ਫਾਜ਼ਿਲਕਾ 15 ਮਾਰਚ (ਪੰਜਾਬੀ ਖ਼ਬਰਨਾਮਾ):ਫਾਜ਼ਿਲਕਾ ਬਲੱਡ ਬੈਂਕ ਵਿੱਚ ਖ਼ੂਨਦਾਨ ਮੁਹਿੰਮ ਦੌਰਾਨ ਸਹਯੋਗ ਦੇਣ ਵਾਲੀ ਮਹਿਲਾਵਾਂ ਨੂੰ ਸਿਹਤ ਵਿਭਾਗ ਵਲੋ ਸਨਮਾਨਿਤ ਕੀਤਾ ਗਿਆ। ਸਿਹਤ ਵਿਭਾਗ ਵਲੋ ਇਸ ਸੰਬਧੀ ਬਲੱਡ ਬੈਂਕ ਵਿਚ ਸਹਯੋਗ ਕਰਨ ਵਾਲੀ ਮਹਿਲਾਵਾਂ ਨੂੰ ਸਨਮਾਨਿਤ ਅਤੇ ਪ੍ਰੋਤਸਾਹਿਤ ਕਰਨ ਲਈ ਸਿਵਲ ਸਰਜਨ ਡਾਕਟਰ ਸਿੰਘ ਵਲੋ ਬਲੱਡ ਬੈਂਕ ਵਿਚ ਆਯੋਜਿਤ ਪ੍ਰੋਗਰਾਮ ਵਿੱਚ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਡਾਕਟਰ ਕਵਿਤਾ ਸਿੰਘ ਕੇ ਕਿਹਾ ਕਿ ਹੁਣ ਮਹਿਲਾਵਾਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹੈ ਬਲਕਿ ਖ਼ੂਨਦਾਨ ਮੁਹਿੰਮ ਵਿਚ ਵੀ ਉਹਨਾਂ ਦੀ ਭਾਗੀਦਾਰੀ ਹੋਰ ਮਹਿਲਾਵਾਂ ਨੂੰ ਵੀ ਪ੍ਰੇਰਿਤ ਕਰ ਰਹੀ ਹੈ। ਉਹਨਾਂ ਦੱਸਿਆ ਕਿ ਫਾਜ਼ਿਲਕਾ ਬਲੱਡ ਬੈਂਕ ਨੂੰ ਪੰਜਾਬ ਪੱਧਰ ਤੇ ਸਨਮਾਨਿਤ ਕੀਤਾ ਗਿਆ ਹੈ ਜਿਸ ਵਿਚ ਵੀ ਮਹਿਲਾ ਸਟਾਫ ਕੰਮ ਕਰ ਰਿਹਾ ਹੈ ਅਤੇ ਪੁਰਸ਼ ਸਟਾਫ ਨਾਲ ਬਰਾਬਰ ਕੰਮ ਕਰ ਰਿਹਾ ਹੈ।

ਉਹਨਾਂ ਦੱਸਿਆ ਕਿ ਪਹਿਲੇ ਦੇ ਸਮੇਂ ਵਿਚ ਮਹਿਲਾ ਖ਼ੂਨਦਾਨ ਲਈ ਇਨਕਾਰੀ ਕਰ ਦਿੰਦੇ ਸੀ ਪਰ ਹੁਣ ਜਾਗਰੂਕਤਾ ਨਾਲ ਮਹਿਲਾ ਵੀ ਖ਼ੂਨਦਾਨ ਵਿੱਚ ਪਿੱਛੇ ਨਹੀਂ ਹੈ। ਉਹਨਾਂ ਕਿਹਾ ਕਿ ਸੇਵਾ ਵਿਚ ਮਹਿਲਾ ਪੁਰਸ਼ ਤੋਂ ਦੋ ਕਦਮ ਅੱਗੇ ਰਹਿੰਦੀ ਹੈ ਜਿਸ ਕਰਕੇ ਉਸਨੂੰ ਨੂੰ ਸਨਮਾਨਿਤ ਕਰ ਕੇ ਵਿਭਾਗ ਨੂੰ ਫ਼ਕਰ ਹੁੰਦਾ ਹੈ।

ਇਸ ਦੌਰਾਨ ਬਲੱਡ ਬੈਂਕ ਦਾ ਸਟਾਫ ਰੰਜੂ ਮੈਡਮ, ਬਰੋਡ੍ਰਿਕ, ਰਜਨੀਸ਼ ਚਲਾਣਾ, ਮਾਸ ਮੀਡੀਆ ਅਧਿਕਾਰੀ ਦਿਵੇਸ਼ ਕੁਮਾਰ, ਹਰਮੀਤ ਸਿੰਘ ਅਤੇ ਅਤਿੰਦਰ ਸਿੰਘ ਮੌਜੂਦ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।