ਚੰਡੀਗੜ੍ਹ, 01 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅੱਜ Sher-E-Punjab T20 ਵਿੱਚ ਕ੍ਰਿਕਟ ਪ੍ਰੇਮੀਆਂ ਨੂੰ ਇੱਕ ਨਹੀਂ, ਸਗੋਂ ਦੋ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲਣਗੇ।
ਅੱਜ ਦਿਨ ਦਾ ਪਹਿਲ ਮੈਚ ਦੁਪਹਿਰ 1:00 ਵਜੇ ਤੋਂ ਖੇਡਿਆ ਜਾਵੇਗਾ ਜੋ ਕਿ ਬਠਿੰਡਾ ਰਾਇਲਜ਼ ਬਨਾਮ ਲੁਧਿਆਣਾ ਲਾਇਨਜ਼ ਵਿਚਾਲੇ ਹੋਵੇਗਾ।
ਉੱਥੇ ਹੀ ਦਿਨ ਦਾ ਦੂਜਾ ਮੈਚ ਸ਼ਾਮ 7:00 ਵਜੇ ਤੋਂ ਖੇਡਿਆ ਜਾਵੇਗਾ ਜੋ ਕਿ ਜਲੰਧਰ ਵਾਰੀਅਰਜ਼ ਬਨਾਮ ਅੰਮ੍ਰਿਤਸਰ ਸੂਰਮਾਸ ਵਿਚਾਲੇ ਹੋਵੇਗਾ।
ਇਹ ਦੋਵੇਂ ਮੈਚ ਆਈ.ਐੱਸ. ਬਿੰਦਰਾ ਪੀ.ਸੀ.ਏ. ਸਟੇਡੀਅਮ, ਮੁਹਾਲੀ ‘ਚ ਖੇਡੇ ਜਾਣਗੇ ਅਤੇ ਇਹ ਮੈਚ Sony Sports Network ਅਤੇ SonyLIV ਐਪ ’ਤੇ ਲਾਈਵ ਦੇਖੇ ਜਾ ਸਕਦੇ ਹਨ। ਅੱਜ ਦੇ ਦੋਵੇਂ ਮੁਕਾਬਲਿਆਂ ਵਿੱਚ ਪੰਜਾਬ ਦੀਆਂ ਟੀਮਾਂ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੇਗੀ। ਕ੍ਰਿਕਟ ਪ੍ਰੇਮੀਆਂ ਲਈ ਅੱਜ ਦਾ ਦਿਨ ਐਕਸ਼ਨ ਨਾਲ ਭਰਪੂਰ ਰਹਿਣ ਵਾਲਾ ਹੈ।
