ਨਵੀਂ ਦਿੱਲੀ 26 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਬੁਢਾਪੇ ਵਿੱਚ ਆਰਥਿਕ ਤੌਰ ’ਤੇ ਕਿਸੇ ਹੋਰ ’ਤੇ ਨਿਰਭਰ ਨਾ ਰਹਿਣਾ ਪਵੇ, ਇਸ ਲਈ ਨੌਕਰੀ ਜਾਂ ਕਮਾਈ ਦੇ ਦਿਨਾਂ ਤੋਂ ਹੀ ਰਿਟਾਇਰਮੈਂਟ ਦੀ ਯੋਜਨਾ ਬਣਾਉਣੀ ਜ਼ਰੂਰੀ ਹੈ। ਖ਼ਾਸ ਤੌਰ ’ਤੇ ਪਤੀ-ਪਤਨੀ ਲਈ ਇਹ ਤਿਆਰੀ ਹੋਰ ਵੀ ਅਹਿਮ ਹੋ ਜਾਂਦੀ ਹੈ। ਇਸੇ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਦੀ ਅਟਲ ਪੈਨਸ਼ਨ ਯੋਜਨਾ (APY) ਇੱਕ ਆਪਸ਼ਨ ਪੇਸ਼ ਕਰਦੀ ਹੈ’

ਇਸ ਯੋਜਨਾ ਤਹਿਤ ਪਤੀ ਅਤੇ ਪਤਨੀ ਦੋਵੇਂ ਆਪਣੇ-ਆਪਣੇ ਨਾਂ ’ਤੇ ਵੱਖਰੇ ਖਾਤੇ ਖੁਲ੍ਹਵਾ ਸਕਦੇ ਹਨ। ਜੇਕਰ ਦੋਵੇਂ 5,000-5,000 ਰੁਪਏ ਮਹੀਨਾਵਾਰ ਪੈਨਸ਼ਨ ਦਾ ਆਪਸ਼ਨ ਚੁਣਦੇ ਹਨ, ਤਾਂ 60 ਸਾਲ ਦੀ ਉਮਰ ਤੋਂ ਬਾਅਦ ਪਰਿਵਾਰ ਨੂੰ ਕੁੱਲ 10,000 ਰੁਪਏ ਮਹੀਨਾਵਾਰ ਪੈਨਸ਼ਨ ਮਿਲ ਸਕਦੀ ਹੈ।

ਕੀ ਹੈ ਅਟਲ ਪੈਨਸ਼ਨ ਯੋਜਨਾ?

ਅਟਲ ਪੈਨਸ਼ਨ ਯੋਜਨਾ ਕੇਂਦਰ ਸਰਕਾਰ ਦੀ ਗਾਰੰਟੀਸ਼ੁਦਾ ਪੈਨਸ਼ਨ ਯੋਜਨਾ ਹੈ। ਇਸ ਵਿੱਚ 18 ਤੋਂ 40 ਸਾਲ ਦੀ ਉਮਰ ਦੇ ਭਾਰਤੀ ਨਾਗਰਿਕ ਸ਼ਾਮਲ ਹੋ ਸਕਦੇ ਹਨ। ਯੋਜਨਾ ਤਹਿਤ 60 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਹਰ ਮਹੀਨੇ 1,000 ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਦੀ ਨਿਸ਼ਚਿਤ ਪੈਨਸ਼ਨ ਮਿਲਦੀ ਹੈ।
ਪੈਨਸ਼ਨ ਦੀ ਰਕਮ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਖਾਤਾ ਕਿਸ ਉਮਰ ਵਿੱਚ ਖੁਲ੍ਹਵਾਇਆ ਗਿਆ ਹੈ ਅਤੇ ਹਰ ਮਹੀਨੇ ਕਿੰਨਾ ਯੋਗਦਾਨ ਜਮ੍ਹਾਂ ਕਰਵਾਇਆ ਜਾਂਦਾ ਹੈ।ਇਸ ਯੋਜਨਾ ਦੀ ਖ਼ਾਸ ਗੱਲ ਇਹ ਹੈ ਕਿ ਪਤੀ ਅਤੇ ਪਤਨੀ ਦੋਵੇਂ ਵੱਖ-ਵੱਖ ਖਾਤੇ ਖੁਲ੍ਹਵਾ ਸਕਦੇ ਹਨ। ਜੇਕਰ ਦੋਵੇਂ 5,000 ਰੁਪਏ ਮਹੀਨਾਵਾਰ ਪੈਨਸ਼ਨ ਦਾ ਆਪਸ਼ਨ ਚੁਣਦੇ ਹਨ, ਤਾਂ 60 ਸਾਲ ਦੀ ਉਮਰ ਤੋਂ ਬਾਅਦ ਦੋਵਾਂ ਨੂੰ ਮਿਲਾ ਕੇ 10,000 ਰੁਪਏ ਮਹੀਨਾਵਾਰ ਪੈਨਸ਼ਨ ਮਿਲੇਗੀ।

