ਨਵੀਂ ਦਿੱਲੀ 21 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਬਿੱਗ ਬੌਸ 20 (Bigg Boss 20) ’ਚ ਸਲਮਾਨ ਖਾਨ (Salman Khan) ਨੇ ਟ੍ਰੋਲਰਜ਼ ਦੀ ਜੰਮ ਕੇ ਕਲਾਸ ਲਾਈ। ਅਦਾਕਾਰਾਵਾਂ ਦੀ ਬਾਡੀ ਸ਼ੇਮਿੰਗ ਤੇ ਕੈਟਰੀਨਾ ਕੈਫ (Katrina Kaif) ਦੇ ਵਧੇ ਹੋਏ ਵਜ਼ਨ ਨੂੰ ਲੈ ਕੇ ਉਨ੍ਹਾਂ ਨੂੰ ਟ੍ਰੋਲ ਕਰਨ ਵਾਲਿਆਂ ’ਤੇ ਸਲਮਾਨ ਖਾਨ ਖੂਬ ਵਰ੍ਹੇ।

ਆਰਜੇ ਨੇ ਵੀਡੀਓ ਸ਼ੇਅਰ ਕਰਕੇ ਮੰਗੀ ਮਾਫ਼ੀ

ਦਰਅਸਲ, ਇਸ ਦੀ ਸ਼ੁਰੂਆਤ ਪਾਕਿਸਤਾਨ ਤੋਂ ਹੋਈ ਸੀ। ਪਾਕਿਸਤਾਨੀ ਆਰਜੇ ਡਾ. ਏਜਾਜ਼ ਵਾਰਿਸ ਨੇ ਅਨਿਲ ਅੰਬਾਨੀ ਦੇ ਘਰ ਹੋਏ ਗਣਪਤੀ ਉਤਸਵ ’ਚ ਸ਼ਾਮਲ ਹੋਈ ਕੈਟਰੀਨਾ ਕੈਫ ਦੇ ਵਧੇ ਹੋਏ ਵਜ਼ਨ ਦਾ ਮਜ਼ਾਕ ਉਡਾਇਆ ਸੀ। ਇਸ ਤੋਂ ਬਾਅਦ ਸਲਮਾਨ ਖਾਨ ਨੇ ਇਸ ’ਤੇ ਰਿਐਕਟ ਕੀਤਾ ਸੀ। ਕੈਟਰੀਨਾ ਨੇ ਟ੍ਰੋਲਿੰਗ ’ਤੇ ਚੁੱਪੀ ਧਾਰ ਰੱਖੀ ਹੈ, ਜਦਕਿ ਅਦਾਕਾਰ ਸਲਮਾਨ ਖਾਨ ਨੇ ਲਾਈਵ ਸ਼ੋਅ ’ਚ ਇਸ ਬਾਰੇ ਆਪਣੀ ਰਾਏ ਰੱਖੀ। ਹੁਣ ਆਰਜੇ ਡਾ. ਏਜਾਜ਼ ਖੁਦ ਸਾਹਮਣੇ ਆਏ ਹਨ ਤੇ ਉਨ੍ਹਾਂ ਨੇ ਸਲਮਾਨ ਖਾਨ ਤੇ ਕੈਟਰੀਨਾ ਕੈਫ ਤੋਂ ਮਾਫ਼ੀ ਮੰਗੀ ਹੈ। ਉਨ੍ਹਾਂ ਨੇ ਦੋਵਾਂ ਨੂੰ ਆਪਣਾ ਪਸੰਦੀਦਾ ਵੀ ਦੱਸਿਆ।

