ਚੰਡੀਗੜ੍ਹ, 02 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਭਾਜਪਾ ਲਈ ਨਵੇਂ ਮੁਖੀ ਦੀ ਨਿਯੁਕਤੀ ਤੋਂ ਬਾਅਦ, ਕਾਂਗਰਸ ਪਾਰਟੀ ਦੇ ਅੰਦਰ ਲੀਡਰਸ਼ਿਪ ਤਬਦੀਲੀ ਬਾਰੇ ਚਰਚਾਵਾਂ ਹੁਣ ਤੇਜ਼ ਹੋ ਗਈਆਂ ਹਨ। ਇਸ ਦੌਰਾਨ, ਆਲ ਇੰਡੀਆ ਕਾਂਗਰਸ ਕਮੇਟੀ (AICC) ਨੇ ਅੱਜ ਦਿੱਲੀ ਵਿੱਚ ਪੰਜਾਬ ਕਾਂਗਰਸ ਆਗੂਆਂ ਬਾਰੇ ਇੱਕ ਮੀਟਿੰਗ ਬੁਲਾਈ ਹੈ। ਦੱਸ ਦਈਏ ਕਿ ਕਾਂਗਰਸ ਹਾਈਕਮਾਂਡ ਨੇ ਇੱਕ ਹਫਤੇ ‘ਚ ਦੂਜੀ ਵਾਰ ਪੰਜਾਬ ਬਾਰੇ ਮੀਟਿੰਗ ਬੁਲਾਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ, ਕੇ.ਸੀ. ਵੇਣੂਗੋਪਾਲ ਅਤੇ ਭੁਪੇਸ਼ ਬਘੇਲ ਵੀ ਮੀਟਿੰਗ ਵਿੱਚ ਮੌਜੂਦ ਰਹਿਣਗੇ। ਇਸ ਦੌਰਾਨ ਭਵਿੱਖ ਦੀਆਂ ਰਣਨੀਤੀਆਂ ਅਤੇ ਸੰਗਠਨਾਤਮਕ ਮਾਮਲਿਆਂ ਬਾਰੇ ਚਰਚਾ ਹੋਣ ਦੀ ਉਮੀਦ ਹੈ।
ਇਸ ਤੋਂ ਕੁਝ ਦਿਨ ਪਹਿਲਾਂ ਹਾਈਕਮਾਂਡ ਨੇ ਸੀਨੀਅਰ ਆਗੂਆਂ ਨੂੰ ਦਿੱਲੀ ਬੁਲਾਇਆ ਸੀ। ਪਰ ਇਸ ਮੀਟਿੰਗ ਦੇ ਵਿਚਕਾਰ ਹੀ ਇਹ ਵੀ ਚਰਚਾਵਾਂ ਤੇਜ਼ ਹੋ ਗਿਆਨ ਹਨ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਜਾ ਸਕਦਾ ਹੈ। ਇਸ ਰੇਸ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ, ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ, ਵਿਜੇ ਇੰਦਰ ਸਿੰਗਲਾ, ਪ੍ਰਗਟ ਸਿੰਘ ਅਤੇ ਰਾਜਾ ਗੁਰਜੀਤ ਸਿੰਘ ਸ਼ਾਮਿਲ ਹਨ। ਪਰ ਸਭ ਤੋਂ ਵੱਧ ਚਰਚਾਵਾਂ ਵਿਜੇ ਇੰਦਰ ਸਿੰਗਲਾ ਦੇ ਨਾਂਅ ਦੀਆਂ ਹੋ ਰਹੀਆਂ ਹਨ, ਕਿਉਂਕਿ ਉਹ ਕਿਸੇ ਵੀ ਧੜੇ ਨਾਲ ਸੰਬੰਧਿਤ ਨਹੀਂ ਹਨ ਜਿਸ ਕਾਰਨ ਹਾਈਕਮਾਂਡ ਉਨ੍ਹਾਂ ਨੇ ਭਰੋਸਾ ਕਰ ਸਕਦੀ ਹੈ। ਪਰ ਆਖਰੀ ਫੈਸਲੇ ਦਾ ਪਤਾ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ।
