ਏਪੀ 08 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) ਜਹਾਜ਼ ਦੇ ਆਪ੍ਰੇਟਰਾਂ ਅਤੇ ਡੱਚ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਹੈ ਕਿ ਖ਼ਤਰਨਾਕ ਹੰਟਾ ਵਾਇਰਸ ਦੇ ਪ੍ਰਕੋਪ ਕਾਰਨ ਕਰੂਜ਼ ਤੋਂ ਦਰਜਨਾਂ ਯਾਤਰੀ 24 ਅਪ੍ਰੈਲ ਨੂੰ ਬਿਨਾਂ ਸੰਪਰਕ ਕੀਤੇ ਜਹਾਜ਼ ਛੱਡ ਗਏ ਸਨ। ਇਹ ਘਟਨਾ ਜਹਾਜ਼ ‘ਤੇ ਹੰਟਾ ਵਾਇਰਸ ਕਾਰਨ ਪਹਿਲੇ ਯਾਤਰੀ ਦੀ ਹੋਈ ਮੌਤ ਦੇ ਲਗਭਗ ਦੋ ਹਫ਼ਤਿਆਂ ਬਾਅਦ ਵਾਪਰੀ ਹੈ। ਕੰਪਨੀ ਨੇ ਪਹਿਲਾਂ ਕਿਹਾ ਸੀ ਕਿ 11 ਅਪ੍ਰੈਲ ਨੂੰ ਮਰੇ ਹੋਏ ਡੱਚ ਵਿਅਕਤੀ ਦੀ ਲਾਸ਼ ਦੂਰ ਦੱਖਣੀ ਅਟਲਾਂਟਿਕ ਟਾਪੂ ਸੇਂਟ ਹੇਲੇਨਾ ‘ਤੇ ਜਹਾਜ਼ ਤੋਂ ਉਤਾਰੀ ਗਈ ਸੀ, ਜਿੱਥੇ ਉਸ ਦੀ ਪਤਨੀ ਵੀ ਉਤਰੀ ਸੀ।

ਇਸ ਤੋਂ ਬਾਅਦ ਉਹ ਔਰਤ ਦੱਖਣੀ ਅਫ਼ਰੀਕਾ ਲਈ ਰਵਾਨਾ ਹੋਈ ਅਤੇ ਉਥੇ ਹੀ ਉਸ ਦੀ ਮੌਤ ਹੋ ਗਈ। ਵੀਰਵਾਰ ਨੂੰ ਕਿਹਾ ਗਿਆ ਕਿ 29 ਯਾਤਰੀਆਂ ਨੇ ਜਹਾਜ਼ ਛੱਡਿਆ, ਜਦਕਿ ਦੂਜੇ ਪਾਸੇ ਡੱਚ ਵਿਦੇਸ਼ ਮੰਤਰਾਲੇ ਨੇ ਇਹ ਗਿਣਤੀ ਲਗਭਗ 40 ਦੱਸੀ ਗਈ ਹੈ। ਡੱਚ ਕੰਪਨੀ ਨੇ ਪਹਿਲਾਂ ਇਹ ਸਵੀਕਾਰ ਨਹੀਂ ਕੀਤਾ ਸੀ ਕਿ ਉਸ ਸਮੇਂ ਦਰਜਨਾਂ ਹੋਰ ਲੋਕ ਜਹਾਜ਼ ਤੋਂ ਉਤਰ ਗਏ ਸਨ। ਓਸ਼ਨਵਾਈਡ ਐਕਸਪੀਡੀਸ਼ੰਜ਼ ਨੇ ਕਿਹਾ ਹੈ ਕਿ ਆਪਣੇ-ਆਪਣੇ ਦੇਸ਼ਾਂ ਨੂੰ ਵਾਪਸ ਜਾਣ ਵਾਲੇ ਲੋਕਾਂ ਕੋਲ 12 ਵੱਖ-ਵੱਖ ਦੇਸ਼ਾਂ ਦੀ ਨਾਗਰਿਕਤਾ ਸੀ।

ਦੱਸਿਆ ਗਿਆ ਹੈ ਕਿ ਦੱਖਣੀ ਅਫਰੀਕਾ ਤੇ ਯੂਰਪ ਦੇ ਅਧਿਕਾਰੀ ਜਹਾਜ਼ ਤੋਂ ਉਤਰੇ ਸਾਰੇ ਯਾਤਰੀਆਂ ਦੇ ਸੰਪਰਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬੁੱਧਵਾਰ ਨੂੰ ਇਹ ਜਾਣਕਾਰੀ ਸਾਹਮਣੇ ਆਈ ਕਿ ਸੇਂਟ ਹੇਲੇਨਾ ਵਿਚ ਜਹਾਜ਼ ਤੋਂ ਉਤਰਣ ਤੇ ਵਾਪਸ ਘਰ ਜਾਣ ਮਗਰੋਂ ਸਵਿਟਜ਼ਰਲੈਂਡ ਵਿਚ ਇਕ ਵਿਅਕਤੀ ਵਿਚ ਹੰਟਾ ਵਾਇਰਸ ਲਾਗ ਸਬੰਧੀ ਪੁਸ਼ਟੀ ਹੋਈ ਹੈ ਹਾਲਾਂਕਿ ਉਸ ਦੇ ਸੰਪਰਕਾਂ ਬਾਰੇ ਸਪੱਸ਼ਟ ਤੌਰ ’ਤੇ ਕੁਝ ਵੀ ਪਤਾ ਨਹੀਂ ਲੱਗਾ ਹੈ। ਡੱਚ ਅਧਿਕਾਰੀਆਂ ਨੇ ਇਹ ਪੁਸ਼ਟੀ ਨਹੀਂ ਕੀਤੀ ਕਿ ਜਹਾਜ਼ ਤੋਂ ਉੱਤਰੇ ਬਾਕੀ ਯਾਤਰੀ ਹੁਣ ਕਿੱਥੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।