12 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): ਘਿਓ ਦਾ ਇਸਤੇਮਾਲ ਕਈ ਪਕਵਾਨਾਂ ਵਿੱਚ ਕੀਤਾ ਜਾਂਦਾ ਹੈ। ਘਿਓ ਨੂੰ ਸਿਹਤ ਲਈ ਫਾਇਦੇਮੰਦ ਵੀ ਮੰਨਿਆ ਜਾਂਦਾ ਹੈ। ਘਿਓ ਸਿਰਫ਼ ਸੁਆਦ ਹੀ ਨਹੀਂ ਵਧਾਉਦਾ ਸਗੋਂ ਇਸ ਵਿੱਚ ਕਈ ਔਸ਼ਧੀ ਗੁਣ ਵੀ ਪਾਏ ਜਾਂਦੇ ਹਨ। ਘਿਓ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ, ਹੱਡੀਆਂ ਨੂੰ ਮਜ਼ਬੂਤ ਅਤੇ ਅੱਖਾਂ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸਦੇ ਹੋਰ ਵੀ ਕਈ ਸਿਹਤ ਲਾਭ ਹੁੰਦੇ ਹਨ। ਜੇਕਰ ਤੁਸੀਂ ਘਿਓ ਨੂੰ ਖਾਲੀ ਪੇਟ ਖਾਂਦੇ ਹੋ ਤਾਂ ਇਸਦੇ ਫਾਇਦੇ ਹੋਰ ਵੀ ਵੱਧ ਜਾਂਦੇ ਹਨ। ਘਿਓ ਵਿੱਚ ਮੌਜ਼ੂਦ ਫੈਟੀ ਐਸਿਡ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ ਅਤੇ ਘਿਓ ਪਾਚਨ ਕਿਰੀਆ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ।
ਐਸਿਡਿਟੀ ਅਤੇ ਕਬਜ਼: ਸਵੇਰੇ ਖਾਲੀ ਪੇਟ ਸਭ ਤੋਂ ਪਹਿਲਾਂ ਘਿਓ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਨਹੀਂ ਹੋਣਗੀਆਂ। ਇਸ ਨਾਲ ਖਾਣਾ ਵੀ ਜਲਦੀ ਪਚ ਜਾਂਦਾ ਹੈ। ਘਿਓ ਗੈਸ, ਐਸੀਡਿਟੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਘਟਾਉਣ ਲਈ ਫਾਇਦੇਮੰਦ ਹੈ। ਆਯੁਰਵੇਦ ਦੇ ਅਨੁਸਾਰ, ਘਿਓ ਅੰਤੜੀਆਂ ਵਿੱਚ ਪਾਚਕ ਐਨਜ਼ਾਈਮਾਂ ਨੂੰ ਉਤੇਜਿਤ ਕਰਦਾ ਹੈ। ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਅਨੁਸਾਰ, ਘਿਓ ਵਿੱਚ ਮੌਜੂਦ ਫੈਟੀ ਐਸਿਡ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦੇ ਹਨ ।
ਜੋੜਾਂ ਦੀ ਸੋਜ: ਘਿਓ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਮੌਜੂਦ ਵਿਟਾਮਿਨ ਕੈਲਸ਼ੀਅਮ ਸੋਖਣ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਘਿਓ ਵਿੱਚ ਮੌਜੂਦ ਕੰਜੁਗੇਟਿਡ ਲਿਨੋਲੀਕ ਐਸਿਡ ਹੱਡੀਆਂ ਦੀ ਘਣਤਾ ਨੂੰ ਵਧਾਉਂਦੇ ਹਨ। ਇਸ ਤੋਂ ਇਲਾਵਾ, ਇਹ ਓਸਟੀਓਪੋਰੋਸਿਸ ਅਤੇ ਹੱਡੀਆਂ ਦੇ ਫ੍ਰੈਕਚਰ ਦੇ ਜੋਖਮ ਨੂੰ ਘਟਾਉਣ ਲਈ ਵੀ ਫਾਇਦੇਮੰਦ ਹੈ। ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੀ ਖੋਜ ਤੋਂ ਪਤਾ ਲੱਗਾ ਹੈ ਕਿ ਘਿਓ ਵਿੱਚ ਮੌਜੂਦ ਸ਼ਾਰਟ-ਚੇਨ ਫੈਟੀ ਐਸਿਡ ਜੋੜਾਂ ਦੀ ਸੋਜਸ਼ ਨੂੰ ਘਟਾਉਂਦੇ ਹਨ ।
