ਨਵੀਂ ਦਿੱਲੀ 17 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਮਹਾਨ ਕਪਤਾਨਾਂ ਵਿੱਚ ਸ਼ੁਮਾਰ ਐੱਮ.ਐੱਸ. ਧੋਨੀ ਨੇ ਆਈ.ਪੀ.ਐੱਲ. (IPL) ਤੋਂ ਸੰਨਿਆਸ ਲੈ ਲਿਆ ਹੈ। ਉਹ ਹੁਣ ਚੇਨਈ ਸੁਪਰ ਕਿੰਗਜ਼ (CSK) ਦੇ ਮੈਂਟਰ ਦੀ ਜ਼ਿੰਮੇਵਾਰੀ ਸੰਭਾਲਣਗੇ। ਫਰੈਂਚਾਇਜ਼ੀ ਨੇ ਇੱਕ ਪੋਸਟ ਸਾਂਝੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਧੋਨੀ ਨੇ ਉਂਝ ਤਾਂ ਸਾਲ 2020 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਹਾਲਾਂਕਿ, ਉਹ ਆਈ.ਪੀ.ਐੱਲ. ਖੇਡ ਰਹੇ ਸਨ। ਪਿਛਲੇ ਸੀਜ਼ਨ ’ਚ ਉਹ ਸੱਟ ਕਾਰਨ ਪੂਰਾ ਸੀਜ਼ਨ ਨਹੀਂ ਖੇਡ ਸਕੇ ਸਨ ਅਤੇ ਇਸ ਵਾਰ ਉਨ੍ਹਾਂ ਨੇ ਹੁਣ ਆਈ.ਪੀ.ਐੱਲ. ਨੂੰ ਵੀ ਅਲਵਿਦਾ ਕਹਿ ਦਿੱਤਾ ਹੈ।

ਟੀਮ ਨੂੰ ਦਿਵਾਏ ਪੰਜ ਖ਼ਿਤਾਬ

ਧੋਨੀ ਸਾਲ 2008 ਯਾਨੀ ਆਈ.ਪੀ.ਐੱਲ. ਦੀ ਸ਼ੁਰੂਆਤ ਤੋਂ ਹੀ ਚੇਨਈ ਸੁਪਰ ਕਿੰਗਜ਼ ਦੇ ਨਾਲ ਸਨ ਅਤੇ ਉਨ੍ਹਾਂ ਦੀ ਕਪਤਾਨੀ ਹੇਠ ਟੀਮ ਨੇ ਪੰਜ ਵਾਰ ਖ਼ਿਤਾਬ ਜਿੱਤਿਆ। 2010, 2011, 2018, 2021 ਅਤੇ 2023 ਵਿੱਚ ਚੇਨਈ ਨੇ ਧੋਨੀ ਦੀ ਕਪਤਾਨੀ ਵਿੱਚ ਖ਼ਿਤਾਬ ਜਿੱਤਿਆ ਸੀ। ਸਾਲ 2015 ਅਤੇ 2016 ਵਿੱਚ ਚੇਨਈ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। 2019 ਤੱਕ ਧੋਨੀ ਦੀ ਕਪਤਾਨੀ ਵਿੱਚ ਚੇਨਈ ਨੇ ਹਰ ਸੀਜ਼ਨ ਪਲੇਆਫ਼ ਖੇਡਿਆ ਸੀ। ਉਹ ਆਈ.ਪੀ.ਐਲ. ਇਤਿਹਾਸ ਦੇ ਸਭ ਤੋਂ ਸਫ਼ਲ ਕਪਤਾਨਾਂ ਵਿੱਚ ਗਿਣੇ ਜਾਂਦੇ ਹਨ।

ਉਨ੍ਹਾਂ ਬਾਰੇ ਜਾਣਕਾਰੀ ਦਿੰਦਿਆਂ ਸੀ.ਐੱਸ.ਕੇ. (CSK) ਨੇ ਲਿਖਿਆ, “ਜੀਵਨ ਵਿੱਚ ਇੱਕ ਵਾਰ ਆਉਣ ਵਾਲਾ ਖਿਡਾਰੀ। ਇੱਕ ਨਵਾਂ ਰੋਲ। ਹਮੇਸ਼ਾ ਦਾ ਰਿਸ਼ਤਾ। ਐੱਮ.ਐੱਸ. ਧੋਨੀ ਨੇ ਚੇਨਈ ਸੁਪਰ ਕਿੰਗਜ਼ ਦੇ ਮੈਂਟਰ ਦਾ ਅਹੁਦਾ ਸੰਭਾਲ ਲਿਆ ਹੈ। ਅਣਗਿਣਤ ਜਿੱਤਾਂ, ਚੁਣੌਤੀਪੂਰਨ ਸਮੇਂ ਅਤੇ ਉਨ੍ਹਾਂ ਯਾਦਾਂ ਦੇ ਨਾਲ ਜੋ ਸਾਡੇ ਦਿਲ ਵਿੱਚ ਹਮੇਸ਼ਾ ਰਹਿਣਗੀਆਂ, ਸਾਡੀ ਅਗਵਾਈ ਕਰਨ ਤੋਂ ਲੈ ਕੇ ਸੁਪਰ ਕਿੰਗਜ਼ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰਨ ਤੱਕ, ਐੱਮ.ਐੱਸ. ਸ਼ੁਰੂਆਤ ਤੋਂ ਹੀ ਸਾਡੇ ਸਫ਼ਰ ਦਾ ਹਿੱਸਾ ਰਹੇ ਹਨ। ਚੇਨਈ ਹਮੇਸ਼ਾ ਤੋਂ ਉਨ੍ਹਾਂ ਦਾ ਘਰ ਹੋਵੇਗਾ।”

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।