ਨਵੀਂ ਦਿੱਲੀ 07 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਇੱਕ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਹੈ। ਅਮਰੀਕੀ ਸੋਸ਼ਲਾਈਟ ਕਾਇਲੀ ਜੇਨਰ ਤੋਂ ਲੈ ਕੇ ਵਿਰਾਟ ਕੋਹਲੀ ਅਤੇ ਪ੍ਰਿਯੰਕਾ ਚੋਪੜਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਆਪਣੇ ਲੱਖਾਂ ਫਾਲੋਅਰਜ਼ ਗੁਆ ਦਿੱਤੇ ਹਨ। ਇੰਸਟਾਗ੍ਰਾਮ ‘ਤੇ ਅਚਾਨਕ ਅਜਿਹਾ ਕੀ ਹੋਇਆ ਜਿਸ ਨਾਲ ਵੱਡੀਆਂ ਹਸਤੀਆਂ ਦੇ ਫਾਲੋਅਰਜ਼ ਧੜੱਮ ਨਾਲ ਡਿੱਗ ਗਏ? ਹੇਠਾਂ ਪੜ੍ਹੋ ਪੂਰੀ ਡਿਟੇਲ:
‘ਗ੍ਰੇਟ ਪਰਜ ਆਫ 2026’ ਸੋਸ਼ਲ ਮੀਡੀਆ ‘ਤੇ ਹੋਇਆ ਟ੍ਰੈਂਡ
ਬੁੱਧਵਾਰ ਦੀ ਸਵੇਰ ਜਦੋਂ ਕਈ ਪ੍ਰਸ਼ੰਸਕਾਂ ਨੇ ਆਪਣੇ ਮਨਪਸੰਦ ਸਿਤਾਰਿਆਂ ਦਾ ਇੰਸਟਾਗ੍ਰਾਮ ਚੈੱਕ ਕੀਤਾ, ਤਾਂ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਵਿੱਚ ਕਈ ਬਦਲਾਅ ਦੇਖਣ ਨੂੰ ਮਿਲੇ, ਜਿਸ ਦੀ ਵਜ੍ਹਾ ਹੈ ਪਲੇਟਫਾਰਮ ਦੀ ‘ਸਾਫ਼-ਸਫ਼ਾਈ’। ਮੀਡੀਆ ਰਿਪੋਰਟਾਂ ਮੁਤਾਬਕ, ਇੰਸਟਾਗ੍ਰਾਮ ਨੇ ਬੌਟ (Bot) ਅਤੇ ਸਪੈਮ ਅਕਾਊਂਟਸ ਨੂੰ ਹਟਾ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਸਵੇਰ ਤੋਂ ਹੀ ‘ਗ੍ਰੇਟ ਪਰਜ ਆਫ 2026’ (#GreatPurgeOf2026) ਟ੍ਰੈਂਡ ਕਰ ਰਿਹਾ ਸੀ, ਜਿਸ ਵਿੱਚ ਨੇਟੀਜ਼ਨਸ ਨੇ ਇਹ ਨੋਟਿਸ ਕੀਤਾ ਕਿ ਕਈ ਦਿੱਗਜ ਹਸਤੀਆਂ ਦੇ ਫਾਲੋਅਰਜ਼ ਰਾਤੋ-ਰਾਤ ਘੱਟ ਗਏ ਹਨ।
ਰਿਪੋਰਟਾਂ ਦੀ ਮੰਨੀਏ ਤਾਂ, ਇੰਸਟਾਗ੍ਰਾਮ ‘ਤੇ ਵੱਡੇ-ਵੱਡੇ ਸਿਤਾਰਿਆਂ ਦੇ ਫਾਲੋਅਰਜ਼ ਘੱਟ ਹੋਣ ਦਾ ਮੁੱਖ ਕਾਰਨ ਪੇਰੈਂਟ ਕੰਪਨੀ ‘ਮੇਟਾ’ (Meta) ਵੱਲੋਂ ਸਪੈਮ ਅਕਾਊਂਟਸ ਅਤੇ ਪੈਸੇ ਦੇ ਕੇ ਵਧਾਏ ਗਏ ਫੇਕ ਫਾਲੋਅਰਜ਼ ਨੂੰ ਹਟਾਉਣਾ ਹੈ। ਇਸ ਬਾਰੇ ਜਿੱਥੇ ਅਜੇ ਤੱਕ ਮੇਟਾ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਉੱਥੇ ਹੀ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੇਟਾ ਬਹੁਤ ਤੇਜ਼ੀ ਨਾਲ ਇਨਐਕਟਿਵ ਅਕਾਊਂਟਸ, ਨਾਨ-ਆਰਗੈਨਿਕ ਅਕਾਊਂਟਸ ਅਤੇ ਕਿਸੇ ਥਰਡ ਪਾਰਟੀ ਐਪ ਨਾਲ ਜੁੜੇ ਹੋਏ ਅਕਾਊਂਟਸ ਨੂੰ ਡਿਲੀਟ ਕਰ ਰਿਹਾ ਹੈ।
ਵਿਰਾਟ ਤੋਂ ਪ੍ਰਿਯੰਕਾ ਤੱਕ, ਕਿਸ ਸਟਾਰ ਦੇ ਕਿੰਨੇ ਘਟੇ ਫਾਲੋਅਰਜ਼?
ਪ੍ਰਿਯੰਕਾ ਚੋਪੜਾ ਦੇ ਇੰਸਟਾਗ੍ਰਾਮ ‘ਤੇ ਪਹਿਲਾਂ 94 ਮਿਲੀਅਨ ਫਾਲੋਅਰਜ਼ ਸਨ, ਪਰ ਇਸ ਬੌਟ-ਸਫ਼ਾਈ ਤੋਂ ਬਾਅਦ ਉਨ੍ਹਾਂ ਦੇ ਤਕਰੀਬਨ 10 ਲੱਖ ਫਾਲੋਅਰਜ਼ ਘੱਟ ਗਏ ਅਤੇ ਇਹ ਅੰਕੜਾ ਘਟ ਕੇ 93.4 ਮਿਲੀਅਨ ਹੋ ਗਿਆ। ਇਸ ਤੋਂ ਇਲਾਵਾ ਕਿਮ ਕਰਦਾਸ਼ੀਅਨ, ਜਿਨ੍ਹਾਂ ਦੇ 352 ਮਿਲੀਅਨ ਫਾਲੋਅਰਜ਼ ਸਨ, ਹੁਣ ਘਟ ਕੇ 347 ਮਿਲੀਅਨ ‘ਤੇ ਆ ਚੁੱਕੇ ਹਨ। ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੇ ਕੁੱਲ ਫਾਲੋਅਰਜ਼ 276 ਮਿਲੀਅਨ ਸਨ, ਜੋ ਹੁਣ ਘਟ ਕੇ 274 ਮਿਲੀਅਨ ਰਹਿ ਗਏ ਹਨ।
ਇੰਸਟਾਗ੍ਰਾਮ ‘ਤੇ ਕਿਹੜੀਆਂ-ਕਿਹੜੀਆਂ ਮਸ਼ਹੂਰ ਹਸਤੀਆਂ ਦੇ ਫਾਲੋਅਰਜ਼ ਡਿੱਗੇ ਹਨ, ਹੇਠਾਂ ਦੇਖੋ ਸੂਚੀ:
ਕ੍ਰਿਸਟੀਆਨੋ ਰੋਨਾਲਡੋ: ਪਹਿਲਾਂ- 673 ਮਿਲੀਅਨ | ਮੌਜੂਦਾ- 666 ਮਿਲੀਅਨ (ਨੁਕਸਾਨ- ਲਗਭਗ 7 ਮਿਲੀਅਨ)

