ਕਾਰਾਕਾਸ 25 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : Venezuela Earthquake News: ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ‘ਚ ਵਿਨਾਸ਼ਕਾਰੀ ਭੂਚਾਲ ਆਇਆ ਹੈ। ਇਕ ਮਿੰਟ ਦੇ ਵਕਫ਼ੇ ‘ਚ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਿਆਨਕ ਤਬਾਹੀ ਮਚਾਈ ਹੈ। ਕਈ ਇਮਾਰਤਾਂ ਅਤੇ ਮਕਾਨਾਂ ਦੇ ਢਹਿ ਜਾਣ ਦੀ ਖ਼ਬਰ ਹੈ। ਇਸ ਘਟਨਾ ‘ਚ ਰਾਜਧਾਨੀ ਕਰਾਕਾਸ ਵਿੱਚ 162 ਲੋਕਾਂ ਦੀ ਮੌਤ ਦੀ ਅਤੇ 971 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਆਈ ਹੈ। ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ ਹੈ।
ਦਰਅਸਲ, ਬੁੱਧਵਾਰ ਨੂੰ ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਾਸ ਦੇ ਪੱਛਮ ‘ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਕਰਾਕਾਸ ‘ਚ ਇਮਾਰਤਾਂ ਡਿੱਗ ਗਈਆਂ, ਲੋਕ ਮਲਬੇ ‘ਚ ਦੱਬ ਗਏ। ਮੌਸਮ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਦੱਖਣੀ ਅਮਰੀਕੀ ਦੇਸ਼ ਵਿੱਚ ਭਾਰੀ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ।
ਜੀਓਲੋਜੀਕਲ ਸਰਵੇ (USGS) ਅਨੁਸਾਰ, ਕਰਾਕਾਸ ਤੋਂ ਲਗਭਗ 160 ਕਿਲੋਮੀਟਰ (100 ਮੀਲ) ਪੱਛਮ ‘ਚ 7.2 ਤੀਬਰਤਾ ਦਾ ਭੂਚਾਲ ਆਇਆ ਅਤੇ ਇੱਕ ਮਿੰਟ ਤੋਂ ਵੀ ਘੱਟ ਸਮੇਂ ਬਾਅਦ 7.5 ਤੀਬਰਤਾ ਦਾ ਦੂਜਾ ਝਟਕਾ ਮਹਿਸੂਸ ਕੀਤਾ ਗਿਆ। ਸ਼ੁਰੂਆਤੀ ਅਨੁਮਾਨ ਮੁਤਾਬਕ, ਮਰਨ ਵਾਲਿਆਂ ਦੀ ਗਿਣਤੀ 10,000 ਤੋਂ 1,00,000 ਦੇ ਵਿਚਕਾਰ ਹੋ ਸਕਦੀ ਹੈ।
ਐਮਰਜੈਂਸੀ ਦਾ ਐਲਾਨ
ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੌਡਰਿਗੇਜ਼ ਨੇ ਬੁੱਧਵਾਰ ਨੂੰ ਦੇਸ਼ ਵਿਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮੰਦਭਾਗੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਖੋ ਦਿੱਤਾ ਹੈ, ਉਨ੍ਹਾਂ ਪ੍ਰਤੀ ਅਸੀਂ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ। ਹਾਲਾਂਕਿ, ਉਨ੍ਹਾਂ ਨੇ ਮਰਨ ਵਾਲਿਆਂ ਜਾਂ ਜ਼ਖ਼ਮੀਆਂ ਦੀ ਕੁੱਲ ਗਿਣਤੀ ਨਹੀਂ ਦੱਸੀ।
