ ਤੁਸੀਂ ਸਮੋਕ ਨਹੀਂ ਕਰਦੇ, ਪਰ ਕੁਝ ਨੁਕਸਾਨਦੇਹ ਆਦਤਾਂ ਤੁਹਾਡੀ ਲਾਈਫਸਟਾਈਲ ਦਾ ਹਿੱਸਾ ਹਨ, ਤਾਂ ਵੀ ਤੁਹਾਡੇ ਫੇਫੜਿਆਂ ਨੂੰ ਨੁਕਸਾਨ ਹੋ ਸਕਦਾ ਹੈ। ਆਓ ਜਾਣੀਏ ਉਹ ਕਿਹੜੀਆਂ ਆਦਤਾਂ ਹਨ, ਜੋ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।

ਪੈਸਿਵ ਸਮੋਕਿੰਗ ਦਾ ਸ਼ਿਕਾਰ ਹੋਣਾ

ਜੇਕਰ ਤੁਸੀਂ ਖ਼ੁਦ ਸਮੋਕ ਨਹੀਂ ਕਰਦੇ, ਪਰ ਸਿਗਰਟ ਜਾਂ ਬੀੜੀ ਪੀਣ ਵਾਲੇ ਲੋਕਾਂ ਦੇ ਨਾਲ ਖੜ੍ਹੇ ਹੁੰਦੇ ਹੋ, ਤਾਂ ਤੁਸੀਂ ਪੈਸਿਵ ਸਮੋਕਰ ਹੋ। ਸਿਗਰਟ ਦਾ ਧੂੰਆਂ ਹਵਾ ਰਾਹੀਂ ਤੁਹਾਡੇ ਫੇਫੜਿਆਂ ਤੱਕ ਪਹੁੰਚਦਾ ਹੈ ਅਤੇ ਸਿੱਧੇ ਤੌਰ ‘ਤੇ ਫੇਫੜਿਆਂ ਦੀ ਕੰਮ ਕਰਨ ਦੀ ਸਮਰੱਥਾ ਨੂੰ ਘਟਾਉਂਦਾ ਹੈ ਅਤੇ ਦਮੇ ਅਤੇ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਵਧਾਉਂਦਾ ਹੈ।

ਪ੍ਰਦੂਸ਼ਣ ‘ਚ ਰਹਿਣਾ

ਹਵਾ ‘ਚ ਘੁਲਦਾ ਜ਼ਹਿਰੀਲਾ ਧੂੰਆਂ, ਧੂੜ-ਮਿੱਟੀ ਅਤੇ ਪੀਐੱਮ 2.5 ਫੇਫੜਿਆਂ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੇ ਹਨ। ਗੱਡੀਆਂ ਦਾ ਧੂੰਆਂ ਅਤੇ ਫੈਕਟਰੀ ਤੋਂ ਨਿਕਲਦਾ ਪ੍ਰਦੂਸ਼ਣ ਫੇਫੜਿਆਂ ਦੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਅਜਿਹੀਆਂ ਜ਼ਿਆਦਾ ਪ੍ਰਦੂਸ਼ਣ ਵਾਲੀਆਂ ਥਾਵਾਂ ‘ਤੇ ਬਿਨਾਂ ਮਾਸਕ ਦੇ ਰਹਿਣ ਨਾਲ ਇਹ ਜ਼ਹਿਰੀਲੇ ਕਣ ਸਾਡੇ ਫੇਫੜਿਆਂ ਤੱਕ ਪਹੁੰਚ ਜਾਂਦੇ ਹਨ ਅਤੇ ਬ੍ਰੌਂਕਾਈਟਿਸ ਵਰਗੀਆਂ ਸਮੱਸਿਆਵਾਂ ਪੈਦਾ ਕਰਦੇ ਹਨ।

