ਰੂਪਨਗਰ, 19 ਮਾਰਚ (ਪੰਜਾਬੀ ਖ਼ਬਰਨਾਮਾ): ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਦਫਤਰ ਟ੍ਰੇਨਿੰਗ ਹਾਲ ਵਿਖੇ ਇੱਕ ਰੋਜ਼ਾ, ਨਿਊ ਬੋਰਨ ਕੇਅਰ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਟ੍ਰੇਨਿੰਗ ਵਿੱਚ ਵੱਖ-ਵੱਖ ਬਲਾਕਾਂ ਦੇ ਮੈਡੀਕਲ ਅਫਸਰ ਅਫਸਰ ਅਤੇ ਡਿਲੀਵਰੀ ਪੁਆਇੰਟ ਅਤੇ ਤੈਨਾਤ ਨਰਸਿੰਗ ਸਟਾਫ ਨੂੰ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਉਤੇ ਬੋਲਦਿਆਂ ਡਾ. ਜਤਿੰਦਰ ਕੌਰ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਜਣੇਪੇ ਦੌਰਾਨ ਨਵਜਾਤ ਸੁਰੱਖਿਆ ਦੇ ਉਦੇਸ਼ ਨੂੰ ਸਾਰਥਕ ਰੂਪ ਵਿੱਚ ਪੂਰਾ ਕਰਨਾ ਹੈ ਤਾਂ ਜੋ ਹਰੇਕ ਡਿਲੀਵਰੀ ਪੁਆਇੰਟ ਤੇ ਸਿਹਤ ਅਤੇ ਹੋਰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।
ਇਸ ਟਰੇਨਿੰਗ ਵਿੱਚ ਬੱਚਿਆਂ ਦੇ ਮਾਹਰ ਡਾ. ਰਜਤ ਬੈਰੀ ਅਤੇ ਡਾ. ਸੁਰਪ੍ਰੀਤ ਵਲੋਂ ਬੜੇ ਵਿਸਥਾਰ ਨਾਲ ਬੱਚਿਆਂ ਵਿੱਚ ਜਮਾਂਦਰੂ ਨੁਕਸ ਜਣੇਪੇ ਸਮੇਂ ਸਾਵਧਾਨੀ ਅਤੇ ਸੁਰੱਖਿਤ ਜਣੇਪੇ ਸਬੰਧੀ ਸਿੱਖਿਆ ਦਿੱਤੀ ਗਈ।
ਇਸ ਤੋਂ ਇਲਾਵਾ ਨਵਜੰਮੇ ਬੱਚਿਆਂ ਦੀਆਂ ਗੰਭੀਰ ਬਿਮਾਰੀਆਂ ਲੱਛਣ ਅਤੇ ਸਾਵਧਾਨੀਆਂ ਬਾਰੇ ਵੀ ਬੜੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ।
ਡਾ. ਜਤਿੰਦਰ ਕੌਰ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ (ਆਰ.ਬੀ.ਐੱਸ.ਕੇ.) ਇੱਕ ਮਹੱਤਵਪੂਰਨ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਜਨਮ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ’ਚ ਜਨਮ ਸਮੇਂ ਨੁਕਸ, ਕਮੀਆਂ, ਬਚਪਨ ਦੀਆਂ ਬਿਮਾਰੀਆਂ, ਵਿਕਾਸ ’ਚ ਦੇਰੀ ਸਮੇਤ ਅਪਾਹਜਤਾ ਦੀ ਜਲਦ ਪਛਾਣ ਅਤੇ ਇਨ੍ਹਾਂ ਦਾ ਇਲਾਜ ਮੁਹੱਈਆ ਕਰਵਾਉਣਾ ਹੈ। ਸਿਹਤ ਵਿਭਾਗ, ਭਵਿੱਖ ਦੇ ਨਾਗਰਿਕ ਹੋਣ ਦੇ ਨਾਤੇ ਬੱਚਿਆਂ ਦੀ ਤੰਦਰੁਸਤੀ ਅਤੇ ਸਿਹਤ ਪ੍ਰਤੀ ਬਹੁਤ ਗੰਭੀਰ ਹੈ।
ਇਸ ਮੌਕੇ ਪ੍ਰਿਅੰਕਾ ਕੰਬੋਜ ਸਪੈਸ਼ਲ ਐਜੂਕੇਸ਼ਨ ਗੁਰਵਿੰਦਰ ਸਿੰਘ ਕੰਪਿਊਟਰ ਆਪਰੇਟਰ, ਮੈਡਮ ਪੁਸ਼ਪਿੰਦਰ ਕੌਰ ਆਦਿ ਹਾਜ਼ਰ ਸਨ।