N ਅਨੁਸਾਰ, ਭੂਚਾਲ ਤੋਂ ਬਾਅਦ ਡਿੱਗੀਆਂ ਹੋਈਆਂ ਇਮਾਰਤਾਂ ਅਤੇ ਨੁਕਸਾਨੇ ਗਏ ਢਾਂਚਿਆਂ ਦੇ ਹੇਠਾਂ ਫਸੇ ਲੋਕਾਂ ਨੂੰ ਲੱਭ ਕੇ ਕੱਢਣ ਲਈ ਐਮਰਜੈਂਸੀ ਰਿਸਪਾਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਸਥਾਨਕ ਅਧਿਕਾਰੀਆਂ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਇਮਾਰਤਾਂ ਡਿੱਗ ਗਈਆਂ ਹਨ, ਬਚਾਅ ਕਾਰਜ ਚੱਲ ਰਿਹਾ ਹੈ ਅਤੇ ਜ਼ਖ਼ਮੀਆਂ ਦੀ ਗਿਣਤੀ ਵਧ ਰਹੀ ਹੈ। ਗ੍ਰਹਿ ਮੰਤਰੀ ਡਿਓਸਡਾਡੋ ਕੈਬੇਲੋ ਨੇ ਸਰਕਾਰੀ ਟੀਵੀ ‘ਤੇ ਕਿਹਾ, “ਕਈ ਇਮਾਰਤਾਂ ਅਤੇ ਘਰ ਢਹਿ ਗਏ ਹਨ ਅਤੇ ਅਸੀਂ ਸੁਰੱਖਿਆ ਅਤੇ ਨਾਗਰਿਕ ਸਹਾਇਤਾ ਲਈ ਉਪਲਬਧ ਹਰ ਚੀਜ਼ ਦੀ ਵਰਤੋਂ ਕਰਕੇ ਸਥਿਤੀ ਨੂੰ ਸੰਭਾਲ ਰਹੇ ਹਾਂ।”
ਮਦਦ ਲਈ ਅੱਗੇ ਆਇਆ ਅਮਰੀਕਾ
ਭੂਚਾਲ ਤੋਂ ਬਾਅਦ ਮਦਦ ਲਈ ਅਮਰੀਕਾ ਅੱਗੇ ਆਇਆ ਹੈ। ਅਮਰੀਕੀ ਡਿਪਟੀ ਸੈਕ੍ਰੇਟਰੀ ਆਫ਼ ਸਟੇਟ ਕ੍ਰਿਸਟੋਫਰ ਲੈਂਡੌ ਨੇ X ‘ਤੇ ਕਿਹਾ, “ਅਸੀਂ ਵੇਨੇਜ਼ੁਏਲਾ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਅਤੇ ਮਦਦ ਜੁਟਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਭੂਚਾਲ ਬਹੁਤ ਵਿਨਾਸ਼ਕਾਰੀ ਸੀ।”
ਕਰਾਕਾਸ ‘ਚ ਅਮਰੀਕੀ ਦੂਤਾਵਾਸ ਨੇ ਕਿਹਾ ਕਿ ਉਹ ਭੂਚਾਲ ਤੋਂ ਬਾਅਦ ਦੀ ਸਥਿਤੀ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ ਅਤੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਪਨਾਹ ਲੈਣ ਅਤੇ ਨੁਕਸਾਨੇ ਗਏ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਛੁੱਟੀ ਦੇ ਦਿਨ ਭੂਚਾਲ ਦੇ ਝਟਕੇ
ਜਿਸ ਦਿਨ ਵੈਨੇਜ਼ੁਏਲਾ ‘ਚ ਭੂਚਾਲ ਆਇਆ, ਉਸ ਦਿਨ ਜਨਤਕ ਛੁੱਟੀ ਸੀ ਅਤੇ ਲੋਕ ਆਪਣੇ ਘਰਾਂ ਵਿੱਚ ਸਨ। ਇਸੇ ਦਿਨ 1821 ਵਿੱਚ ਸਪੇਨ ਤੋਂ ਵੇਨੇਜ਼ੁਏਲਾ ਨੂੰ ਆਜ਼ਾਦੀ ਮਿਲੀ ਸੀ, ਜਿਸ ਕਾਰਨ ਇਸ ਦਿਨ ਜਨਤਕ ਛੁੱਟੀ ਰਹਿੰਦੀ ਹੈ।
ਪੱਛਮੀ ਕਰਾਕਾਸ ਵਿੱਚ ਰਹਿਣ ਵਾਲੀ 41 ਸਾਲਾ ਪਬਲੀਸਿਸਟ ਐਸਟਰਿਡ ਰਾਮਿਰੇਜ਼ ਨੇ ਕਿਹਾ, “ਜਿਵੇਂ ਹੀ ਇਹ ਸ਼ੁਰੂ ਹੋਇਆ, ਸਾਨੂੰ ਲੋਕਾਂ ਦੇ ਚੀਕਣ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਹਰ ਕੋਈ ਪੌੜੀਆਂ ਰਾਹੀਂ ਹੇਠਾਂ ਵੱਲ ਭੱਜ ਰਿਹਾ ਸੀ।”