‘ਮੈਂ ਗਲਤ ਕੀਤਾ’ – ਆਰਜੇ ਏਜਾਜ਼

ਆਰਜੇਨੇ ਇੰਸਟਾਗ੍ਰਾਮ ’ਤੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ, “ਕੈਟਰੀਨਾ ਕੈਫ, ਮੈਂ ਤੁਹਾਡੇ ਤੋਂ ਸੱਚਮੁੱਚ ਮਾਫ਼ੀ ਮੰਗਦਾ ਹਾਂ, ਜੇਕਰ ਤੁਹਾਡਾ ਦਿਲ ਦੁਖਿਆ ਹੈ। ਹਰ ਉਸ ਵਿਅਕਤੀ ਤੋਂ ਵੀ ਸੌਰੀ, ਜਿਸ ਦਾ ਦਿਲ ਦੁਖਿਆ। ਮੈਂ ਤਾਂ ਬਹੁਤ ਕੈਜ਼ੁਅਲ ਅੰਦਾਜ਼ ’ਚ ਕਹਿ ਦਿੱਤਾ ਸੀ, ਮੇਰੀ ਅਜਿਹੀ ਕੋਈ ਮੰਸ਼ਾ ਨਹੀਂ ਸੀ। ਪਤਾ ਨਹੀਂ ਕਿਸ ਫਲੋ-ਫਲੋ ’ਚ ਉਹ ਗੱਲ ਕਹਿ ਗਿਆ। ਮੈਂ ਗਲਤ ਕੀਤਾ। ਸੌਰੀ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੇ ਦਰਸ਼ਕੋ। ਮੇਰੀ ਬਿਲਕੁਲ ਵੀ ਅਜਿਹੀ ਨੀਅਤ ਨਹੀਂ ਸੀ ਤੇ ਨਾ ਹੀ ਮੈਂ ਬਾਡੀ ਸ਼ੇਮਿੰਗ ਕੀਤੀ ਹੈ।”

ਉਨ੍ਹਾਂ ਨੇ ਕਿਹਾ ਕਿ ਬਾਅਦ ’ਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਫਲੋ-ਫਲੋ ’ਚ ਉਨ੍ਹਾਂ ਦੇ ਮੂੰਹੋਂ ਕੁਝ ਗਲਤ ਨਿਕਲ ਗਿਆ ਸੀ। ਅੰਬਾਨੀ ਦੇ ਗਣੇਸ਼ ਚਤੁਰਥੀ ਸਮਾਰੋਹ ’ਚ ਉਹ ਕਪਲਜ਼ ਦੇ ਬੈਸਟ ਲੁੱਕ ਦਾ ਰਿਵਿਊ ਕਰ ਰਹੇ ਸਨ ਤੇ ਉਨ੍ਹਾਂ ਦਾ ਇਰਾਦਾ ਕੈਟਰੀਨਾ ਨੂੰ ਬਾਡੀ ਸ਼ੇਮ ਕਰਨਾ ਬਿਲਕੁਲ ਨਹੀਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿਰਫ਼ ਇੱਕ ਹੂਕ ਲਾਈਨ ਦੇ ਤੌਰ ’ਤੇ ਸ਼ੁਰੂ ’ਚ ਹਲਕਾ ਜਿਹਾ ਮਜ਼ਾਕ ਕੀਤਾ ਸੀ।

ਆਰਜੇ ਨੇ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਕਮੈਂਟ ’ਤੇ ਪਛਤਾਵਾ ਹੋ ਰਿਹਾ ਸੀ ਤੇ ਉਹ ਆਪਣੇ ਸ਼ਬਦ ਵਾਪਸ ਲੈਣਾ ਚਾਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੁਝ ਲੋਕ ਭਾਵੇਂ ਇਹ ਦੋਸ਼ ਲਗਾਉਣ ਕਿ ਉਨ੍ਹਾਂ ਨੇ ਡਰ ਦੇ ਮਾਰੇ ਮਾਫ਼ੀ ਮੰਗੀ ਹੈ, ਪਰ ਉਨ੍ਹਾਂ ਨੂੰ ਅਜਿਹੀਆਂ ਪ੍ਰਤੀਕਿਰਿਆਵਾਂ ਦੀ ਕੋਈ ਪਰਵਾਹ ਨਹੀਂ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।