27 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵ੍ਹਾਈਟ ਹਾਊਸ ਕਰਸਪੌਂਡੈਂਟਸ ਐਸੋਸੀਏਸ਼ਨ (WHCA) ਦੇ ਰਾਤ ਦੇ ਖਾਣੇ ਦੌਰਾਨ ਹੋਈ ਗੋਲੀਬਾਰੀ ਤੋਂ ਬਾਅਦ ਪਹਿਲੀ ਵਾਰ ਆਪਣੀ ਚੁੱਪ ਤੋੜੀ ਹੈ। ਸੀ.ਬੀ.ਐੱਸ. 60 ਮਿਨੀਟਸ’ ਨੂੰ ਦਿੱਤੇ ਇੱਕ ਤਿੱਖੇ ਇੰਟਰਵਿਊ ਵਿੱਚ ਟਰੰਪ ਨੇ ਉਸ ਰਾਤ ਦੇ ਖੌਫ਼ਨਾਕ ਮੰਜ਼ਰ ਅਤੇ ਹਮਲਾਵਰ ਦੇ ਮੈਨੀਫੈਸਟੋ ਵਿੱਚ ਆਪਣੇ ਖ਼ਿਲਾਫ਼ ਲਗਾਏ ਗਏ ਇਲਜ਼ਾਮਾਂ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ। ਟਰੰਪ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, “ ਮੈਂ ਕੋਈ ਬਲਾਤਕਾਰੀ ਜਾਂ ਪੈਡੋਫਾਈਲ (ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ) ਨਹੀਂ ਹਾਂ। ਇਹ ਇੱਕ ਬਿਮਾਰ ਮਾਨਸਿਕਤਾ ਵਾਲੇ ਵਿਅਕਤੀ ਦੀਆਂ ਲਿਖਤਾਂ ਹਨ।”

ਜ਼ਿਕਰਯੋਗ ਹੈ ਕਿ ਵਾਸ਼ਿੰਗਟਨ ਹਿਲਟਨ ਹੋਟਲ ਵਿੱਚ ਚੱਲ ਰਹੇ ਸਾਲਾਨਾ ਡਿਨਰ ਦੌਰਾਨ ਇੱਕ ਬੰਦੂਕਧਾਰੀ ਨੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਤੋਂ ਬਾਅਦ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਰਾਸ਼ਟਰਪਤੀ ਨੂੰ ਤੁਰੰਤ ਸਟੇਜ ਤੋਂ ਹਟਾ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਸੀ।

ਮੈਂ ਦੇਖਣਾ ਚਾਹੁੰਦਾ ਸੀ ਕਿ ਕੀ ਹੋ ਰਿਹਾ ਹੈ:ਟਰੰਪ

ਟਰੰਪ ਨੇ ਦੱਸਿਆ ਕਿ ਜਦੋਂ ਗੋਲੀਆਂ ਚੱਲੀਆਂ ਤਾਂ ਉਹ ਘਬਰਾਏ ਨਹੀਂ ਸਨ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੀ ਇਸ ਜ਼ਿੱਦ ਕਾਰਨ ਸੁਰੱਖਿਆ ਏਜੰਟਾਂ ਨੂੰ ਮੁਸ਼ਕਲ ਪੇਸ਼ ਆਈ। ਰਾਸ਼ਟਰਪਤੀ ਨੇ ਕਿਹਾ, “ ਮੈਂ ਉਨ੍ਹਾਂ ਲਈ ਕੰਮ ਆਸਾਨ ਨਹੀਂ ਕਰ ਰਿਹਾ ਸੀ। ਏਜੰਟ ਵਾਰ-ਵਾਰ ਮੈਨੂੰ ਜ਼ਮੀਨ ’ਤੇ ਲੇਟਣ ਲਈ ਕਹਿ ਰਹੇ ਸਨ। ਅਖੀਰ ਮੈਂ ਅਤੇ ਫਸਟ ਲੇਡੀ ਹੇਠਾਂ ਬੈਠ ਗਏ ਅਤੇ ਉਹ ਸਾਨੂੰ ਬਾਹਰ ਲੈ ਗਏ।”