ਇਨਡੋਰ ਪੌਲਿਊਸ਼ਨ ਨੂੰ ਨਜ਼ਰਅੰਦਾਜ਼ ਕਰਨਾ

ਘਰ ਦੇ ਅੰਦਰ ਦੀ ਹਵਾ ਵੀ ਪ੍ਰਦੂਸ਼ਿਤ ਹੋ ਸਕਦੀ ਹੈ। ਤੇਜ਼ ਗੰਧ ਵਾਲੇ ਰੂਮ ਫਰੈਸ਼ਨਰ, ਮੱਛਰ ਭਜਾਉਣ ਵਾਲੀ ਕੋਇਲ, ਅਗਰਬੱਤੀ, ਖ਼ੁਸ਼ਬੂਦਾਰ ਮੋਮਬੱਤੀ ਆਦਿ ‘ਚ ਹਾਨੀਕਾਰਕ ਕੈਮੀਕਲਸ ਹੁੰਦੇ ਹਨ, ਜੋ ਹਵਾ ਰਾਹੀਂ ਸਾਡੇ ਫੇਫੜਿਆਂ ਤੱਕ ਪਹੁੰਚਦੇ ਹਨ। ਇਸ ਤੋਂ ਇਲਾਵਾ, ਘਰ ‘ਚ ਧੂੜ-ਮਿੱਟੀ ਜਮ੍ਹਾਂ ਹੋਣ ਨਾਲ ਐਲਰਜੀ ਵੀ ਹੋ ਸਕਦੀ ਹੈ। ਇਸ ਲਈ ਬੰਦ ਕਮਰਿਆਂ ‘ਚ ਧੁੱਪ ਆਉਣ ਦਿਓ ਅਤੇ ਦਿਨ ‘ਚ ਤਾਜ਼ੀ ਹਵਾ ਲਈ ਖਿੜਕੀਆਂ ਖੋਲ੍ਹੋ।

ਫਿਜ਼ੀਕਲੀ ਐਕਟਿਵ ਨਾ ਰਹਿਣਾ

ਐਕਸਰਸਾਈਜ਼ ਨਾ ਕਰਨ ਜਾਂ ਘੰਟਿਆਂ ਬੱਧੀ ਬੈਠੇ ਰਹਿਣ ਨਾਲ ਫੇਫੜਿਆਂ ਦੀ ਕੰਮ ਕਰਨ ਦੀ ਸਮਰੱਥਾ ਘੱਟਣ ਲੱਗਦੀ ਹੈ। ਇਸੇ ਲਈ ਪੌੜੀਆਂ ਚੜ੍ਹਨ ਜਾਂ ਥੋੜ੍ਹਾ ਜਿਹਾ ਤੇਜ਼ ਤੁਰਨ ਨਾਲ ਵੀ ਸਾਹ ਫੁੱਲਣ ਲੱਗਦਾ ਹੈ। ਐਕਸਰਸਾਈਜ਼ ਕਰਨ ਨਾਲ ਫੇਫੜੇ ਮਜ਼ਬੂਤ ਬਣਦੇ ਹਨ ਅਤੇ ਤੁਹਾਡੀ ਸਿਹਤ ਵੀ ਦਰੁਸਤ ਰਹਿੰਦੀ ਹੈ।

ਇਨਫੈਕਸ਼ਨ ਜਾਂ ਐਲਰਜੀ ਨੂੰ ਅਣਦੇਖਿਆ ਕਰਨਾ

ਵਾਰ-ਵਾਰ ਹੋਣ ਵਾਲੇ ਜ਼ੁਕਾਮ, ਖੰਘ, ਕਫ਼ ਵਗੈਰਾ ਨੂੰ ਮਾਮੂਲੀ ਐਲਰਜੀ ਜਾਂ ਸਰਦੀ ਸਮਝ ਕੇ ਇਗਨੋਰ ਕਰਨਾ ਭਾਰੀ ਪੈ ਸਕਦਾ ਹੈ। ਇਹ ਫੇਫੜਿਆਂ ਨਾਲ ਜੁੜੀ ਕਿਸੇ ਗੰਭੀਰ ਸਮੱਸਿਆ ਦਾ ਵੀ ਸੰਕੇਤ ਹੋ ਸਕਦੇ ਹਨ। ਇਸ ਲਈ ਸਮੇਂ ‘ਤੇ ਇਲਾਜ ਨਾ ਹੋਣ ਨਾਲ ਇਹ ਸਮੱਸਿਆ ਹੋਰ ਵਧ ਸਕਦੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।