ਪੂਰਵੀ ਕਰਾਕਾਸ ‘ਚ ਰਹਿਣ ਵਾਲੀ 56 ਸਾਲਾ ਕੋਰੋ ਮਾਰਟੀਨੇਜ਼ ਨੇ ਕਿਹਾ, “ਬਹੁਤ ਜ਼ੋਰਦਾਰ ਆਵਾਜ਼ ਹੋਈ। ਘਰ ਵਿੱਚ ਚੀਜ਼ਾਂ ਡਿੱਗ ਗਈਆਂ, ਫ੍ਰਿਜ ਦੇ ਅੰਦਰ ਰੱਖੇ ਜੱਗ ਵੀ ਡਿੱਗ ਗਏ। ਮੈਂ ਅਜਿਹਾ ਅਨੁਭਵ ਪਹਿਲਾਂ ਕਦੇ ਨਹੀਂ ਕੀਤਾ ਸੀ।”
ਹਸਪਤਾਲ ਜ਼ਖ਼ਮੀਆਂ ਦੇ ਇਲਾਜ ਲਈ ਤਿਆਰ
ਕਰਾਕਾਸ ਦੇ ‘ਹਸਪਤਾਲ ਡੀ ਕਲੀਨਿਕਾਸ’ ਵਿੱਚ, ਉੱਥੇ ਕੰਮ ਕਰਨ ਵਾਲੇ ਇਕ ਕਰਮਚਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਇਲਾਜ ਵਿੱਚ ਮਦਦ ਲਈ ਕਰਮਚਾਰੀਆਂ ਨੂੰ ਨਾਈਟ ਸ਼ਿਫ਼ਟ ‘ਚ ਦੁੱਗਣਾ ਕੰਮ ਕਰਨ ਲਈ ਕਿਹਾ ਗਿਆ ਸੀ। ਕਰਾਕਾਸ ਦੇ ਉੱਤਰ ਵਿੱਚ ਤੱਟ ‘ਤੇ ਸਥਿਤ ਮਾਈਕਵੇਤੀਆ ਵਿੱਚ ਵੇਨੇਜ਼ੁਏਲਾ ਦਾ ਸਭ ਤੋਂ ਵੱਡਾ ਹਵਾਈ ਅੱਡਾ ਨੁਕਸਾਨ ਦੇ ਕਾਰਨ ਬੰਦ ਕਰ ਦਿੱਤਾ ਗਿਆ ਹੈ।
ਭਾਰਤ ਹਰ ਸੰਭਵ ਮਦਦ ਦੇਣ ਲਈ ਤਿਆਰ- ਪੀਐੱਮ ਮੋਦੀ
ਵੈਨੇਜ਼ੁਏਲਾ ‘ਚ ਆਏ ਵਿਨਾਸ਼ਕਾਰੀ ਭੂਚਾਲ ‘ਤੇ ਦੁੱਖ ਪ੍ਰਗਟ ਕਰਦਿਆਂ ਪੀਐੱਮ ਮੋਦੀ ਨੇ ਕਿਹਾ, “ਵੇਨੇਜ਼ੁਏਲਾ ਵਿੱਚ ਆਏ ਜ਼ਬਰਦਸਤ ਭੂਚਾਲ ਨਾਲ ਹੋਈ ਤਬਾਹੀ ਤੋਂ ਬਹੁਤ ਦੁੱਖ ਹੋਇਆ ਹੈ। ਭਾਰਤ ਦੇ ਲੋਕਾਂ ਵੱਲੋਂ ਮੈਂ ਵੇਨੇਜ਼ੁਏਲਾ ਦੀ ਸਰਕਾਰ ਅਤੇ ਉੱਥੇ ਦੇ ਲੋਕਾਂ ਪ੍ਰਤੀ, ਅਤੇ ਖ਼ਾਸ ਕਰਕੇ ਉਨ੍ਹਾਂ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਖੋ ਦਿੱਤਾ ਹੈ।
ਅਸੀਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਾਂ ਅਤੇ ਇਸ ਮੁਸ਼ਕਲ ਸਮੇਂ ਪ੍ਰਭਾਵਿਤ ਸਾਰੇ ਲੋਕਾਂ ਦੇ ਨਾਲ ਇੱਕਜੁੱਟਤਾ ਨਾਲ ਖੜ੍ਹੇ ਹਾਂ। ਭਾਰਤ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।”
ਤੇਲ ਇੰਫਰਾਸਟਰਕਚਰ ‘ਤੇ ਕੋਈ ਅਸਰ ਨਹੀਂ
ਵੈਨੇਜ਼ੁਏਲਾ ਦੇ ਤੇਲ ਇੰਫਰਾਸਟਰਕਚਰ ‘ਤੇ ਭੂਚਾਲ ਦੇ ਝਟਕਿਆਂ ਦਾ ਤੁਰੰਤ ਕੋਈ ਅਸਰ ਨਹੀਂ ਦਿਖਿਆ, ਕਿਉਂਕਿ ਜਿਨ੍ਹਾਂ ਸ਼ਹਿਰਾਂ ਵਿੱਚ ਭਾਰੀ ਨੁਕਸਾਨ ਦੀ ਅਧਿਕਾਰਤ ਰਿਪੋਰਟ ਹੈ, ਉਨ੍ਹਾਂ ਵਿੱਚੋਂ ਲਗਪਗ ਕਿਸੇ ਵਿੱਚ ਵੀ ਮਹੱਤਵਪੂਰਨ ਤੇਲ ਇੰਫਰਾਸਟਰਕਚਰ ਨਹੀਂ ਹੈ। ਲੇਕ ਮਾਰਾਕਾਈਬੋ ਦੇ ਵੱਡੇ ਤੇਲ ਕੇਂਦਰ ਦੇ ਨੇੜੇ ਮਾਰਾਕਾਈਬੋ ਵਿੱਚ ਨਾਗਰਿਕ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
