ਚੰਡੀਗੜ੍ਹ 11 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਹੈ। ਜਾਰੀ ਬਿਆਨ ਅਨੁਸਾਰ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਲੋਕਾਂ ਤੱਕ ਲੈ ਕੇ ਜਾਣ ਲਈ ਜ਼ਿਲਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਸਰਬਸੰਮਤੀ ਨਾਲ ਕੀਤੀਆਂ ਗਈਆਂ ਹਨ। ਪਾਰਟੀ ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਪਾਰਟੀ ਪੰਥ ਤੇ ਪੰਜਾਬ-ਪ੍ਰਸਤੀ ਨੂੰ ਲੈ ਕੇ ਇੱਕਮੁੱਠ ਹੈ। ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਪਾਰਟੀ ਅੱਗੇ ਵਧ ਰਹੀ ਹੈ। ਪਾਰਟੀ ਲੀਡਰਸ਼ਿਪ ਆਪਣੇ ਸਿਧਾਂਤ, ਟੀਚੇ ਅਤੇ ਮਨੋਰਥ ਨੂੰ ਲੈ ਕੇ ਹਮੇਸ਼ਾ ਯਤਨਸ਼ੀਲ ਹੈ।

ਜਾਰੀ ਸੂਚੀ ਮੁਤਾਬਕ, ਅਮਨਦੀਪ ਸਿੰਘ ਡੱਡੂਆਣਾ ਅੰਮ੍ਰਿਤਸਰ ਸ਼ਹਿਰੀ, ਜਸਕਰਨ ਸਿੰਘ ਰਿਆੜ ਅੰਮ੍ਰਿਤਸਰ ਦਿਹਾਤੀ, ਪ੍ਰਗਟ ਸਿੰਘ ਵਿਰਕ ਬਠਿੰਡਾ, ਪਵਿੱਤਰ ਸਿੰਘ ਫਤਹਿਗੜ੍ਹ ਸਾਹਿਬ, ਨਛੱਤਰ ਸਿੰਘ ਦਬੜੀਖਾਨਾ ਫਰੀਦਕੋਟ, ਮਹਿੰਦਰ ਸਿੰਘ ਬਾਜਵਾ ਜਲੰਧਰ, ਹਰਜੀਤ ਸਿੰਘ ਭੂੰਦੜ ਮਾਨਸਾ, ਹਰਜੀਤ ਸਿੰਘ ਬਰਨਾਲਾ, ਸੁਖਬੀਰ ਸਿੰਘ ਬਲਬੇੜਾ ਪਟਿਆਲਾ, ਅਵਤਾਰ ਸਿੰਘ ਕਾਹਨਗੜ੍ਹ ਸੰਗਰੂਰ, ਜਗਦੇਵ ਸਿੰਘ ਚੌਦਾ ਮਲੇਰਕੋਟਲਾ, ਪ੍ਰਤਾਪ ਸਿੰਘ ਫਾਜ਼ਿਲਕਾ, ਉਮਰਾਓ ਸਿੰਘ ਪਠਾਨਕੋਟ, ਚਮਕੌਰ ਸਿੰਘ ਧੁੰਨ ਤਰਨਤਾਰਨ ਸਾਹਿਬ, ਜਗਦੀਪ ਸਿੰਘ ਭੁੱਲਰ ਫਿਰੋਜ਼ਪੁਰ, ਜਸਵਿੰਦਰ ਸਿੰਘ ਬਾਦਲ ਸ਼੍ਰੀ ਮੁਕਤਸਰ ਸਾਹਿਬ, ਰਸ਼ਪਾਲ ਸਿੰਘ ਕਪੂਰਥਲਾ, ਕੁਲਦੀਪ ਸਿੰਘ ਸਰਸੀਣੀ ਮੋਹਾਲੀ, ਮਨਜਿੰਦਰ ਸਿੰਘ ਬੱਲ ਗੁਰਦਾਸਪੁਰ ਦਿਹਾਤੀ, ਗੁਰਪ੍ਰੀਤ ਸਿੰਘ ਗੁਰਦਾਸਪੁਰ,ਅਮਨਦੀਪ ਸਿੰਘ ਹਸਨਪੁਰ ਲੁਧਿਆਣਾ (ਦਿਹਾਤੀ), ਰੋਹਿਤ ਖੁੱਲਰ ਲੁਧਿਆਣਾ ਸ਼ਹਿਰੀ 1, ਕਰਮਜੀਤ ਸਿੰਘ ਮੋਗਾ, ਐਡਵੋਕੇਟ ਸਰਬਜੀਤ ਸਿੰਘ ਰੂਪਨਗਰ, ਮਨਦੀਪ ਸਿੰਘ ਹੁਸ਼ਿਆਰਪੁਰ ਸ਼ਹਿਰੀ, ਮਨਜਿੰਦਰ ਸਿੰਘ ਰੜਾ ਹੁਸ਼ਿਆਰਪੁਰ ਦਿਹਾਤੀ, ਅਮਨਦੀਪ ਸਿੰਘ ਖ਼ਾਲਸਾ ਮੋਗਾ ਸ਼ਹਿਰੀ, ਗੁਰਪ੍ਰੀਤ ਸਿੰਘ ਪ੍ਰਿੰਸ ਨੂੰ ਬਤੌਰ ਲੁਧਿਆਣਾ ਸ਼ਹਿਰੀ 2 ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।