ਨਵੀਂ ਦਿੱਲੀ 27 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਹਵਾਈ ਇੰਧਨ (Fuel) ਦੀਆਂ ਵਧਦੀਆਂ ਕੀਮਤਾਂ ਅਤੇ ਸੰਚਾਲਨ ਲਾਗਤ ਦੇ ਦਬਾਅ ਕਾਰਨ ਏਅਰ ਇੰਡੀਆ ਨੇ ਆਪਣੀਆਂ ਘਰੇਲੂ ਉਡਾਣਾਂ ਵਿੱਚ 20 ਤੋਂ 22 ਫ਼ੀਸਦੀ ਤੱਕ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ, ਏਅਰਲਾਈਨ ਪਹਿਲਾਂ ਹੀ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ਵਿੱਚ ਲਗਪਗ 27 ਫ਼ੀਸਦੀ ਦੀ ਕਮੀ ਕਰ ਚੁੱਕੀ ਹੈ।

ਤੇਲ ਦੀਆਂ ਕੀਮਤਾਂ ਦਾ ਅਸਰ

ਏਅਰਲਾਈਨ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਲੰਮੇ ਸਮੇਂ ਤੋਂ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਲਿਆ ਗਿਆ ਹੈ, ਜਿਸ ਨਾਲ ਸੰਚਾਲਨ ਕਰਨਾ ਮਹਿੰਗਾ ਹੋ ਰਿਹਾ ਹੈ। ਏਅਰ ਇੰਡੀਆ ਮੁਤਾਬਕ ਉਹ ਯਾਤਰੀਆਂ ਦੀ ਮੰਗ ਅਤੇ ਹਾਲਾਤਾਂ ‘ਤੇ ਲਗਾਤਾਰ ਨਜ਼ਰ ਰੱਖੇਗੀ ਅਤੇ ਸਥਿਤੀ ਆਮ ਹੋਣ ‘ਤੇ ਉਡਾਣਾਂ ਦੀ ਗਿਣਤੀ ਦੁਬਾਰਾ ਵਧਾਈ ਜਾ ਸਕਦੀ ਹੈ।

ਪ੍ਰਭਾਵਿਤ ਯਾਤਰੀਆਂ ਲਈ ਕੰਪਨੀ ਨੇ ਦੂਜੀ ਉਡਾਣ ਵਿੱਚ ਸੀਟ ਦੇਣ, ਤਰੀਕ ਬਦਲਣ ਦੀ ਸਹੂਲਤ ਜਾਂ ਪੂਰਾ ਰਿਫੰਡ (Refund) ਦੇਣ ਵਰਗੇ ਵਿਕਲਪ ਪੇਸ਼ ਕੀਤੇ ਹਨ।

ਏਅਰ ਇੰਡੀਆ ਹਰ ਹਫ਼ਤੇ ਲਗਭਗ 4400 ਉਡਾਣਾਂ ਦਾ ਸੰਚਾਲਨ ਕਰਦੀ ਹੈ, ਜਿਨ੍ਹਾਂ ਵਿੱਚੋਂ 3600 ਘਰੇਲੂ ਅਤੇ 800 ਅੰਤਰਰਾਸ਼ਟਰੀ ਉਡਾਣਾਂ ਹਨ। ਕੰਪਨੀ ਨੇ ਬੁੱਧਵਾਰ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਜੂਨ ਤੋਂ ਅਗਸਤ 2026 ਦੇ ਵਿਚਕਾਰ ਕੁਝ ਘਰੇਲੂ ਅਤੇ ਅੰਤਰਰਾਸ਼ਟਰੀ ਰੂਟਾਂ ‘ਤੇ ਉਡਾਣਾਂ ਦੀ ਗਿਣਤੀ ਅਸਥਾਈ ਤੌਰ ‘ਤੇ ਘਟਾਈ ਜਾ ਰਹੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।