ਲਿਓਨਲ ਮੈਸੀ: ਪਹਿਲਾਂ- 512 ਮਿਲੀਅਨ | ਮੌਜੂਦਾ- 507 ਮਿਲੀਅਨ (ਨੁਕਸਾਨ- ਲਗਭਗ 5 ਮਿਲੀਅਨ)

ਸੇਲੇਨਾ ਗੋਮੇਜ਼: ਪਹਿਲਾਂ- 414 ਮਿਲੀਅਨ | ਮੌਜੂਦਾ- 408 ਮਿਲੀਅਨ (ਨੁਕਸਾਨ- ਲਗਭਗ 6 ਮਿਲੀਅਨ)

ਡਵੇਨ ਜੌਨਸਨ (ਦਿ ਰੌਕ): ਪਹਿਲਾਂ- 390 ਮਿਲੀਅਨ | ਮੌਜੂਦਾ- 385 ਮਿਲੀਅਨ (ਨੁਕਸਾਨ- ਲਗਭਗ 5 ਮਿਲੀਅਨ)
ਬਿਓਂਸੇ: ਪਹਿਲਾਂ- 307 ਮਿਲੀਅਨ | ਮੌਜੂਦਾ- 302 ਮਿਲੀਅਨ (ਨੁਕਸਾਨ- ਲਗਭਗ 5 ਮਿਲੀਅਨ)

ਟੇਲਰ ਸਵਿਫਟ: ਪਹਿਲਾਂ- 279 ਮਿਲੀਅਨ | ਮੌਜੂਦਾ- 275 ਮਿਲੀਅਨ (ਨੁਕਸਾਨ- ਲਗਭਗ 4 ਮਿਲੀਅਨ)
ਜੈਨੀਫਰ ਲੋਪੇਜ਼: ਪਹਿਲਾਂ- 245 ਮਿਲੀਅਨ | ਮੌਜੂਦਾ- 242 ਮਿਲੀਅਨ (ਨੁਕਸਾਨ- ਲਗਭਗ 3 ਮਿਲੀਅਨ)
ਆਨਲਾਈਨ ਰਿਪੋਰਟਾਂ ਮੁਤਾਬਕ, ਮਹਿਜ਼ ਛੇ ਘੰਟਿਆਂ ਦੇ ਅੰਦਰ ਮੇਟਾ ਨੇ ਕਥਿਤ ਤੌਰ ‘ਤੇ ਲੱਖਾਂ-ਕਰੋੜਾਂ ਬੌਟ ਅਕਾਊਂਟਸ ਹਟਾ ਦਿੱਤੇ ਹਨ। ਇਸ ਨਾਲ ਛੋਟੇ ਕ੍ਰਿਏਟਰਸ ਦੇ ਫਾਲੋਅਰਜ਼ ਵਿੱਚ ਵੀ 2 ਫੀਸਦੀ ਤੋਂ 5 ਫੀਸਦੀ ਤੱਕ ਦੀ ਕਮੀ ਆਈ ਹੈ।
