ਨਵੀਂ ਦਿੱਲੀ 04 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਸਾਬਕਾ ਭਾਰਤੀ ਕਪਤਾਨ ਤੇ ਚੇਨਈ ਸੁਪਰ ਕਿੰਗਜ਼ ਦੇ ਦਿੱਗਜ ਖਿਡਾਰੀ ਮਹਿੰਦਰ ਸਿੰਘ ਧੋਨੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਈਪੀਐੱਲ ’ਚ ਇੰਪੈਕਟ ਪਲੇਅਰ ਦੇ ਤੌਰ ’ਤੇ ਨਹੀਂ ਖੇਡਣਾ ਚਾਹੁੰਦਾ, ਜਿਸ ਕਾਰਨ 2027 ’ਚ ਹੋਣ ਵਾਲੇ ਟੂਰਨਾਮੈਂਟ ’ਚ ਉਸਦੀ ਹਿੱਸੇਦਾਰੀ ਨੂੰ ਲੈ ਕੇ ਬਣੀ ਬੇਯਕੀਨੀ ’ਚ ਇਕ ਹੋਰ ਨਵਾਂ ਮੋੜ ਆ ਗਿਆ ਹੈ। ਸੀਐੱਸਕੇ ਦੇ ਸਾਬਕਾ ਬੱਲੇਬਾਜ਼ ਸੁਬਰਾਮਣੀਅਮ ਬਦਰੀਨਾਥ ਨੇ ਆਪਮੇ ਯੂਟਿਊਬ ਚੈਨਲ ’ਤੇ ਕਿਹਾ ਕਿ ਧੋਨੀ ਇੰਪੈਕਟ ਪਲੇਅਰ ਨਿਯਮ ਨਾਲ ਆਪਣਾ ਬੋਝ ਘੱਟ ਕਰ ਕੇ ਆਈਪੀਐੱਲ ’ਚ ਆਪਣਾ ਕਰੀਅਰ ਅੱਗੇ ਵਧਾ ਸਕਦਾ ਸੀ ਪਰ ਉਸਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਜੇ ਉਹ ਖੇਡਣਾ ਜਾਰੀ ਰੱਖਦਾ ਹੈ ਤਾਂ ਉਹ ਪੂਰੇ ਸਮੇਂ ਲਈ ਵਿਕਟਕੀਪਰ ਬਣਿਆ ਰਹਿਣਾ ਚਾਹੁੰਦਾ ਹੈ। ਬਦਰੀਨਾਥ ਦਾ ਮੰਨਣਾ ਹੈ ਕਿ 45 ਸਾਲਾ ਧੋਨੀ ਲਈ ਉਸਦੇ ਕਰੀਅਰ ਦੇ ਇਸ ਪੜਾਅ ’ਚ ਇੰਪੈਕਟ ਪਲੇਅਰ ਦੀ ਭੂਮਿਕਾ ਲੁੜੀਂਦੀ ਹੋ ਸਕਦੀ ਹੈ ਕਿਉਂਕਿ ਉਸਦੀ ਵਧਦੀ ਉਮਰ ਨੂੰ ਦੇਖਦੇ ਹੋਏ 20 ਓਵਰਾਂ ਤੱਕ ਵਿਕਟਕੀਪਿੰਗ ਕਰਨਾ ਆਸਾਨ ਨਹੀਂ ਹੋਵੇਗਾ। ਬਦਰੀਨਾਥ ਨੇ ਕਿਹਾ ਕਿ ਧੋਨੀ ਨੇ ਮੈਨੂੰ ਦੱਸਿਆ ਕਿ ਉਹ ਇੰਪੈਕਟ ਪਲੇਅਰ ਵਜੋਂ ਨਹੀਂ ਖੇਡੇਗਾ। ਉਹ ਖ਼ੁਦ ਨੂੰ ਪੂਰੇ ਸਮੇਂ ਲਈ ਵਿਕਟਕੀਪਰ ਮੰਨਦਾ ਹੈ, ਜਿਸਦਾ ਮਤਲਬ ਹੈ ਕਿ ਉਸ ਪੂਰੇ 20 ਓਵਰਾਂ ਤੱਕ ਮੈਦਾਨ ’ਤੇ ਰਹਿਣਾ ਪਵੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।