ਪੱਤਰਕਾਰਾਂ ਨਾਲ ਤਿੱਖੀ ਨੋਕ-ਝੋਕ ਇੰਟਰਵਿਊ ਦੌਰਾਨ ਜਦੋਂ ਹਮਲਾਵਰ ਦੇ ਮੈਨੀਫੈਸਟੋ (ਘੋਸ਼ਣਾ ਪੱਤਰ) ਦਾ ਹਵਾਲਾ ਦਿੱਤਾ ਗਿਆ, ਤਾਂ ਟਰੰਪ ਮੀਡੀਆ ’ਤੇ ਬੁਰੀ ਤਰ੍ਹਾਂ ਭੜਕ ਗਏ। ਉਨ੍ਹਾਂ ਪੱਤਰਕਾਰ ਨੂੰ ‘ਘਿਣਾਉਣੇ ਲੋਕ’ ਕਹਿੰਦਿਆਂ ਕਿਹਾ ਕਿ ਅਜਿਹੇ ਇਲਜ਼ਾਮਾਂ ਨੂੰ ਕੌਮੀ ਟੈਲੀਵਿਜ਼ਨ ’ਤੇ ਪੜ੍ਹਨਾ ਸ਼ਰਮਨਾਕ ਹੈ। ਟਰੰਪ ਨੇ ਕਿਹਾ, “ ਮੈਨੂੰ ਪਤਾ ਸੀ ਕਿ ਤੁਸੀਂ ਇਹ ਪੜ੍ਹੋਗੇ ਕਿਉਂਕਿ ਤੁਸੀਂ ਲੋਕ ਘਟੀਆ ਹੋ। ਮੈਂ ਉਹ ਮੈਨੀਫੈਸਟੋ ਪੜ੍ਹਿਆ ਹੈ, ਉਹ ਬੰਦਾ ਮਾਨਸਿਕ ਰੋਗੀ ਹੈ। ਮੇਰਾ ਉਨ੍ਹਾਂ ਗੱਲਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਮੈਂ ਸਾਰੇ ਮਾਮਲਿਆਂ ਵਿੱਚੋਂ ਬਰੀ ਹੋ ਚੁੱਕਾ ਹਾਂ।”

ਇਵੈਂਟ ਰੱਦ ਨਾ ਕਰਨ ਦੀ ਅਪੀਲ

ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ਕਰਸਪੌਂਡੈਂਟਸ ਐਸੋਸੀਏਸ਼ਨ ਨੂੰ ਅਪੀਲ ਕੀਤੀ ਹੈ ਕਿ ਇਸ ਪ੍ਰੋਗਰਾਮ ਨੂੰ ਰੱਦ ਨਾ ਕੀਤਾ ਜਾਵੇ, ਸਗੋਂ ਅਗਲੇ 30 ਦਿਨਾਂ ਦੇ ਅੰਦਰ ਮੁੜ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਇੱਕ ਸਿਰਫਿਰੇ ਵਿਅਕਤੀ ਕਾਰਨ ਅਜਿਹੇ ਵੱਡੇ ਸਮਾਗਮ ਰੁਕਣੇ ਨਹੀਂ ਚਾਹੀਦੇ। ਹਾਲਾਂਕਿ, ਉਨ੍ਹਾਂ ਆਪਣੇ ਅੰਦਾਜ਼ ਵਿੱਚ ਇਹ ਵੀ ਜੋੜਿਆ ਕਿ ਉਹ ਬਹੁਤ ਰੁੱਝੇ ਹੋਏ ਹਨ ਅਤੇ ਉਨ੍ਹਾਂ ਨੂੰ ਉੱਥੇ ਜਾਣ ਦੀ ਕੋਈ ਖਾਸ ਲੋੜ ਨਹੀਂ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।