ਪਤੀ-ਪਤਨੀ ਨੂੰ ਕਿੰਨਾ ਕਰਨਾ ਪਵੇਗਾ ਨਿਵੇਸ਼? ਸਮਝੋ ਪੂਰਾ ਹਿਸਾਬ

ਅਟਲ ਪੈਨਸ਼ਨ ਯੋਜਨਾ ਵਿੱਚ ਜਿੰਨੀ ਘੱਟ ਉਮਰ ਵਿੱਚ ਖਾਤਾ ਖੁਲ੍ਹਵਾਇਆ ਜਾਂਦਾ ਹੈ, ਹਰ ਮਹੀਨੇ ਉੱਨਾ ਹੀ ਘੱਟ ਯੋਗਦਾਨ ਦੇਣਾ ਪੈਂਦਾ ਹੈ।
ਵਜੋਂ, ਜੇਕਰ ਪਤੀ ਅਤੇ ਪਤਨੀ ਦੋਵੇਂ 30 ਸਾਲ ਦੀ ਉਮਰ ਵਿੱਚ ਇਸ ਯੋਜਨਾ ਨਾਲ ਜੁੜਦੇ ਹਨ ਅਤੇ 5,000 ਰੁਪਏ ਮਹੀਨਾਵਾਰ ਪੈਨਸ਼ਨ ਦਾ ਆਪਸ਼ਨ ਚੁਣਦੇ ਹਨ, ਤਾਂ ਦੋਵਾਂ ਨੂੰ ਹਰ ਮਹੀਨੇ 577-577 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ।

ਇਸ ਤਰ੍ਹਾਂ ਦੋਵਾਂ ਦਾ ਕੁੱਲ ਮਹੀਨਾਵਾਰ ਯੋਗਦਾਨ 1,154 ਰੁਪਏ ਹੋਵੇਗਾ।

ਪਤੀ ਦਾ ਮਹੀਨਾਵਾਰ ਯੋਗਦਾਨ: 577 ਰੁਪਏ

ਪਤਨੀ ਦਾ ਮਹੀਨਾਵਾਰ ਯੋਗਦਾਨ: 577 ਰੁਪਏ

ਦੋਵਾਂ ਦਾ ਕੁੱਲ ਮਹੀਨਾਵਾਰ ਨਿਵੇਸ਼: 1,154 ਰੁਪਏ

ਦੋਵਾਂ ਦੀ ਕੁੱਲ ਮਹੀਨਾਵਾਰ ਪੈਨਸ਼ਨ: 10,000 ਰੁਪਏ

ਦੋਵਾਂ ਨੂੰ 30 ਸਾਲ ਤੱਕ ਯੋਗਦਾਨ ਦੇਣਾ ਪਵੇਗਾ। ਇਸ ਦੌਰਾਨ ਪਤੀ ਵੱਲੋਂ ਕੁੱਲ 2,07,720 ਰੁਪਏ ਅਤੇ ਪਤਨੀ ਵੱਲੋਂ ਵੀ 2,07,720 ਰੁਪਏ ਜਮ੍ਹਾਂ ਕਰਵਾਏ ਜਾਣਗੇ। ਇਸ ਤਰ੍ਹਾਂ ਦੋਵੇਂ ਮਿਲ ਕੇ ਕੁੱਲ 4,15,440 ਰੁਪਏ ਦਾ ਨਿਵੇਸ਼ ਕਰਨਗੇ। ਇਸ ਤੋਂ ਬਾਅਦ 60 ਸਾਲ ਦੀ ਉਮਰ ਤੋਂ ਦੋਵਾਂ ਨੂੰ ਮਿਲਾ ਕੇ 10,000 ਰੁਪਏ ਮਹੀਨਾਵਾਰ ਪੈਨਸ਼ਨ ਮਿਲੇਗੀ।

