ਨਵੀਂ ਦਿੱਲੀ 06 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਜਦੋਂ ਵੀ ਅਸੀਂ ਨੌਕਰੀ ਬਦਲਦੇ ਹਾਂ ਤਾਂ ਅਕਸਰ ਦਿਮਾਗ ’ਚ ਸਭ ਤੋਂ ਪਹਿਲਾਂ ਇਹੀ ਸਵਾਲ ਆਉਂਦਾ ਹੈ ਕਿ ਪੁਰਾਣੀ ਕੰਪਨੀ ਦਾ PF ਕਢਵਾ ਲਈਏ ਜਾਂ ਫਿਰ ਟ੍ਰਾਂਸਫਰ ਕਰਵਾ ਲਈਏ? ਕਈ ਲੋਕ ਬਿਨਾਂ ਸੋਚੇ ਸਮਝੇ PF ਕਢਵਾ ਲੈਂਦੇ ਹਨ ਤੇ ਸੋਚਦੇ ਹਨ ਕਿ ਅਕਾਊਂਟ ਖਾਲੀ ਕਰਨ ਨਾਲ ਉਹ ਬੰਦ ਹੋ ਜਾਵੇਗਾ। ਪਰ ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਇਹ ਵੱਡੀ ਗਲਤੀ ਹੋ ਸਕਦੀ ਹੈ। ਆਓ ਸਮਝਦੇ ਹਾਂ ਕਿ ਨੌਕਰੀ ਬਦਲਣ ’ਤੇ ਅਕਾਊਂਟ ਟ੍ਰਾਂਸਫਰ ਕਰਵਾਉਣਾ ਕਿਉਂ ਜ਼ਰੂਰੀ ਹੈ।
EPF ਤੇ EPS ’ਚ ਕੀ ਫਰਕ ਹੈ?
EPF ਦਾ ਮਤਲਬ ਹੈ ਕਰਮਚਾਰੀ ਭਵਿੱਖ ਨਿਧੀ, ਜਿਸ ’ਚ ਤੁਹਾਡਾ ਤੇ ਕੰਪਨੀ ਦਾ ਯੋਗਦਾਨ ਜਮ੍ਹਾਂ ਹੁੰਦਾ ਹੈ ਤੇ ਇਸ ’ਤੇ ਵਿਆਜ ਵੀ ਮਿਲਦਾ ਹੈ। ਇਸੇ ਨੂੰ ਆਮ ਤੌਰ ’ਤੇ PF ਅਕਾਊਂਟ ਕਿਹਾ ਜਾਂਦਾ ਹੈ। ਇਸ ’ਚ ਰਿਟਾਇਰਮੈਂਟ ਲਈ ਫੰਡ ਜਮ੍ਹਾਂ ਹੁੰਦਾ ਹੈ ਤੇ ਲੋੜ ਪੈਣ ’ਤੇ ਇਹ ਅਕਾਊਂਟ ਐਮਰਜੈਂਸੀ ’ਚ ਵੀ ਕੰਮ ਆ ਸਕਦਾ ਹੈ।
ਪਾਸੇ EPS, ਯਾਨੀ ਕਰਮਚਾਰੀ ਪੈਨਸ਼ਨ ਯੋਜਨਾ, ਤੁਹਾਡੀ ਨੌਕਰੀ ਦੀ ਸਰਵਿਸ ਹਿਸਟਰੀ ਦਾ ਰਿਕਾਰਡ ਰੱਖਦੀ ਹੈ। ਤੁਸੀਂ ਜਿੰਨੇ ਲੰਬੇ ਸਮੇਂ ਤੱਕ ਨੌਕਰੀ ਕਰੋਗੇ, ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੀ ਮਹੀਨਾਵਾਰ ਪੈਨਸ਼ਨ ’ਤੇ ਵੀ ਇਸ ਦਾ ਅਸਰ ਪਵੇਗਾ।
PF ਕਢਵਾਉਣ ਨਾਲ ਕੀ ਹੁੰਦਾ ਹੈ?
ਜਦੋਂ ਤੁਸੀਂ ਆਪਣਾ EPF ਬੈਲੈਂਸ ਕਢਵਾ ਲੈਂਦੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੀ EPS ਦੀ ਸਰਵਿਸ ਹਿਸਟਰੀ ਆਪਣੇ ਆਪ ਟ੍ਰਾਂਸਫਰ ਹੋ ਗਈ ਹੈ।
ਨਿਯਮਾਂ ਮੁਤਾਬਕ ਮਹੀਨਾਵਾਰ ਪੈਨਸ਼ਨ ਲੈਣ ਲਈ ਘੱਟੋ-ਘੱਟ 10 ਸਾਲ ਦੀ ਸਰਵਿਸ ਪੂਰੀ ਕਰਨੀ ਜ਼ਰੂਰੀ ਹੈ। ਜੇਕਰ ਨੌਕਰੀ ਬਦਲਦੇ ਸਮੇਂ ਤੁਸੀਂ ਪੁਰਾਣੀ ਸਰਵਿਸ ਨੂੰ ਨਵੇਂ ਅਕਾਊਂਟ ਨਾਲ ਨਹੀਂ ਜੋੜਿਆ ਤਾਂ ਤੁਹਾਡੀ ਕੁੱਲ ਸਰਵਿਸ ਦੇ ਸਾਲ ਅਧੂਰੇ ਦਿਖਾਈ ਦੇ ਸਕਦੇ ਹਨ। ਇਸ ਦਾ ਸਿੱਧਾ ਅਸਰ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ’ਤੇ ਪੈ ਸਕਦਾ ਹੈ ਤੇ ਤੁਹਾਨੂੰ ਘੱਟ ਪੈਨਸ਼ਨ ਮਿਲਣ ਦੀ ਸੰਭਾਵਨਾ ਬਣ ਸਕਦੀ ਹੈ।
ਕੀ ਬਾਅਦ ’ਚ ਅਕਾਊਂਟ ਟ੍ਰਾਂਸਫਰ ਹੋ ਸਕਦਾ ਹੈ?
ਇਸ ਦਾ ਸਿੱਧਾ ਜਵਾਬ ਹੈ—ਹਾਂ!
ਜੇਕਰ ਤੁਸੀਂ ਪੁਰਾਣੇ ਅਕਾਊਂਟ ’ਚੋਂ PF ਕਢਵਾ ਲਿਆ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ EPFO ਦੇ ਮੈਂਬਰ ਪੋਰਟਲ ’ਤੇ Form 13 ਭਰ ਕੇ ਆਪਣੀ ਪੁਰਾਣੀ ਸਰਵਿਸ ਨੂੰ ਬਾਅਦ ’ਚ ਵੀ ਨਵੇਂ ਅਕਾਊਂਟ ਨਾਲ ਜੋੜਵਾ ਸਕਦੇ ਹੋ।
