ਗੁਰਦਾਸਪੁਰ, 20 ਫ਼ਰਵਰੀ (ਪੰਜਾਬੀ ਖ਼ਬਰਨਾਮਾ)

ਕਿਸਾਨਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੁਸ਼ੂ ਪਾਲਣ ਵਿਭਾਗ ਵੱਲੋਂ ਸਹਾਇਕ ਧੰਦੇ ਬੱਕਰੀ ਪਾਲਣ ਕਿਤੇ ਸਬੰਧੀ ਤਿੰਨ ਦਿਨ ਦੀ  ਟਰੇਨਿੰਗ 26 ਤੋਂ 28 ਫ਼ਰਵਰੀ  ਤੱਕ ਮੁਫ਼ਤ ਦਿੱਤੀ ਜਾਣੀ ਹੈ । ਇਸ ਲਈ ਚਾਹਵਾਨ ਸਿੱਖਿਆਰਥੀ 26 ਫ਼ਰਵਰੀ 2024 ਨੂੰ ਸਵੇਰੇ 09-00 ਵਜੇ ਆਪਣੇ ਅਧਾਰ ਕਾਰਡ ਅਤੇ ਫ਼ੋਟੋ ਨਾਲ ਸਰਕਾਰੀ ਸੂਰ ਫਾਰਮ ਸੱਦਾ (ਗੁਰਦਾਸਪੁਰ) ਵਿਖੇ ਪਹੁੰਚ ਕੇ ਟਰੇਨਿੰਗ ਪ੍ਰਾਪਤ ਕਰ ਸਕਦੇ ਹਨ। ਇਸ ਟਰੇਨਿੰਗ ਤੋਂ ਬਾਅਦ ਬੱਕਰੀ ਪਾਲਣ ਦਾ ਆਪਣਾ ਸਹਾਇਕ  ਧੰਦਾ ਸ਼ੁਰੂ ਕੀਤਾ ਜਾ ਸਕਦਾ ਹੈ।  ਇਸ ਟਰੇਨਿੰਗ  ਵਿਚ ਕੋਈ ਵੀ  ਉਮਰ ਦਾ ਵਿਅਕਤੀ  ਭਾਗ  ਲੈ ਸਕਦਾ ਹੈ। ਡਾ. ਸ਼ਾਮ ਸਿੰਘ ਨੇ ਕਿਹਾ ਕਿ ਇਸ ਟਰੇਨਿੰਗ ਦੇ ਇੰਚਾਰਜ ਡਾਕਟਰ ਸੁਧੀਰ  ਕੁਮਾਰ  ਵੈਟਰਨਰੀ ਅਫ਼ਸਰ  ਪਸ਼ੂ ਹਸਪਤਾਲ ਸਾਹੋਵਾਲ ਦੇ ਮੋਬਾਇਲ ਨੰਬਰ 89685-20066 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।