ਪਤੀ ਦੀ ਮੌਤ ਤੋਂ ਬਾਅਦ ਪਤਨੀ ਨੂੰ ਵੀ ਮਿਲਦੀ ਰਹੇਗੀ ਪੈਨਸ਼ਨ
ਇਸ ਯੋਜਨਾ ਵਿੱਚ ਸਿਰਫ਼ ਖਾਤਾਧਾਰਕ ਹੀ ਨਹੀਂ, ਸਗੋਂ ਉਸ ਦੇ ਜੀਵਨ ਸਾਥੀ ਨੂੰ ਵੀ ਪੈਨਸ਼ਨ ਦੀ ਸੁਰੱਖਿਆ ਮਿਲਦੀ ਹੈ। ਜੇਕਰ 60 ਸਾਲ ਦੀ ਉਮਰ ਤੋਂ ਬਾਅਦ ਕਿਸੇ ਖਾਤਾਧਾਰਕ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਦੇ ਜੀਵਨ ਸਾਥੀ ਨੂੰ ਵੀ ਉਹੀ ਮਹੀਨਾਵਾਰ ਪੈਨਸ਼ਨ ਮਿਲਦੀ ਰਹਿੰਦੀ ਹੈ, ਜੋ ਖਾਤਾਧਾਰਕ ਨੂੰ ਮਿਲ ਰਹੀ ਸੀ।ਉਦਾਹਰਨ ਵਜੋਂ, ਜੇਕਰ ਪਤੀ ਅਤੇ ਪਤਨੀ ਦੋਵਾਂ ਨੇ 5,000 ਰੁਪਏ ਪੈਨਸ਼ਨ ਵਾਲਾ ਆਪਸ਼ਨ ਚੁਣਿਆ ਹੈ ਅਤੇ ਪਤੀ ਦੀ ਮੌਤ ਹੋ ਜਾਂਦੀ ਹੈ, ਤਾਂ ਪਤਨੀ ਨੂੰ ਆਪਣੇ ਖਾਤੇ ਵਿੱਚੋਂ 5,000 ਰੁਪਏ ਅਤੇ ਪਤੀ ਦੇ ਖਾਤੇ ਵਿੱਚੋਂ ਵੀ 5,000 ਰੁਪਏ ਪੈਨਸ਼ਨ ਮਿਲ ਸਕਦੀ ਹੈ। ਇਸ ਤਰ੍ਹਾਂ ਉਸ ਨੂੰ ਕੁੱਲ 10,000 ਰੁਪਏ ਮਹੀਨਾਵਾਰ ਮਿਲਣਗੇ।ਦੋਵਾਂ ਦੀ ਮੌਤ ਤੋਂ ਬਾਅਦ ਯੋਜਨਾ ਤਹਿਤ ਜਮ੍ਹਾਂ ਪੈਨਸ਼ਨ ਫੰਡ ਦੀ ਰਕਮ ਨਾਮਜ਼ਦ ਵਿਅਕਤੀ (ਨੌਮਿਨੀ) ਨੂੰ ਦਿੱਤੀ ਜਾਂਦੀ ਹੈ। 5,000 ਰੁਪਏ ਮਹੀਨਾਵਾਰ ਪੈਨਸ਼ਨ ਵਾਲੇ ਆਪਸ਼ਨ ਵਿੱਚ ਇੱਕ ਖਾਤਾਧਾਰਕ ਲਈ ਨਾਮਜ਼ਦ ਵਿਅਕਤੀ ਨੂੰ ਲਗਭਗ 8.5 ਲੱਖ ਰੁਪਏ ਦੀ ਰਕਮ ਮਿਲਦੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।