ਊਰਜਾ ਵਧਾਉਂਦਾ ਹੈ: ਘਿਓ ਵਿੱਚ ਮੌਜੂਦ ਫੈਟੀ ਐਸਿਡ ਲੀਵਰ ਵਿੱਚ ਕੀਟੋਨਸ ਦੇ ਉਤਪਾਦਨ ਨੂੰ ਉਤੇਜਿਤ ਕਰਦੇ ਹਨ, ਜੋ ਊਰਜਾ ਪ੍ਰਦਾਨ ਕਰਦੇ ਹਨ ਅਤੇ ਗਲੂਕੋਜ਼ ‘ਤੇ ਨਿਰਭਰਤਾ ਨੂੰ ਘਟਾਉਂਦੇ ਹਨ।
ਇਮਿਊਨਿਟੀ: ਮਾਹਿਰਾਂ ਦਾ ਕਹਿਣਾ ਹੈ ਕਿ ਘਿਓ ਵਿੱਚ ਮੌਜੂਦ ਬਿਊਟੀਰਿਕ ਐਸਿਡ ਲਿੰਫੈਟਿਕ ਪ੍ਰਣਾਲੀ ਨੂੰ ਉਤੇਜਿਤ ਕਰਦਾ ਹੈ। ਘਿਓ ਇਮਿਊਨ ਸਿਸਟਮ ਨੂੰ ਬਿਹਤਰ ਬਣਾਉਂਦਾ ਹੈ ਅਤੇ ਰੋਗਾਣੂਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਖਾਣੇ ਤੋਂ ਪਹਿਲਾਂ ਘਿਓ ਖਾਣ ਨਾਲ ਇਨਫੈਕਸ਼ਨਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਕਿਹੜੇ ਲੋਕਾਂ ਨੂੰ ਘਿਓ ਤੋਂ ਪਰਹੇਜ਼ ਕਰਨਾ ਚਾਹੀਦਾ?
ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਖਾਣ-ਪੀਣ ਵਾਲੀ ਚੀਜ਼ ਦੇ ਸੇਵਨ ਦੇ ਫਾਇਦੇ ਅਤੇ ਨੁਕਸਾਨ ਦੋਵੇਂ ਹੁੰਦੇ ਹਨ। ਇਸ ਲਈ ਕੁਝ ਖਾਸ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਘਿਓ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਪੇਟ ਦੀਆਂ ਸਮੱਸਿਆਵਾਂ: ਮਾਹਿਰਾਂ ਦਾ ਕਹਿਣਾ ਹੈ ਕਿ ਪੇਟ ਨਾਲ ਸਬੰਧਤ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਦੇਸੀ ਘਿਓ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਗੈਸ, ਬਦਹਜ਼ਮੀ ਜਾਂ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਘਿਓ ਪਚਣਯੋਗ ਨਹੀਂ ਹੁੰਦਾ।
ਲੀਵਰ ਦੀਆਂ ਸਮੱਸਿਆਵਾਂ ਵਾਲੇ ਲੋਕ: ਮਾਹਿਰਾਂ ਦਾ ਸੁਝਾਅ ਹੈ ਕਿ ਦੇਸੀ ਘਿਓ ਦਾ ਸੇਵਨ ਲੀਵਰ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ। ਜੇਕਰ ਲੀਵਰ ਵਿੱਚ ਕੋਈ ਸਮੱਸਿਆ ਹੈ, ਤਾਂ ਘਿਓ ਸਹੀ ਢੰਗ ਨਾਲ ਨਹੀਂ ਪਚਦਾ।
ਜ਼ੁਕਾਮ ਅਤੇ ਫਲੂ: ਮਾਹਿਰਾਂ ਦਾ ਕਹਿਣਾ ਹੈ ਕਿ ਘਿਓ ਖਾਣ ਨਾਲ ਸਰੀਰ ਵਿੱਚ ਬਲਗਮ ਵਧਦਾ ਹੈ। ਇਸ ਲਈ ਜ਼ੁਕਾਮ ਅਤੇ ਫਲੂ ਤੋਂ ਪੀੜਤ ਲੋਕ ਘਿਓ ਤੋਂ ਪਰਹੇਜ਼ ਕਰਨ।
ਸੰਖੇਪ: ਖਾਲੀ ਪੇਟ ਘਿਓ ਖਾਣ ਨਾਲ ਸਰੀਰ ‘ਤੇ ਕਈ ਫਾਇਦੇ ਅਤੇ ਨੁਕਸਾਨ ਹੋ ਸਕਦੇ ਹਨ। ਜਿੱਥੇ ਇਸ ਨਾਲ ਹਜ਼ਮਾਂ, ਚਮੜੀ ਦੀ ਸਿਹਤ ਅਤੇ ਦਿਮਾਗੀ ਤਾਜਗੀ ਨੂੰ ਲਾਭ ਹੋ ਸਕਦਾ ਹੈ।