ਬਟਾਲਾ, 5 ਮਾਰਚ   (ਪੰਜਾਬੀ ਖਬਰਨਾਮਾ):ਡਿਪਟੀ ਡਾਇਰੈਕਟਰ ਕਮ-ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ “ਮਾਂਡੀ” ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਟੀਕਾ-ਕਰਨ ਅਫਸਰ ਡਾਕਟਰ ਅਰਵਿੰਦ ਮਨਚੰਦਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ  ਸੀਨੀਅਰ ਮੈਡੀਕਲ ਅਫ਼ਸਰ ਕਾਹਨੂੰਵਾਨ ਡਾਕਟਰ ਨੀਲਮ ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ  ਅਧੀਨ ਆਉਂਦੇ ਪਿੰਡਾਂ ਵਿਚ ਘਰ-ਘਰ ਜਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਲਾਈ ਗਈ l

ਡਾ. ਨੀਲਮ ਨੇ ਕਿਹਾ ਕਿ,  ਭਾਰਤ ਇੱਕ ਪੋਲਿਓ ਮੁਕਤ ਦੇਸ਼ ਹੈ, ਪਰ ਇਸ ਦੇ ਗੁਆਂਢੀ ਮੁਲਕ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਇਹ ਬੀਮਾਰੀ ਇਸ ਸਮੇਂ ਵੀ ਮੌਜੂਦ ਹੈ। ਇਸ ਲਈ ਭਾਰਤ ਵਿਚ ਇਨਾਂ ਮੁਲਕਾਂ ਤੋ ਪੋਲਿਓ ਦੀ ਬੀਮਾਰੀ ਫੈਲਣ ਦਾ ਖਦਸ਼ਾ ਹੈ। ਰਾਸ਼ਟਰੀ ਟੀਕਾਕਰਨ ਮੁਹਿੰਮ ਤਹਿਤ ਪੋਲਿਓ ਤੋ ਬਚਾਅ ਲਈ ਹੁਣ ਬੱਚਿਆਂ ਨੂੰ ਟੀਕੇ ਵੀ ਲਗਾਏ ਜਾਂਦੇ ਹਨ।

ਇਸ ਮੌਕੇ ਡਾਕਟਰ ਅਮਰਿੰਦਰ ਸਿੰਘ ਨੋਡਲ ਅਫਸਰ, ਡਾਕਟਰ ਰਿਤੂ ਬਾਲਾ,  ਭੁਪਿੰਦਰ ਸਿੰਘ ਕੰਮ -ਬੀ.ਈ.ਈ, ਦਲੀਪ ਰਾਜ ਹੈਲਥ ਇੰਸਪੈਕਟਰ, ਮਹਿੰਦਰ ਪਾਲ ਹੈਲਥ ਇੰਸਪੈਕਟਰ, ਗੁਰਪ੍ਰੀਤ ਕੌਰ ਫਾਰਮੇਸੀ ਅਫ਼ਸਰ , ਸਰਜੀਤ ਕੌਰ,ਮਲਕੀਤ ਸਿੰਘ ਨੈਣੇਕੋਟ, ਕੁਲਦੀਪ ਸਿੰਘ ਬੱਬੇਹਾਲੀ ਆਦਿ ਮੌਕੇ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।